ਅਫ਼ਗਾਨਿਸਤਾਨ ’ਚ ਤਾਲਿਬਾਨ ਨੇ ਬਣਾਈ ਸਰਕਾਰ, ਅਬਦੁਲ ਗਨੀ ਬਰਾਦਰ ਕਰਨਗੇ ਅਗਵਾਈ

Friday, Sep 03, 2021 - 01:55 PM (IST)

ਅਫ਼ਗਾਨਿਸਤਾਨ ’ਚ ਤਾਲਿਬਾਨ ਨੇ ਬਣਾਈ ਸਰਕਾਰ, ਅਬਦੁਲ ਗਨੀ ਬਰਾਦਰ ਕਰਨਗੇ ਅਗਵਾਈ

ਕਾਬੁਲ (ਵਾਰਤਾ) : ਤਾਲਿਬਾਨ ਦੇ ਰਾਜਨੀਤਕ ਦਫ਼ਤਰ ਦੇ ਮੁਖੀ ਅਬਦੁਲ ਗਨੀ ਬਰਾਦਰ ਨਵੀਂ ਅਫ਼ਗਾਨ ਸਰਕਾਰ ਦੀ ਅਗਵਾਈ ਕਰਨਗੇ। ਮੀਡੀਆ ਰਿਪੋਰਟਾਂ ਮੁਤਾਬਕ ਤਾਲਿਬਾਨ ਅੰਦੋਲਨ ਦੇ ਮਰਹੂਮ ਸੰਸਥਾਪਕ ਦੇ ਪੁੱਤਰ ਮੁੱਲਾ ਮੁਹੰਮਦ ਯਾਕੂਬ ਅਤੇ ਤਾਲਿਬਾਨ ਦੇ ਬੁਲਾਰੇ ਸ਼ੇਰ ਮੁਹੰਮਦ ਅੱਬਾਸ ਸਟਾਨਿਕਜ਼ਈ ਸਰਕਾਰ ਵਿਚ ਸੀਨੀਅਰ ਅਹੁਦੇ ਸੰਭਾਲਣਗੇ। ਇਸ ਤੋਂ ਪਹਿਲਾਂ ਤਾਲਿਬਾਲ ਦੇ ਸੂਤਰਾਂ ਨੇ ਜਾਣਕਾਰੀ ਦਿੱਤੀ ਸੀ ਕਿ ਬਰਾਦਰ ਨੂੰ ਵਿਦੇਸ਼ ਮੰਤਰੀ ਦੇ ਰੂਪ ਵਿਚ ਨਿਯੁਕਤ ਕੀਤਾ ਗਿਆ ਹੈ, ਜਦੋਂਕਿ ਯਾਕੂਬ ਰੱਖਿਆ ਮੰਤਰੀ ਬਣਨਗੇ।


author

cherry

Content Editor

Related News