ਅਮਰੀਕਾ ਦੇ ਚੋਟੀ ਦੇ ਫੌਜੀ ਅਧਿਕਾਰੀ ਨੇ ਅਫਗਾਨ ਯੁੱਧ ਨੂੰ 'ਰਣਨੀਤਿਕ ਅਸਫ਼ਲਤਾ' ਦੱਸਿਆ

Wednesday, Sep 29, 2021 - 02:23 AM (IST)

ਅਮਰੀਕਾ ਦੇ ਚੋਟੀ ਦੇ ਫੌਜੀ ਅਧਿਕਾਰੀ ਨੇ ਅਫਗਾਨ ਯੁੱਧ ਨੂੰ 'ਰਣਨੀਤਿਕ ਅਸਫ਼ਲਤਾ' ਦੱਸਿਆ

ਵਾਸ਼ਿੰਗਟਨ-ਅਫਗਾਨਿਸਤਾਨ ਤੋਂ ਫੌਜੀਆਂ ਨੂੰ ਵਾਪਸ ਬੁਲਾਉਣ ਨੂੰ ਲੈ ਕੇ ਕਾਂਗਰਸ (ਸੰਸਦ) 'ਚ ਪਹਿਲੀ ਗਵਾਹੀ 'ਚ ਅਮਰੀਕਾ ਦੇ ਚੋਟੀ ਦੇ ਫੌਜੀ ਅਧਿਕਾਰੀ ਨੇ 20 ਸਾਲਾ ਦੀ ਜੰਗ ਨੂੰ 'ਰਣਨੀਤਿਕ ਅਸਫਲਤਾ' ਦੱਸਿਆ ਅਤੇ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਅਫਗਾਨਿਸਤਾਨ 'ਤੇ ਤਾਲਿਬਾਨ ਦੇ ਕਬਜ਼ੇ ਨੂੰ ਰੋਕਣ ਲਈ ਅਮਰੀਕਾ ਨੂੰ ਕੁਝ ਹਜ਼ਾਰ ਫੌਜੀ ਉਥੇ ਤਾਇਨਾਤ ਰੱਖਣੇ ਚਾਹੀਦੇ ਸਨ।

ਇਹ ਵੀ ਪੜ੍ਹੋ :ਐਸਟ੍ਰਾਜ਼ੇਨੇਕਾ ਨੇ ਕੈਂਸਰ ਤੇ ਦਿਲ ਦੀਆਂ ਬੀਮਾਰੀਆਂ ਦੇ ਇਲਾਜ ਲਈ ਸਟਾਰਟਅਪ ਨਾਲ ਕਰਾਰ ਕੀਤਾ

'ਜੁਆਇੰਟ ਚੀਫਸ ਆਫ ਸਟਾਫ' ਦੇ ਮੁਖੀ ਜਨਰਲ ਮਾਰਕ ਮਿਲੇ ਨੇ ਇਹ ਦੱਸਣ ਤੋਂ ਇਨਕਾਰ ਕਰ ਦਿੱਤਾ ਕਿ ਉਨ੍ਹਾਂ ਨੇ ਰਾਸ਼ਟਰਪਤੀ ਜੋਅ ਬਾਈਡੇਨ ਨੂੰ ਉਸ ਵੇਲੇ ਕੀ ਸਲਾਹ ਦਿੱਤੀ ਸੀ ਜਦ ਉਹ ਅਫਗਨਿਸਤਾਨ ਤੋਂ ਫੌਜੀਆਂ ਨੂੰ ਵਾਪਸ ਬੁਲਾਉਣ ਜਾਂ ਨਾ ਬੁਲਾਉਣ 'ਤੇ ਵਿਚਾਰ ਕਰ ਰਹੇ ਸਨ। ਉਨ੍ਹਾਂ ਨੇ ਸੈਨੇਟ ਦੀ ਹਥਿਆਰਬੰਦ ਸੇਵਾ ਕਮੇਟੀ ਨੇ ਕਿਹਾ ਕਿ ਇਹ ਉਨ੍ਹਾਂ ਦੀ ਨਿੱਜੀ ਰਾਏ ਹੈ ਕਿ ਕਾਬੁਲ 'ਚ ਸਰਕਾਰ ਨੂੰ ਡੇਗਣ ਅਤੇ ਤਾਲਿਬਾਨ ਦੇ ਸ਼ਾਸਨ ਨੂੰ ਵਾਪਸ ਆਉਣ ਤੋਂ ਰੋਕਣ ਲਈ ਅਫਗਾਨਿਸਤਾਨ 'ਚ ਘਟੋ-ਘੱਟ 2500 ਫੌਜੀਆਂ ਨੂੰ ਤਾਇਨਾਤ ਰੱਖਣ ਦੀ ਜ਼ਰੂਰਤ ਸੀ।

ਇਹ ਵੀ ਪੜ੍ਹੋ : ਰੂਸ ਨਾਲ ਹੋਏ ਗੈਸ ਸਮਝੌਤੇ 'ਤੇ ਹੰਗਰੀ ਤੇ ਯੂਕ੍ਰੇਨ ਨੇ ਇਕ-ਦੂਜੇ ਦੇ ਰਾਜਦੂਤਾਂ ਨੂੰ ਕੀਤਾ ਤਲਬ

ਮਿਲੇ ਨੇ ਉਸ ਯੁੱਧ ਨੂੰ 'ਰਣਨੀਤਿਕ ਅਸਫਲਤਾ' ਦੱਸਿਆ ਜਿਸ 'ਚ 2461 ਅਮਰੀਕੀਆਂ ਦੀ ਜਾਨ ਗਈ ਹੈ। ਉਨ੍ਹਾਂ ਨੇ 15 ਅਗਸਤ ਨੂੰ ਅਫਗਾਨਿਸਤਾਨ ਦੀ ਰਾਜਧਾਨੀ 'ਤੇ ਤਾਲਿਬਾਨ ਦੇ ਕਬਜ਼ੇ ਨੂੰ ਲੈ ਕੇ ਕਿਹਾ ਕਿ ਕਾਬੁਲ 'ਚ ਦੁਸ਼ਮਣ ਦਾ ਸ਼ਾਸਨ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਅਮਰੀਕਾ ਦੀ ਸਭ ਤੋਂ ਵੱਡੀ ਨਾਕਾਮੀ ਸ਼ਾਇਦ ਇਹ ਰਹੀ ਹੈ ਕਿ ਅਫਗਾਨਿਸਤਾਨ ਦੇ ਬਲਾਂ ਨੂੰ ਅਮਰੀਕਾ ਦੇ ਫੌਜੀਆਂ ਅਤੇ ਤਕਨਾਲੋਜੀ 'ਤੇ ਜ਼ਿਆਦਾ ਨਿਰਭਰ ਰੱਖਿਆ ਗਿਆ।

ਇਹ ਵੀ ਪੜ੍ਹੋ : ਸ਼ੂਗਰ ਦੀ ਦਵਾਈ ਨਾਲ ਕੋਰੋਨਾ ਦਾ ਖਤਰਾ ਹੁੰਦਾ ਹੈ ਘੱਟ : ਅਧਿਐਨ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News