ਸੂਡਾਨ 'ਚ ਦੁਰਘਟਨਾ ਦਾ ਸ਼ਿਕਾਰ ਹੋਇਆ ਹੈਲੀਕਾਪਟਰ, 5 ਦੀ ਮੌਤ

Monday, Dec 10, 2018 - 12:50 PM (IST)

ਸੂਡਾਨ 'ਚ ਦੁਰਘਟਨਾ ਦਾ ਸ਼ਿਕਾਰ ਹੋਇਆ ਹੈਲੀਕਾਪਟਰ, 5 ਦੀ ਮੌਤ

ਖਾਰਤੂਮ(ਏਜੰਸੀ)— ਪੂਰਬੀ ਸੂਡਾਨ 'ਚ ਇਕ ਹੈਲੀਕਾਪਟਰ ਦੇ ਦੁਰਘਟਨਾਗ੍ਰਸਤ ਹੋਣ ਕਾਰਨ ਇਸ 'ਚ ਸਵਾਰ 5 ਸਥਾਨਕ ਅਧਿਕਾਰੀਆਂ ਦੀ ਮੌਤ ਹੋ ਗਈ। ਸਰਕਾਰੀ ਮੀਡੀਆ ਦੀ ਇਕ ਖਬਰ ਮੁਤਾਬਕ ਹੈਲੀਕਾਪਟਰ ਇਕ ਟਾਵਰ ਨਾਲ ਟਕਰਾਇਆ, ਜਿਸ 'ਚ ਅੱਗ ਲੱਗ ਗਈ। 
ਇਕ ਵਿਅਕਤੀ ਨੇ ਦੱਸਿਆ ਕਿ ਉਸ ਨੇ ਹੈਲੀਕਾਪਟਰ 'ਚੋਂ ਅੱਗ ਅਤੇ ਧੂੰਆਂ ਨਿਕਲਦਾ ਦੇਖਿਆ ਸੀ ਅਤੇ ਹੋਰਾਂ ਨੂੰ ਵੀ ਇਸ ਦੀ ਜਾਣਕਾਰੀ ਦਿੱਤੀ ਸੀ। ਸਰਕਾਰੀ ਟੀ. ਵੀ. ਮੁਤਾਬਕ ਇਸ ਦੁਰਘਟਨਾ 'ਚ ਮਾਰੇ ਗਏ ਲੋਕਾਂ 'ਚੋਂ ਅਲ-ਕਦਾਰਿਫ ਸੂਬੇ ਦੇ ਗਵਰਨਰ, ਸਥਾਨਕ ਖੇਤੀ ਮੰਤਰੀ  ਸਥਾਨਕ ਪੁਲਸ ਮੁਖੀ ਵੀ ਸ਼ਾਮਲ ਹਨ। ਕੁੱਝ ਖਬਰ ਏਜੰਸੀਆਂ ਮੁਤਾਬਕ 6 ਲੋਕਾਂ ਦੀ ਮੌਤ ਹੋਈ ਹੈ। ਹਾਲਾਂਕਿ ਅਜੇ ਕੋਈ ਵੀ ਜਾਣਕਾਰੀ ਪੁਲਸ ਵਲੋਂ ਸਾਂਝੀ ਨਹੀਂ ਕੀਤੀ ਗਈ। ਮਲਬੇ ਨੂੰ ਇੱਥੋਂ ਚੁੱਕਿਆ ਜਾ ਰਿਹਾ ਹੈ।


Related News