ਅਮਰੀਕਾ: ਯੂਨਾਈਟਿਡ ਏਅਰਲਾਈਨ ਦੇ ਲਗਭਗ 90% ਸਟਾਫ ਨੇ ਲਗਵਾਇਆ ਕੋਰੋਨਾ ਟੀਕਾ

Saturday, Sep 18, 2021 - 12:13 AM (IST)

ਅਮਰੀਕਾ: ਯੂਨਾਈਟਿਡ ਏਅਰਲਾਈਨ ਦੇ ਲਗਭਗ 90% ਸਟਾਫ ਨੇ ਲਗਵਾਇਆ ਕੋਰੋਨਾ ਟੀਕਾ

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)- ਯੂਨਾਈਟਿਡ ਏਅਰਲਾਈਨਜ਼ ਨੇ ਵੀਰਵਾਰ ਨੂੰ  ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਕੰਪਨੀ ਦੇ ਅਮਰੀਕਾ ਸਥਿਤ 90% ਕਰਮਚਾਰੀਆਂ ਨੇ ਕੰਪਨੀ ਦੁਆਰਾ ਦਿੱਤੀ 27 ਸਤੰਬਰ ਦੀ ਆਖਰੀ ਮਿਤੀ ਤੋਂ ਪਹਿਲਾਂ ਕੋਵਿਡ-19 ਟੀਕੇ ਲਗਵਾਉਣ ਦੇ ਸਬੂਤ ਅਪਲੋਡ ਕੀਤੇ ਹਨ। ਯੂਨਾਈਟਿਡ ਏਅਰਲਾਈਨ ਨੇ ਉਨ੍ਹਾਂ ਕਰਮਚਾਰੀਆਂ ਪ੍ਰਤੀ ਸਖਤ ਰੁਖ ਅਪਣਾਇਆ ਹੈ, ਜੋ ਟੀਕਾ ਲਗਵਾਉਣ ਤੋਂ ਇਨਕਾਰ ਕਰਦੇ ਹਨ ਅਤੇ ਅਗਸਤ ਦੇ ਅਰੰਭ ਵਿੱਚ ਵੈਕਸੀਨ ਦੀ ਜਰੂਰਤ ਦਾ ਐਲਾਨ ਕਰਨ ਵਾਲੀ ਪਹਿਲੀ ਯੂ. ਐੱਸ. ਏਅਰ ਕੰਪਨੀ ਬਣ ਗਈ ਸੀ। 

ਇਹ ਖ਼ਬਰ ਪੜ੍ਹੋ- ਚੇਨਈ ਦੇ ਕੋਲ ਖਿਤਾਬ ਜਿੱਤਣ ਦਾ ਮੌਕਾ : ਪੀਟਰਸਨ


ਯੂਨਾਈਟਿਡ ਦੇ ਅਧਿਕਾਰੀ ਸਕੌਟ ਕਿਰਬੀ ਨੇ ਦੱਸਿਆ ਕਿ ਏਅਰਲਾਈਨ ਆਪਣੇ ਤੌਰ 'ਤੇ ਯਾਤਰੀਆਂ ਲਈ ਟੀਕੇ ਨੂੰ ਜਰੂਰੀ ਨਹੀਂ ਕਰੇਗੀ ਪਰ ਕੰਪਨੀ ਸਰਕਾਰੀ ਆਦੇਸ਼ ਦੀ ਪਾਲਣਾ ਕਰੇਗੀ। ਸ਼ਿਕਾਗੋ ਸਥਿਤ ਕੰਪਨੀ  ਯੂਨਾਈਟਿਡ ਅਨੁਸਾਰ ਕੰਪਨੀ ਵੱਲੋਂ ਜਰੂਰੀ ਟੀਕਾਕਰਨ ਨੀਤੀ ਦੀ ਘੋਸ਼ਣਾ ਕਰਨ ਦੇ ਬਾਅਦ ਤਕਰੀਬਨ 20,000 ਕਰਮਚਾਰੀਆਂ ਨੇ ਵੈਕਸੀਨ ਰਿਕਾਰਡ ਅਪਲੋਡ ਕੀਤੇ ਹਨ।

ਇਹ ਖ਼ਬਰ ਪੜ੍ਹੋ- ਅਮਰੀਕੀ ਓਪਨ ਚੈਂਪੀਅਨ ਏਮਾ ਰਾਡੂਕਾਨੂ ਬ੍ਰਿਟੇਨ ਪਹੁੰਚੀ, ਮਾਤਾ-ਪਿਤਾ ਨੂੰ ਮਿਲੀ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News