ਓਮੀਕਰੋਨ ਦਾ ਖ਼ੌਫ਼: ਆਬੂ ਧਾਬੀ ’ਚ ਪ੍ਰਵੇਸ਼ ਦੌਰਾਨ ਦਿਖਾਉਣਾ ਪਵੇਗਾ ਇਹ ਪ੍ਰਮਾਣ ਪੱਤਰ
Tuesday, Jan 18, 2022 - 06:33 PM (IST)
ਦੁਬਈ (ਭਾਸ਼ਾ) : ਪੂਰੇ ਦੇਸ਼ ਵਿਚ ਕੋਰੋਨਾ ਵਾਇਰਸ ਦੇ ਮੁਕਾਬਲੇ ਵਧੇਰੇ ਛੂਤਕਾਰੀ ਵੇਰੀਐਂਟ ਓਮੀਕਰੋਨ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਆਬੂ ਧਾਬੀ ਨੇ ਨਿਯਮਾਂ ਵਿਚ ਬਦਲਾਅ ਕੀਤਾ ਹੈ ਅਤੇ ਸ਼ਹਿਰ ਵਿਚ ਪ੍ਰਵੇਸ਼ ਕਰਨ ਤੋਂ ਪਹਿਲਾਂ ਵਿਅਕਤੀ ਨੂੰ ਸਬੂਤ ਦੇਣਾ ਹੋਵੇਗਾ ਕਿ ਉਸ ਨੇ ਕੋਵਿਡ-19 ਰੋਕੂ ਟੀਕੇ ਦੀ ਬੂਸਟਰ ਖ਼ੁਰਾਕ ਲੈ ਲਈ ਹੈ। ਸਰਕਾਰ ਦੇ ਸਿਹਤ ਐਪ ਜ਼ਰੀਏ ਇਸ ਹਫ਼ਤੇ ਸ਼ੁਰੂ ਵਿਚ ਕਿਹਾ ਗਿਆ ਸੀ ਕਿ ਸੰਯੁਕਤ ਅਰਬ ਅਮੀਰਾਤ ਦੀ ਰਾਜਧਾਨੀ ਵਿਚ ਪ੍ਰਵੇਸ਼ ਕਰਨ ਵਾਲੇ ਨੂੰ ‘ਗਰੀਨ ਪਾਸ’ ਦਿਖਾਉਣਾ ਹੋਵੇਗਾ, ਜਿਸ ਵਿਚ ਉਨ੍ਹਾਂ ਦੇ ਟੀਕਾਕਰਨ ਦੀ ਸਥਿਤੀ ਦੀ ਪੁਸ਼ਟੀ ਕੀਤੀ ਗਈ ਹੋਵੇ।
ਇਹ ਵੀ ਪੜ੍ਹੋ: UAE ’ਚ ਡਰੋਨ ਹਮਲੇ ’ਚ ਮਾਰੇ ਗਏ 2 ਭਾਰਤੀਆਂ ਦੀ ਹੋਈ ਪਛਾਣ
ਐਪ ਮੁਤਾਬਕ ਵਿਅਕਤੀ ਦੇ ਟੀਕਾਕਰਨ ਨੂੰ ਉਦੋਂ ਤੱਕ ਪੂਰਨ ਨਹੀਂ ਮੰਨਿਆ ਜਾਏਗਾ, ਜਦੋਂ ਤੱਕ ਉਹ ਕਿ ਦੂਜੀ ਖ਼ੁਰਾਕ ਲੈਣ ਦੇ ਘੱਟ ਤੋਂ ਘੱਟ 6 ਮਹੀਨੇ ਬਾਅਦ ਬੂਸਟਰ ਖ਼ੁਰਾਕ ਨਹੀਂ ਲੈ ਲੈਂਦਾ। ਇਸ ਐਪ ਮੁਤਾਬਕ ਜੋ ਲੋਕ ਆਬੂ ਧਾਬੀ ਵਿਚ ਪ੍ਰਵੇਸ਼ ਕਰਨ ਦੇ ਇੱਛੁਕ ਹਨ, ਉਨ੍ਹਾਂ ਦੀ ਪਿਛਲੇ 2 ਹਫ਼ਤਿਆਂ ਵਿਚ ਕੋਵਿਡ-19 ਜਾਂਚ ਰਿਪੋਰਟ ਨੈਗੇਟਿਵ ਆਉਣ ’ਤੇ ਉਨ੍ਹਾਂ ਦਾ ‘ਗਰੀਨ’ ਦਰਜਾ ਕਾਇਮ ਰਹਿ ਸਕੇਗਾ। ਆਬੂ ਧਾਬੀ ਨੇ ਗੁਆਂਢੀ ਦੁਬਈ ਦੇ ਮੁਕਾਬਲੇ ਕੋਵਿਡ-19 ਨੂੰ ਕੰਟਰੋਲ ਕਰਨ ਨੂੰ ਲੈ ਕੇ ਸਖ਼ਤ ਰੁਖ਼ ਤਿਆਰ ਕੀਤਾ ਹੈ ਅਤੇ ਇੱਥੋਂ ਦੇ ਨਿਵਾਸੀਆਂ ਨੂੰ ਜਨਤਕ ਥਾਂਵਾਂ ਅਤੇ ਸਰਕਾਰੀ ਇਮਾਰਤਾਂ ਵਿਚ ਪ੍ਰਵੇਸ਼ ਕਰਨ ਤੋਂ ਪਹਿਲਾਂ ਆਪਣਾ ‘ਗਰੀਨ ਪਾਸ’ ਦਿਖਾਉਣਾ ਹੁੰਦਾ ਹੈ।
ਇਹ ਵੀ ਪੜ੍ਹੋ: ਸੰਪਤੀ ਦਾ ਬਿਓਰਾ ਨਾ ਦੇਣ 'ਤੇ ਪਾਕਿ ਦੇ 150 ਜਨਤਕ ਨੁਮਾਇੰਦਿਆਂ ਖ਼ਿਲਾਫ਼ ਚੋਣ ਕਮਿਸ਼ਨ ਦਾ ਵੱਡੀ ਕਾਰਵਾਈ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।