ਇਥੇ ਫੁੱਟਬਾਲ ਸਟੇਡੀਅਮ ’ਚੋਂ ਹੋ ਕੇ ਲੰਘਦੀ ਹੈ ਟਰੇਨ, ਖੇਡਦੇ ਰਹਿੰਦੇ ਹਨ ਖਿਡਾਰੀ (ਵੀਡੀਓ)

Monday, Nov 21, 2022 - 02:42 PM (IST)

ਇਥੇ ਫੁੱਟਬਾਲ ਸਟੇਡੀਅਮ ’ਚੋਂ ਹੋ ਕੇ ਲੰਘਦੀ ਹੈ ਟਰੇਨ, ਖੇਡਦੇ ਰਹਿੰਦੇ ਹਨ ਖਿਡਾਰੀ (ਵੀਡੀਓ)

ਸਲੋਵਾਕੀਆ (ਇੰਟ.)- ਸੋਸ਼ਲ ਮੀਡੀਆ ’ਤੇ ਇਕ ਅਜਿਹੀ ਵੀਡੀਓ ਵਾਇਰਲ ਹੋ ਰਹੀ ਹੈ, ਜਿਸਨੂੰ ਦੇਖ ਕੇ ਤੁਸੀਂ ਹੈਰਾਨ ਰਹਿ ਜਾਓਗੇ। ਤੁਸੀਂ ਖੇਡ ਲਈ ਬਹੁਤ ਸਾਰੇ ਸਟੇਡੀਅਮ ਦੇਖੇ ਹੋਣਗੇ, ਉਨ੍ਹਾਂ ਵਿਚ ਸਿਰਫ਼ ਗੇਮਜ਼ ਹੀ ਖੇਡੀਆਂ ਜਾਂਦੀਆਂ ਹਨ ਪਰ ਕੀ ਤੁਸੀਂ ਕਦੇ ਕਿਸੇ ਸਟੇਡੀਅਮ ਵਿਚੋਂ ਟਰੇਨ ਨੂੰ ਲੰਘਦੇ ਦੇਖਿਆ ਹੈ। ਜੀ ਹਾਂ, ਇਕ ਸਟੇਡੀਅਮ ਅਜਿਹਾ ਹੀ ਹੈ ਜਿਸ ਵਿਚੋਂ ਟਰੇਨ ਲੰਘਦੀ ਹੈ। ਸੋਸ਼ਲ ਮੀਡੀਆ ’ਤੇ ਜੋ ਵੀਡੀਓ ਵਾਇਰਲ ਹੋ ਰਹੀ ਹੈ, ਉਸ ਵਿਚ ਇਕ ਟਰੇਨ ਨੂੰ ਫੁੱਟਬਾਲ ਦੇ ਮੈਦਾਨ ਵਿਚੋਂ ਹੋ ਕੇ ਲੰਘਦੇ ਦੇਖਿਆ ਜਾ ਸਕਦਾ ਹੈ। ਇਸ ਦੌਰਾਨ ਮੈਦਾਨ ਵਿਚ ਖਿਡਾਰੀ ਵੀ ਖੇਡਦੇ ਨਜ਼ਰ ਆ ਰਹੇ ਹਨ। ਉਥੇ ਹੀ ਸਟੇਡੀਅਮ ਦੇ ਕਿਨਾਰੇ ਬਣੇ ਸਟੈਂਡ ’ਤੇ ਲੋਕ ਮੈਚ ਦਾ ਮਜ਼ਾ ਲੈ ਰਹੇ ਹਨ।

ਇਹ ਵੀ ਪੜ੍ਹੋ: ਦੁਬਈ 'ਚ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਾ ਭਾਰਤੀ ਕਸੂਤਾ ਘਿਰਿਆ, ਲੱਗਾ 5 ਲੱਖ ਦਾ ਜੁਰਮਾਨਾ

ਵਾਇਰਲ ਹੋ ਰਹੀ ਇਸ ਵੀਡੀਓ ਨੂੰ ਟਵਿੱਟਰ 'ਤੇ ਨਰਿੰਦਰ ਸਿੰਘ ਨਾਮੀ ਯੂਜਰ ਨੇ ਸਾਂਝਾ ਕੀਤਾ ਹੈ। ਵੀਡੀਓ ਸ਼ੇਅਰ ਕਰਨ ਦੇ ਨਾਲ ਹੀ ਕੈਪਸ਼ਨ ਵਿਚ ਦੱਸਿਆ ਗਿਆ ਹੈ ਕਿ ਇਹ ਨਜ਼ਾਰਾ ਸਲੋਵਾਕੀਆ ਦੇ ਨੈਰੋ ਗੇਜ ਰੇਲਵੇ ਦਾ ਹੈ, ਜੋ ਦੁਨੀਆ ਵਿਚ ਇਕਮਾਤਰ ਅਜਿਹਾ ਰੇਲਵੇ ਟਰੈਕ ਹੈ ਜੋ ਇਕ ਫੁੱਟਬਾਲ ਸਟੇਡੀਅਮ ਵਿਚੋਂ ਹੋ ਕੇ ਲੰਘਦੀ ਹੈ। ਤੇਜੀ ਨਾਲ ਲੰਘ ਰਹੀ ਟਰੇਨ ਨੂੰ ਦੇਖ ਕੇ ਸਾਰੇ ਉਸਦੇ ਡਰਾਈਵਰ ਨੂੰ ਚੀਅਰ ਕਰ ਰਹੇ ਹਨ।

ਇਹ ਵੀ ਪੜ੍ਹੋ: ਕੈਨੇਡਾ ਪੜ੍ਹਨ ਗਏ ਮਾਪਿਆਂ ਦੇ ਇਕਲੌਤੇ ਗੱਭਰੂ ਪੁੱਤ ਦੀ ਮੌਤ, ਘਰ 'ਚ ਵਿਛੇ ਸੱਥਰ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ। 


author

cherry

Content Editor

Related News