ਵਿਦੇਸ਼ਾਂ ’ਚ ਬੌਖਲਾਏ ਖਾਲਿਸਤਾਨੀ ਹੁਣ ਆਪਣੇ ਆਕਾ ਪਾਕਿਸਤਾਨ ਤੋਂ ਕਰਨ ਲੱਗੇ ਸੁਰੱਖਿਆ ਦੀ ਮੰਗ

Monday, Jan 29, 2024 - 10:22 AM (IST)

ਲੰਡਨ - ਬ੍ਰਿਟੇਨ ਦੇ ਲੰਡਨ ਦੂਤਘਰ ਦੇ ਬਾਹਰ ਗਣਤੰਤਰ ਦਿਵਸ ’ਤੇ ਖਾਲਿਸਤਾਨੀਆਂ ਵੱਲੋਂ ਤਿਰੰਗੇ ਨੂੰ ਅੱਗ ਲਗਾ ਕੇ ਅਪਮਾਨ ਕਰਨ ਦੀ ਘਟਨਾ ਤੋਂ ਬਾਅਦ ਪ੍ਰਵਾਸੀ ਭਾਰਤੀ ਕਾਫੀ ਗੁੱਸੇ ’ਚ ਹਨ। ਭਾਰਤੀ ਭਾਈਚਾਰੇ ਦੇ ਲੋਕਾਂ ਨੇ ਵਾਰ-ਵਾਰ ਤਿਰੰਗੇ ਦੇ ਅਪਮਾਨ ਨੂੰ ਲੈ ਕੇ ਵਾਪਰ ਰਹੀਆਂ ਘਟਨਾਵਾਂ ਤੋਂ ਬਾਅਦ ਹੁਣ ਭਾਰਤ ਸਰਕਾਰ ਕੋਲੋਂ ਤਿਰੰਗੇ ਦੀ ਵਿਕਰੀ ’ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ। ਦੱਸਿਆ ਜਾ ਰਿਹਾ ਹੈ ਿਕ ਖਾਲਿਸਤਾਨੀ ਸਮਰਥਕ ਬੀਤੇ ਸਮੇਂ ’ਚ ਹੋਈਆਂ ਖਾਲਿਸਤਾਨੀ ਅੱਤਵਾਦੀਆਂ ਦੀਆਂ ਸ਼ੱਕੀ ਮੌਤਾਂ ਤੋਂ ਇੰਨੇ ਘਬਰਾਏ ਹੋਏ ਹਨ ਕਿ ਉਨ੍ਹਾਂ ਨੇ ਗਣਤੰਤਰ ਦਿਵਸ ’ਤੇ ਆਪਣੇ ਵਿਰੋਧ ਪ੍ਰਦਰਸ਼ਨ ਦੌਰਾਨ ਵਿਦੇਸ਼ਾਂ ’ਚ ਆਪਣੇ ਆਕਾ ਪਾਕਿਸਤਾਨ ਕੋਲੋਂ ਆਪਣੀ ਸੁਰੱਖਿਆ ਦੀ ਮੰਗ ਕੀਤੀ ਹੈ।

ਕੈਨੇਡਾ ਅਤੇ ਅਮਰੀਕਾ ਤੋਂ ਮੰਗ ਰਹੇ ਸਨ ਸਮਰਥਣ
ਇਸ ਵਿਰੋਧ ਪ੍ਰਦਰਸ਼ਨ ’ਚ ਹਿੱਸਾ ਲੈਣ ਵਾਲੇ ਵੱਖਵਾਦੀ ਸਿੱਖਾਂ ਨੇ ਅੱਤਵਾਦੀ ਵਾਧਵਾ ਸਿੰਘ ਬੱਬਰ, ਰਣਜੀਤ ਸਿੰਘ ਨੀਟਾ, ਮਹਿਲ ਸਿੰਘ ਬੱਬਰ, ਗਜਿੰਦਰ ਸਿੰਘ ਅਤੇ ਹਰਦੀਪ ਨਿਝਰ ਦੀਆਂ ਤਸਵੀਰਾਂ ਵਾਲੇ ਬੋਰਡ ਹੱਥਾਂ ’ਚ ਫੜੇ ਹੋਏ ਸਨ। ਭਾਰਤ ਦੀ ਨਿੰਦਾ ਕਰਨ ਤੋਂ ਇਲਾਵਾ ਵੱਖ-ਵੱਖ ਵੱਖਵਾਦੀ ਬੁਲਾਰਿਆਂ ਨੇ ਕੈਨੇਡਾ ਅਤੇ ਸੰਯੁਕਤ ਰਾਜ ਅਮਰੀਕਾ ਦੀ ਸਰਕਾਰ ਕੋੋਲੋਂ ਸਿੱਖ ਭਾਈਚਾਰੇ ਦਾ ਸਮਰਥਣ ਕਰਨ ਦੀ ਮੰਗ ਕੀਤੀ। ਇਸ ਮੌਕੇ ਲਗਾਤਾਰ ਖਾਲਿਸਤਾਨ ਜ਼ਿੰਦਾਬਾਦ, ਰਾਜ ਕਰੇਗਾ ਖਾਲਸਾ ਦੇ ਨਾਅਰੇ ਲਗਾਉਂਦੇ ਰਹੇ।

ਇਹ ਖ਼ਬਰ ਵੀ ਪੜ੍ਹੋ : ਮਸ਼ਹੂਰ ਪਾਕਿ ਗਾਇਕ ਰਾਹਤ ਫਤਿਹ ਅਲੀ ਖ਼ਾਨ ਨੇ ਨੌਕਰ ਨੂੰ ਚੱਪਲਾਂ ਨਾਲ ਕੁੱਟਿਆ, ਵਾਲਾਂ ਤੋਂ ਫੜ ਘੜੀਸਿਆ, ਦੇਖੋ ਵੀਡੀਓ

ਪੁਲਸ ਬਣੀ ਰਹੀ ਮੂਕਦਰਸ਼ਕ
ਵਿਰੋਧ ਪ੍ਰਦਰਸ਼ਨ ਦੇ ਅਖੀਰ ’ਚ ਪੁਲਸ ਦੀ ਮੌਜੂਦਗੀ ’ਚ ਤਿਰੰਗੇ ਨੂੰ ਅੱਗ ਲਗਾ ਦਿੱਤੀ ਗਈ ਅਤੇ ਪੁਲਸ ਮੂਕਦਰਸ਼ਕ ਬਣ ਕੇ ਦੇਖਦੀ ਰਹੀ। ਸੂਤਰਾਂ ਮੁਤਾਬਕ ਪੁਲਸ ਨੇ ਕਿਸੇ ਵੀ ਸਿੱਖ ਵੱਖਵਾਦੀ ਖਿਲਾਫ ਮਾਮਲਾ ਦਰਜ ਨਹੀਂ ਕੀਤਾ ਹੈ। ਉਕਤ ਘਟਨਾ ’ਤੇ ਕਈ ਭਾਰਤੀਆਂ ਨੇ ਸਖਤ ਇਤਰਾਜ਼ ਜਤਾਇਆ ਅਤੇ ਵਿਦੇਸ਼ਾਂ ’ਚ ਭਾਰਤੀ ਤਿਰੰਗੇ ਦੀ ਵਿਕਰੀ ’ਤੇ ਤੁਰੰਤ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਿਕਹਾ ਿਕ ਭਾਰਤੀ ਦੂਤਘਰ ਨੂੰ ਭਾਰਤੀ ਸੰਸਥਾਵਾਂ ਨੂੰ ਸਨਮਾਨ ਦੇ ਨਾਲ ਤਿਰੰਗਾ ਦੇਣ ਦਾ ਰਿਕਾਰਡ ਰੱਖਣਾ ਚਾਹੀਦਾ ਹੈ ਤਾਕਿ ਵਿਦੇਸ਼ੀ ਧਰਤੀ ’ਤੇ ਹੋ ਰਹੇ ਅਪਮਾਨ ਨੂੰ ਰੋਕਿਆ ਜਾ ਸਕੇ।

ਪੰਜਾਬ ਆਉਣ ਵਾਲੇ ਸਿੱਖ ਵੀ ਪ੍ਰਦਰਸ਼ਨ ’ਚ ਸ਼ਾਮਿਲ
ਫੈੱਡਰੇਸ਼ਨ ਆਫ ਸਿੱਖ ਆਰਗੇਨਾਈਜ਼ੇਸ਼ਨ ਯੂ. ਕੇ., ਸਿੱਖਸ ਫਾਰ ਜਸਟਿਸ ਸਮੇਤ ਸਿੱਖ ਸੰਗਠਨਾਂ ਨੇ ਭਾਰਤ ਦੇ ਗਣਤੰਤਰ ਦਿਵਸ ਨੂੰ ‘ਕਾਲੇ ਦਿਨ’ ਦੇ ਰੂਪ ’ਚ ਮਨਾਉਣ ਦਾ ਐਲਾਨ ਕੀਤਾ ਸੀ। ਲੰਡਨ ’ਚ ਭਾਰਤੀ ਦੂਤਘਰ ਦੇ ਬਾਹਰ ਇਕੱਠੇ ਹੋਣ ਤੋਂ ਬਾਅਦ ਉਕਤ ਖਾਲਿਸਾਨੀ ਸਮਰਥਕਾਂ ਨੇ ਪੁਲਸ ਦੀ ਮੌਜੂਦਗੀ ’ਚ ਤਿਰੰਗੇ ਨੂੰ ਅੱਗ ਲਗਾ ਕੇ ਜਿਥੇ ਇਕ ਵਾਰ ਫਿਰ ਵੱਡਾ ਅਪਮਾਨ ਕੀਤਾ, ਦੂਜੇ ਪਾਸੇ ਅੱਤਵਾਦੀ ਤੇ ਬੱਬਰ ਖਾਲਸਾ ਪ੍ਰਮੁੱਖ ਵਾਧਵਾ ਸਿੰਘ ਬੱਬਰ, ਮਹਿਲ ਸਿੰਘ ਬੱਬਰ ਅਤੇ ਖਾਲਿਸਤਾਨ ਜ਼ਿੰਦਾਬਾਦ ਦੇ ਵੀ ਨਾਅਰੇ ਲਗਾਏ। ਇਸ ਵਿਰੋਧ ਪ੍ਰਦਰਸ਼ਨ ’ਚ ਭਾਰਤੀ ਮੁੱਖ ਧਾਰੀ ’ਚ ਸ਼ਾਮਿਲ ਕਈ ਸਿੱਖ ਨੇਤਾ ਵੀ ਮੌਜੂਦ ਸਨ। ਉਹ ਆਪਣੇ ਪਰਿਵਾਰ ਨਾਲ ਕਈ ਵਾਰ ਪੰਜਾਬ ਆਉਂਦੇ-ਜਾਂਦੇ ਰਹੇ ਹਨ। ਦੂਤਘਰ ਦੇ ਬਾਹਰ ਭਾਰਤ ਵਿਰੋਧੀ ਨਾਅਰੇ ਲਗਾਉਣ ’ਚ ਉਹ ਵੀ ਪਿੱਛੇ ਨਹੀਂ ਰਹੇ ਸਨ।

ਇਹ ਖ਼ਬਰ ਵੀ ਪੜ੍ਹੋ : ਮੁਨੱਵਰ ਫਾਰੂਕੀ ਬਣਿਆ 'Bigg-Boss' ਸੀਜ਼ਨ-17 ਦਾ ਵਿਨਰ, ਅਭਿਸ਼ੇਕ ਰਿਹਾ ਰਨਰ-ਅੱਪ

 

ਵਿਰੋਧ ਪ੍ਰਦਰਸ਼ਨ ’ਚ ਸ਼ਾਮਿਲ ਖਾਲਿਸਾਨੀ
ਇਕ ਰਿਪੋਰਟ ਮੁਤਾਬਕ ਇਸ ਵਿਰੋਧ ਪ੍ਰਦਰਸ਼ਨ ’ਚ ਫੈੱਡਰੇਸ਼ਨ ਆਫ ਸਿੱਖ ਆਰਗੇਨਾਈਜ਼ੇਸ਼ਨ ਯੂ. ਕੇ. ਦੇ ਕੋਆਰਡੀਨੇਟਰ ਕੁਲਦੀਪ ਸਿੰਘ ਚਹੇੜੂ, ਲਵਸ਼ਿੰਦਰ ਸਿੰਘ ਡੱਲੇਵਾਲ, ਜੋਗਾ ਸਿੰਘ ਦੇ ਨਾਲ ਸਿੱਖ ਫੈੱਡਰੇਸ਼ਨ ਯੂ. ਕੇ. ਦੇ ਪ੍ਰਧਾਨ ਅਮਰੀਕ ਸਿੰਘ ਗਿੱਲ, ਜਨਰਲ ਸਕੱਤਰ ਦਵਿੰਦਰਜੀਤ ਿਸੰਘ, ਕੁਲਵੰਤ ਸਿੰਘ ਮੁਥੜਾ ਅਤੇ ਸਿੱਖ ਫਾਰ ਜਸਟਿਸ ਅਤੇ ਬੱਬਰ ਖਾਲਸਾ ਦੇ ਪਰਮਜੀਤ ਸਿੰਘ ਪੰਮਾ ਸ਼ਾਮਿਲ ਸਨ। ਵਰਲਡ ਸਿੱਖ ਪਾਰਲੀਮੈਂਟ ਦੇ ਜਨਰਲ ਮਨਪ੍ਰੀਤ ਿਸੰਘ, ਯੂਨਾਈਟਿਡ ਖਾਲਸਾ ਦਲ ਯੂ. ਕੇ. ਦੇ ਪ੍ਰਧਾਨ ਨਿਰਮਲ ਸਿੰਘ ਸੰਧੂ, ਕਾਊਂਸਲ ਆਫ ਖਾਲਿਤਸਤਾਨ ਦੇ ਨੇਤਾ ਅਮਰੀਕ ਸਿੰਘ ਸਹੋਤਾ, ਰਣਜੀਤ ਸਿੰਘ ਸਰਾਏ, ਗੁਰਪ੍ਰੀਤ ਸਿੰਘ, ਗੁਰਚਰਨ ਸਿੰਘ, ਜਸਵੀਰ ਸਿੰਘ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂ. ਕੇ. ਦੇ ਜਸਪਾਲ ਸਿੰਘ ਬੈਂਸ ਵੀ ਸ਼ਾਮਿਲ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


sunita

Content Editor

Related News