ਜਾਰਡਨ : ਘਰ 'ਚ ਲੱਗੀ ਅੱਗ, 13 ਪਾਕਿਸਤਾਨੀ ਨਾਗਰਿਕਾਂ ਦੀ ਮੌਤ ਤੇ 3 ਜ਼ਖਮੀ

Monday, Dec 02, 2019 - 03:24 PM (IST)

ਜਾਰਡਨ : ਘਰ 'ਚ ਲੱਗੀ ਅੱਗ, 13 ਪਾਕਿਸਤਾਨੀ ਨਾਗਰਿਕਾਂ ਦੀ ਮੌਤ ਤੇ 3 ਜ਼ਖਮੀ

ਅੰਮਾਨ, (ਯੂ.ਐੱਨ.ਆਈ.)— ਜਾਰਡਨ ਮੀਡੀਆ ਮੁਤਾਬਕ ਇੱਥੇ ਸੋਮਵਾਰ ਤੜਕੇ ਇਕ ਘਰ 'ਚ ਅੱਗ ਲੱਗ ਜਾਣ ਕਾਰਨ 13 ਲੋਕਾਂ ਦੀ ਮੌਤ ਹੋ ਗਈ। ਕਿਹਾ ਜਾ ਰਿਹਾ ਹੈ ਕਿ ਇਹ ਲੋਕ ਪਾਕਿਸਤਾਨੀ ਸਨ। ਸਿਵਲ ਡਿਫੈਂਸ ਵਿਭਾਗ ਦੀ ਸਟੇਟਮੈਂਟ ਮੁਤਾਬਕ ਪੱਛਮੀ ਅੰਮਾਨ ਤੋਂ 45 ਕਿਲੋ ਮੀਟਰ ਦੂਰ ਸ਼ੁਨੇਹ ਏਰੀਏ 'ਚ ਅੱਗ ਲੱਗਣ ਦੀ ਘਟਨਾ ਵਾਪਰੀ। ਖੇਤਾਂ ਨੇੜੇ ਬਣੇ ਇਸ ਘਰ 'ਚ ਦੋ ਪਾਕਿਸਤਾਨੀ ਪਰਿਵਾਰ ਰਹਿੰਦੇ ਸਨ। ਮ੍ਰਿਤਕਾਂ 'ਚ 8 ਬੱਚੇ ਵੀ ਸ਼ਾਮਲ ਸਨ।

ਹਾਦਸੇ 'ਚ 13 ਲੋਕਾਂ ਦੀ ਮੌਤ ਹੋ ਗਈ, ਜੋ ਕਿ ਬਹੁਤ ਬੁਰੀ ਤਰ੍ਹਾਂ ਝੁਲਸੇ ਹੋਏ ਸਨ ਅਤੇ ਹੋਰ 3 ਜ਼ਖਮੀ ਹਨ। ਜ਼ਖਮੀਆਂ ਨੂੰ ਹਸਪਤਾਲ ਲੈ ਜਾਇਆ ਗਿਆ ਹੈ ਤੇ ਉਨ੍ਹਾਂ ਦੀ ਸਥਿਤੀ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਵਿਭਾਗ ਮੁਤਾਬਕ ਇਕ ਕਮੇਟੀ ਦਾ ਗਠਨ ਕੀਤਾ ਗਿਆ ਹੈ ਜੋ ਇਸ ਮਾਮਲੇ ਦੀ ਜਾਂਚ ਕਰੇਗੀ।

ਅਧਿਕਾਰਕ ਅੰਕੜਿਆਂ ਮੁਤਾਬਕ 8000 ਪਾਕਿਸਤਾਨੀ ਜਾਰਡਨ 'ਚ ਰਹਿੰਦੇ ਹਨ ਤੇ ਇਨ੍ਹਾਂ 'ਚੋਂ ਵਧੇਰੇ ਖੇਤੀਬਾੜੀ ਕਰਦੇ ਹਨ। ਇਸ ਦਰਦਨਾਕ ਘਟਨਾ ਨੇ ਸਭ ਨੂੰ ਡਰਾ ਕੇ ਰੱਖ ਦਿੱਤਾ ਹੈ। ਫਾਇਰ ਫਾਈਟਰਜ਼ ਵਲੋਂ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ। ਘਰ 'ਚ ਅੱਗ ਕਿਵੇਂ ਲੱਗੀ ਇਸ ਬਾਰੇ ਜਾਂਚ ਮਗਰੋਂ ਹੀ ਪਤਾ ਲੱਗ ਸਕੇਗਾ।


Related News