ਪੰਜਾਬ 'ਚ ਚੋਣ ਨਤੀਜਿਆਂ ਵਿਚਾਲੇ ਚੋਣ ਕਮਿਸ਼ਨ ਦੀ Site ਹੋਈ ਕ੍ਰੈਸ਼!

Friday, May 29, 2026 - 11:18 AM (IST)

ਪੰਜਾਬ 'ਚ ਚੋਣ ਨਤੀਜਿਆਂ ਵਿਚਾਲੇ ਚੋਣ ਕਮਿਸ਼ਨ ਦੀ Site ਹੋਈ ਕ੍ਰੈਸ਼!

ਮੋਹਾਲੀ (ਰਣਬੀਰ): ਪੰਜਾਬ ਰਾਜ ਚੋਣ ਕਮਿਸ਼ਨ ਦੀ ਅਧਿਕਾਰਿਕ ਵੈਬਸਾਈਟ ਵੀਰਵਾਰ ਸਵੇਰੇ ਅਚਾਨਕ ਰੁਕਾਵਟ ਦਾ ਸ਼ਿਕਾਰ ਹੋ ਗਈ। ਵੈੱਬਸਾਈਟ ਖੋਲ੍ਹਣ ਦੌਰਾਨ “Will Be Live Soon..” ਦਾ ਸੁਨੇਹਾ ਦਿਖਾਈ ਦਿੱਤਾ, ਜਿਸ ਕਾਰਨ ਯੂਜ਼ਰਾਂ ਨੂੰ ਜਾਣਕਾਰੀ ਪ੍ਰਾਪਤ ਕਰਨ ਵਿਚ ਮੁਸ਼ਕਲਾਂ ਆਈਆਂ। ਖਾਸ ਕਰਕੇ ਨਗਰ ਨਿਗਮ ਅਤੇ ਸਥਾਨਕ ਚੋਣਾਂ ਦੇ ਨਤੀਜਿਆਂ ਨਾਲ ਸਬੰਧਿਤ ਜਾਣਕਾਰੀ ਦੇਖਣ ਵਾਲੇ ਲੋਕਾਂ ਨੂੰ ਦਿੱਕਤ ਦਾ ਸਾਹਮਣਾ ਕਰਨਾ ਪਿਆ। 

PunjabKesari

ਮੰਨਿਆ ਜਾ ਰਿਹਾ ਹੈ ਕਿ ਵੈੱਬਸਾਈਟ ਉੱਤੇ ਵੱਧ ਟ੍ਰੈਫਿਕ ਜਾਂ ਤਕਨੀਕੀ ਖ਼ਰਾਬੀ ਕਾਰਨ ਇਹ ਸਮੱਸਿਆ ਆਈ। ਹਾਲਾਂਕਿ, ਚੋਣ ਕਮਿਸ਼ਨ ਵੱਲੋਂ ਇਸ ਬਾਰੇ ਹਾਲੇ ਕੋਈ ਅਧਿਕਾਰਿਕ ਬਿਆਨ ਜਾਰੀ ਨਹੀਂ ਕੀਤਾ ਗਿਆ। 


author

Anmol Tagra

Content Editor

Related News