PCB ਨੇ ਕੀਤਾ ਸਵੀਕਾਰ, ਸੱਟੇਬਾਜ਼ ਕੰਪਨੀ ਨੂੰ ਦਿੱਤੇ ਸੀ ਸਟ੍ਰੀਮਿੰਗ ਦੇ ਅਧਿਕਾਰ

03/25/2020 2:27:26 PM

ਲਾਹੌਰ : ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਨੇ ਮੰਗਲਵਾਰ ਨੂੰ ਸਵੀਕਾਰ ਕੀਤਾ ਕਿ ਉਸ ਦੇ ਵਿਸ਼ਵ ਪੱਧਰੀ ਮੀਡੀਆ ਹਿੱਸੇਦਾਰ ਨੇ ਪਾਕਿਸਤਾਨ ਸੁਪਰ ਲੀਗ (ਪੀ. ਐੱਸ. ਐੱਲ.) ਮੈਚਾਂ ਦੀ ਸਟ੍ਰੀਮਿੰਗ ਅਧਿਕਾਰ ਬ੍ਰਿਟੇਨ ਦੀ ਸੱਟੇਬਾਜ਼ੀ ਕੰਪਨੀ ਨੂੰ ਵੇਚੇ ਸੀ। ਕੌਮਾਂਤਰੀ ਸਟ੍ਰੀਮਿੰਗ ਅਧਿਕਾਰ ਖਰੀਦਣ ਵਾਲਾ ਵਿਸ਼ਵ ਪੱਧਰੀ ਮੀਡੀਆ ਹਿੱਸੇਦਾਰ ਆਈ. ਟੀ. ਡਬਲਯੂ. ਹੈ ਅਤੇ ਉਸ ਨੇ ਪਾਕਿਸਤਾਨ ਤੋਂ ਬਾਹਰ ਦੇ ਸਟ੍ਰੀਮਿੰਗ ਅਧਿਕਾਰ 'ਬੈਟ 365' ਕੰਪਨੀ ਨੂੰ ਵੇਚੇ ਸੀ।

PunjabKesari

ਪੀ. ਸੀ. ਬੀ. ਨੇ ਇਹ ਮਾਮਲਾ ਨੋਟਿਸ 'ਚ ਆਉਣ ਤੋਂ ਬਾਅਦ ਆਈ. ਟੀ. ਡਬਲਯੂ. ਨਾਲ ਗੱਲਬਾਤ ਕੀਤੀ ਪਰ ਇਸ ਦੇ ਉਸ ਨੂੰ ਸਾਬਕਾ ਖਿਡਾਰੀਆਂ ਅਤੇ ਜਾਣਕਾਰਾਂ ਦੀ ਆਲੋਚਨਾ ਹੀ ਝਲਣੀ ਪਈ। ਸੱਚ ਇਹ ਹੈ ਕਿ 'ਬੈਟ 365' ਨੇ ਪੂਰੇ ਟੂਰਨਾਮੈਂਟ ਦੌਰਾਨ ਪੀ. ਐੱਸ. ਐੱਲ. ਮੈਚਾਂ 'ਤੇ ਸੱਟਾ ਲਗਾਇਆ ਸੀ। ਪੀ. ਸੀ. ਬੀ. ਵੱਲੋਂ ਜਾਰੀ ਬਿਆਨ ਮੁਤਾਬਕ, ਜਦੋਂ ਉਸ ਤੋਂ ਇਕ ਅਖਬਾਰ ਨੇ ਇਸ ਸਬੰਧ ਵਿਚ ਗੱਲਬਾਤ ਕੀਤੀ ਸੀ ਤਾਂ ਉਸ ਨੇ ਤੱਥ ਸਾਹਮਣੇ ਰੱਖੇ ਸੀ। ਪਾਕਿਸਤਾਨ ਸੁਪਰ ਲੀਗ ਵੀ ਪਾਕਿਸਤਾਨ ਕ੍ਰਿਕਟ ਬੋਰਡ ਦੀ ਲਾਪਰਵਾਹੀ ਦਾ ਇਕ ਸਬੂਤ ਰਿਹਾ ਹੈ ਜੋ ਕੋਰੋਨਾ ਵਾਇਰਸ ਦੇ ਵਿਸ਼ਵ ਪੱਧਰੀ ਕਹਿਰ ਵਿਚਾਲੇ ਵੀ ਜਾਰੀ ਰੱਖਿਆ ਗਿਆ ਅਤੇ ਪਾਕਿਸਤਾਨ ਅਤੇ ਵਿਦੇਸ਼ੀ ਟੂਰਨਾਮੈਂਟ ਖੇਡਦੇ ਰਹੇ। ਜਦੋਂ ਵਾਇਰਸ ਦਾ ਕਹਿਰ ਵਧਿਆ ਤਾਂ ਇਕ-ਇਕ ਖਿਡਾਰੀ ਆਪਣੇ ਵਤਨ ਰਵਾਨਾ ਹੋਣ ਲੱਗੇ।

PunjabKesari


Ranjit

Content Editor

Related News