ਅਭਿਸ਼ੇਕ ਸ਼ਰਮਾ ਨੇ ਵਧਾਇਆ ਭਾਰਤ ਦਾ ਮਾਣ, ਇਟਲੀ 'ਚ ਬਣਿਆ ਪਾਇਲਟ
Sunday, Aug 27, 2023 - 10:24 AM (IST)
ਹਰਿਆਣਾ (ਆਨੰਦ)- ਭਾਰਤੀ ਸਿਰਫ ਭਾਰਤ ਵਿਚ ਹੀ ਨਹੀਂ ਸਗੋਂ ਵਿਦੇਸ਼ਾਂ ਵਿਚ ਵੀ ਆਪਣੇ ਦ੍ਰਿੜ ਸੰਕਲਪ, ਪ੍ਰਤਿਭਾ, ਕਲਾ-ਹੁਨਰ ਅਤੇ ਨਿਪੁੰਨਤਾ ਨਾਲ ਹਰ ਖੇਤਰ ਵਿਚ ਸਫ਼ਲਤਾ ਦੀਆਂ ਸਿਖਰਾਂ ਨੂੰ ਛੂਹ ਰਹੇ ਹਨ ਅਤੇ ਦੇਸ਼ ਦਾ ਮਾਣ ਵਧਾ ਰਹੇ ਹਨ। ਅਜਿਹਾ ਹੀ ਕੁਝ ਕਰ ਦਿਖਾਇਆ ਹੈ ਅਭਿਸ਼ੇਕ ਸ਼ਰਮਾ ਨੇ, ਜਿਸ ਨੇ ਭਾਰਤ ਦਾ ਗੌਰਵ ਤੇ ਮਾਣ ਵਧਾਇਆ ਹੈ। ਇਟਲੀ ਵਿਚ ਅਭਿਸ਼ੇਕ ਸ਼ਰਮਾ ਪੁੱਤਰ ਰਜਿੰਦਰ ਪਾਲ ਸ਼ਰਮਾ, ਪਿੰਡ ਜਮਸ਼ੇਰ ਚਠਿਆਲ, ਗੜ੍ਹਦੀਵਾਲਾ (ਜ਼ਿਲ੍ਹਾ ਹੁਸ਼ਿਆਰਪੁਰ) ਹਾਲ ਵਾਸੀ ਨੂੰ ਏਅਰ ਡੋਲੋਮਿਟੀ ਲੁਫਥਾਨਸਾ ਗਰੁੱਪ ’ਚ ਪਾਇਲਟ ਨਿਯੁਕਤ ਕੀਤਾ ਗਿਆ ਹੈ।
ਪੜ੍ਹੋ ਇਹ ਅਹਿਮ ਖ਼ਬਰ-ਸਪੇਸਐਕਸ ਦੇ ਰਾਕੇਟ ਰਾਹੀਂ 4 ਦੇਸ਼ਾਂ ਦੇ 4 ਪੁਲਾੜ ਯਾਤਰੀ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਲਈ ਰਵਾਨਾ
ਅਭਿਸ਼ੇਕ ਸ਼ਰਮਾ ਸਬੰਧੀ ਅਸ਼ੋਕ ਸ਼ਰਮਾ ਹਰਿਆਣਾ ਨੇ ਦੱਸਿਆ ਕਿ ਅਭਿਸ਼ੇਕ ਨੇ ਮਿਡਲ ਸਕੂਲ ਤੋਂ ਬਾਅਦ ਆਪਣੀ ਸਾਰੀ ਸਿੱਖਿਆ ਅਤੇ ਸਿਖਲਾਈ ਇਟਲੀ ਵਿਚ ਸਖ਼ਤ ਮਿਹਨਤ, ਲਗਨ ਅਤੇ ਸਮਰਪਿਤ ਭਾਵਨਾ ਨਾਲ ਪੂਰੀ ਕੀਤੀ ਅਤੇ ਆਪਣੇ ਜੀਵਨ ਦੇ ਟੀਚਿਆਂ ਨੂੰ ਪ੍ਰਾਪਤ ਕੀਤਾ ਅਤੇ ਭਾਰਤ ਦਾ ਨਾਂ ਰੌਸ਼ਨ ਕੀਤਾ। ਹੁਣ ਉਸ ਨੂੰ ਇੰਟਰਨੈਸ਼ਨਲ ਏਅਰ ਲਾਈਨ ’ਚ ਨਿਯੁਕਤ ਕੀਤਾ ਗਿਆ ਹੈ। ਅਭਿਸ਼ੇਕ ਸ਼ਰਮਾ ਦੀ ਇਟਲੀ ਵਿਚ ਪਾਇਲਟ ਦੀ ਨਿਯੁਕਤੀ ਨੂੰ ਲੈ ਕੇ ਭਾਰਤ ਵਿਚ ਰਹਿੰਦੇ ਰਿਸ਼ਤੇਦਾਰਾਂ, ਦੋਸਤਾਂ ਤੇ ਮਿੱਤਰਾਂ ਵਿਚ ਭਾਰੀ ਖੁਸ਼ੀ ਪਾਈ ਜਾ ਰਹੀ ਹੈ | ਅਭਿਸ਼ੇਕ ਸ਼ਰਮਾ ਨੇ ਇਟਲੀ ਵਿਚ ਆਪਣੀ ਪਾਇਲਟ ਅਸਾਈਨਮੈਂਟ ਨਾਲ ਭਾਰਤ ਦਾ ਮਾਣ ਵਧਾਇਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।