ਅਫਗਾਨਿਸਤਾਨ ''ਚ ਅਜੇ ਵੀ ਕਰੀਬ 1500 ਅਮਰੀਕੀ ਨਾਗਰਿਕ ਮੌਜੂਦ : ਬਲਿੰਕੇਨ
Thursday, Aug 26, 2021 - 02:39 AM (IST)
ਵਾਸ਼ਿੰਗਟਨ-ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕੇਨ ਨੇ ਕਿਹਾ ਕਿ ਪ੍ਰਸ਼ਾਸਨ ਦਾ ਮੰਨਣਾ ਹੈ ਕਿ 12 ਦਿਨਾਂ ਤੱਕ ਫੌਜੀ ਜਹਾਜ਼ਾਂ ਰਾਹੀਂ ਅਮਰੀਕੀਆਂ ਨੂੰ ਕੱਢਣ ਦੀ ਮੁਹਿੰਮ ਦੇ ਬਾਵਜੂਦ ਹੁਣ ਵੀ ਕਰੀਬ 1500 ਅਮਰੀਕੀ ਅਫਗਾਨਿਸਤਾਨ 'ਚ ਬਚੇ ਹਨ। ਬਲਿੰਕੇਨ ਨੇ ਬੁੱਧਵਾਰ ਨੂੰ ਪ੍ਰੈੱਸ ਕਾਨਫਰੰਸ 'ਚ ਕਿਹਾ ਕਿ 14 ਅਗਸਤ ਨੂੰ ਤਾਲਿਬਾਨ ਦੇ ਕਾਬੁਲ ਪਹੁੰਚਣ ਤੋਂ ਬਾਅਦ ਤੋਂ ਦਿਨ-ਰਾਤ ਚੱਲ ਰਹੀ ਮੁਹਿੰਮ 'ਚ ਹੁਣ ਤੱਕ 4500 ਅਮਰੀਕੀਆਂ ਨੂੰ ਉਥੋਂ ਕੱਢਿਆ ਗਿਆ ਹੈ।
ਇਹ ਵੀ ਪੜ੍ਹੋ : ਦੱਖਣੀ ਅਫਰੀਕਾ 'ਚ ਕਰੋੜਾਂ ਡਾਲਰ ਦੇ PPE ਘੋਟਾਲੇ ਦੀ ਜਾਣਕਾਰੀ ਦੇਣ ਵਾਲੀ ਭਾਰਤੀ ਮੂਲ ਦੀ ਮਹਿਲਾ ਦਾ ਕਤਲ
ਦੱਸ ਦਈਏ ਕਿ ਅਗਲੇ ਮੰਗਲਵਾਰ ਤੱਕ ਅਮਰੀਕਾ ਵੱਲੋਂ ਨਿਕਾਸੀ ਮੁਹਿੰਮ ਪੂਰਾ ਕਰਨ ਦੀ ਯੋਜਨਾ ਦਰਮਿਆਨ ਬਲਿੰਕੇਨ ਦਾ ਅਫਗਾਨਿਸਤਾਨ 'ਚ ਮੌਜੂਦਾ ਅਮਰੀਕੀਆਂ ਦੀ ਗਿਣਤੀ ਨੂੰ ਲੈ ਕੇ ਬਿਆਨ ਆਇਆ ਹੈ। ਬਲਿੰਕੇਨ ਨੇ ਦੱਸਿਆ ਕਿ ਅਮਰੀਕੀ ਅਧਿਕਾਰੀ ਕਰੀਬ 500 ਅਮਰੀਕੀਆਂ ਦੇ ਸੰਪਰਕ 'ਚ ਹਨ ਅਤੇ ਉਨ੍ਹਾਂ ਨੂੰ ਅਫਗਾਨਿਸਤਾਨ ਤੋਂ ਸੁਰੱਖਿਅਤ ਕੱਢਣ ਦੀ ਕੋਸ਼ਿਸ਼ ਕਰ ਰਹੇ ਹਨ। ਬਲਿੰਕੇਨ ਨੇ ਕਿਹਾ ਕਿ ਹੋਰ 1,000 ਤੱਕ ਵੀ ਪਹੁੰਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।