ਅਮਰੀਕਾ ਤੋਂ ਕਰੀਬ 1100 ਭਾਰਤੀ ਵਿਦਿਆਰਥੀਆਂ 'ਤੇ ਲਟਕੀ ਦੇਸ਼ ਨਿਕਾਲੇ ਦੀ ਤਲਵਾਰ, ਜਾਣੋ ਪੂਰਾ ਮਾਮਲਾ

Sunday, Jul 09, 2023 - 12:45 PM (IST)

ਅਮਰੀਕਾ ਤੋਂ ਕਰੀਬ 1100 ਭਾਰਤੀ ਵਿਦਿਆਰਥੀਆਂ 'ਤੇ ਲਟਕੀ ਦੇਸ਼ ਨਿਕਾਲੇ ਦੀ ਤਲਵਾਰ, ਜਾਣੋ ਪੂਰਾ ਮਾਮਲਾ

ਨਿਊਯਾਰਕ (ਰਾਜ ਗੋਗਨਾ)— ਭਾਰਤੀ ਮੂਲ ਦੇ ਗੁਜਰਾਤੀ ਵਿਦਿਆਰਥੀਆਂ ਨੂੰ ਅਮਰੀਕਾ ਵਿੱਚ ਵੱਡੇ ਪੱਧਰ 'ਤੇ ਇੱਥੇ ਦੀਆਂ ਜਿਆਦਾਤਰ ਟੈਕਸਾਸ ਅਤੇ ਨਿਊਯਾਰਕ ਯੂਨੀਵਰਸਿਟੀਆਂ ਵਿੱਚ ਦਾਖਲਾ ਧੋਖਾਧੜੀ ਕਰਨ ਦੇ ਦੋਸ਼ ਹੇਠ ਅਮਰੀਕਾ ਤੋਂ ਦੇਸ਼ ਨਿਕਾਲਾ ਦਿੱਤਾ ਜਾ ਸਕਦਾ ਹੈ। ਜਿੰਨਾਂ ਨੇ ਅਮਰੀਕਾ ਆਉਣ ਦੇ ਲਾਲਚ ਵਿੱਚ ਆ ਕੇ ਭਾਰਤ ਵਿੱਚ ਹੋਟਲਾਂ ਦੇ ਕਮਰੇ ਬੁੱਕ ਕਰਨ ਲਈ ਕਾਫ਼ੀ ਰਕਮਾਂ ਅਦਾ ਕੀਤੀਆਂ, ਜਿਨ੍ਹਾਂ ਨੂੰ ਇਮਤਿਹਾਨਾਂ ਦੌਰਾਨ ਉਨ੍ਹਾਂ ਦੀ ਰਿਹਾਇਸ਼ ਵਜੋਂ ਝੂਠੇ ਰੂਪ ਵਿੱਚ ਏਜੰਟਾਂ ਵੱਲੋਂ ਪੇਸ਼ ਕੀਤਾ ਗਿਆ ਸੀ। ਜਿੰਨਾਂ ਵਿੱਚ ਆਨਲਾਈਨ ਇਮਤਿਹਾਨਾਂ ਵਿੱਚ ਧੋਖਾਧੜੀ ਕਰਨ ਲਈ ਲੁਕਵੇਂ ਕੈਮਰੇ ਅਤੇ ਬਲੂਟੁੱਥ ਕੀਬੋਰਡ ਦੀ ਵਰਤੋਂ ਕਰਨ ਵਾਲੀ ਧੋਖਾਧੜੀ ਵਾਲੀ ਸਕੀਮ ਵੀ ਸ਼ਾਮਲ ਹੈ। 

ਜਾਂਚ ਤੋਂ ਪਤਾ ਲੱਗਾ ਹੈ ਕਿ ਇਨ੍ਹਾਂ ਵਿਦਿਆਰਥੀਆਂ ਨੇ ਭਾਰਤ 'ਚ ਹੋਟਲ ਦੇ ਕਮਰੇ ਬੁੱਕ ਕਰਨ ਲਈ ਇੱਕ ਲੱਖ ਰੁਪਏ ਤੱਕ ਦੀ ਮਹੱਤਵਪੂਰਨ ਰਕਮ ਵੀ ਅਦਾ ਕੀਤੀ। ਇਨ੍ਹਾਂ ਹੋਟਲਾਂ ਦੇ ਕਮਰਿਆਂ ਨੂੰ ਫਰਜ਼ੀ ਇਮਤਿਹਾਨਾਂ ਦੀ ਸਹੂਲਤ ਦਿੰਦੇ ਹੋਏ, ਉਨ੍ਹਾਂ ਦੀ ਰਿਹਾਇਸ਼ ਦੇ ਸਥਾਨ ਵਜੋਂ ਝੂਠਾ ਦਰਸਾਇਆ ਗਿਆ ਸੀ। ਗੁਜਰਾਤ ਦੇ ਵਡੋਦਰਾ ਅਤੇ ਸੂਰਤ ਸ਼ਹਿਰਾਂ ਵਿੱਚ ਇਸ ਧੋਖਾਧੜੀ ਵਾਲੇ ਪ੍ਰੀਖਿਆ ਰੈਕੇਟ ਦਾ ਪਰਦਾਫਾਸ਼ ਕੀਤਾ ਗਿਆ ਹੈ। ਇਸ ਆਪਰੇਸ਼ਨ ਦੇ ਮਾਸਟਰਮਾਈਂਡ, ਜਿਨ੍ਹਾਂ ਦੀ ਪਛਾਣ ਮਹੇਸ਼ਵਾਰਾ, ਚੰਦਰਸ਼ੇਖਰ ਅਤੇ ਸਾਗਰ ਵਜੋਂ ਹੋਈ ਹੈ, ਜੋ ਵਾਇਸ ਆਫ਼ ਇਮੀਗ੍ਰੇਸ਼ਨ" ਨਾਮ ਦੀ ਵੈੱਬਸਾਈਟ ਚਲਾਉਂਦੇ ਹਨ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਅਮਰੀਕੀ ਯੂਨੀਵਰਸਿਟੀਆਂ ਵਿੱਚ ਦਾਖਲੇ ਅਤੇ ਸਹਾਇਤਾ ਦਾ ਪੂਰੇ ਭਰੋਸੇ ਵਿੱਚ ਲੈ ਕੇ ਵਾਅਦਾ ਕੀਤਾ ਅਤੇ ਹਰ ਕਿਸਮ ਦੀ ਧੋਖਾਧੜੀ ਵਾਲੀ ਸੇਵਾ ਲਈ ਵੱਖੋ ਵੱਖਰੀਆਂ ਮੋਟੀਆ ਫੀਸਾਂ ਵਸੂਲੀਆਂ।

ਪੜ੍ਹੋ ਇਹ ਅਹਿਮ ਖ਼ਬਰ-ਐਮਾਜ਼ਾਨ ਦੇ ਸਾਬਕਾ ਕਰਮਚਾਰੀ ਨੂੰ ਸੁਣਾਈ ਗਈ ਸਜ਼ਾ, ਲਗਭਗ 10 ਮਿਲੀਅਨ ਡਾਲਰ ਦੀ ਕੀਤੀ ਚੋਰੀ

ਵਿਦੇਸ਼ਾਂ ਵਿੱਚ ਸਿੱਖਿਆ ਹਾਸਲ ਕਰਨ ਦੀ ਪ੍ਰਕਿਰਿਆ ਲਈ TOEFL, IELTS, ਅਤੇ GRE ਵਰਗੀਆਂ ਮਿਆਰੀ ਪ੍ਰੀਖਿਆਵਾਂ ਨੂੰ ਪਾਸ ਕਰਨ ਦੀ ਲੋੜ ਹੁੰਦੀ ਹੈ। ਇਨ੍ਹਾਂ ਵਿਦਿਆਰਥੀਆਂ ਨੇ ਇਹ ਪ੍ਰੀਖਿਆਵਾਂ ਸਫ਼ਲਤਾਪੂਰਵਕ ਪਾਸ ਕਰ ਕੇ ਨਾਮਵਰ ਅਮਰੀਕੀ ਸੰਸਥਾਵਾਂ ਵਿੱਚ ਦਾਖ਼ਲਾ ਹਾਸਲ ਕੀਤਾ ਸੀ। ਹਾਲਾਂਕਿ ਜਾਂਚ ਤੋਂ ਇਹ ਖੁਲਾਸਾ ਹੋਇਆ ਹੈ ਕਿ ਇਨ੍ਹਾਂ ਪ੍ਰੀਖਿਆਵਾਂ ਦੌਰਾਨ ਵਿਦਿਆਰਥੀ ਗ਼ਲਤ ਤਰੀਕੇ ਨਾਲ ਇਮਤਿਹਾਨਾਂ ਵਿੱਚ ਧੋਖਾਧੜੀ ਕਰਨ ਲਈ ਅਣਉਚਿਤ ਤਰੀਕੇ ਵਰਤਦੇ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en 

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News