ਕੋਰੋਨਾ ਦੇ ਨਵੇਂ ਵੇਰੀਐਂਟ ਤੋ ਬਚਾਉਣ ਲਈ ਟੀਕੇ ਦੀ ਤੀਜੀ ਖੁਰਾਕ ਜ਼ਰੂਰੀ : ਬੈਂਸੇਲ
Monday, May 24, 2021 - 01:19 AM (IST)
ਪੈਰਿਸ– ਮਾਡਰਨਾ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਸਟੀਫਲ ਬੈਂਸੇਲ ਨੇ ਐਤਵਾਰ ਨੂੰ ਕਿਹਾ ਕਿ ਵਧ ਤੋਂ ਵਧ ਲੋਕਾਂ ਨੂੰ ਕੋਰੋਨਾ ਦੇ ਨਵੇਂ ਵੇਰੀਐਂਟ ਦੇ ਜੋਖਿਮ ਤੋਂ ਬਚਾਉਣ ਲਈ ਬੂਸਟਰ ਸ਼ਾਟ ਦੇ ਤੌਰ ’ਤੇ ਕੋਰੋਨਾ ਦੀ ਤੀਜੀ ਖੁਰਾਕ ਲੈਣੀ ਜ਼ਰੂਰੀ ਹੈ ਜੋ ਲੋਕਾਂ ਨੂੰ ਇਸ ਦੇ ਜੋਖਿਮ ਤੋਂ ਬਚਾਏਗਾ।
ਸ਼੍ਰੀ ਬੈਂਸੇਲ ਨੇ ਕਿਹਾ ਕਿ ਅਸੀਂ ਮੰਨਦੇ ਹਾਂ ਕਿ ਸਾਡੀ ਵੈਕਸੀਨ ਇਕ ਮਿਆਦ ਤਕ ਪ੍ਰਭਾਵੀ ਹੋਵੇਗੀ, ਸਿਵਾਏ ਇਸ ਦੇ ਕੋਰੋਨਾ ਦੇ ਆਉਣ ਵਾਲੇ ਨਵੇਂ ਰੂਪਾਂ ਨਾਲ ਖਤਰਾ ਵਧ ਸਕਦਾ ਹੈ।
ਇਹ ਵੀ ਪੜ੍ਹੋ-ਲੰਬੀ ਉਮਰ, ਤੰਦਰੁਸਤੀ ਤੇ ਸਿਹਤ ਸੁਧਾਰਨ ਦਾ ਇਹ ਹੈ ਸਭ ਤੋਂ ਆਸਾਨ ਤਰੀਕਾ
ਇਹੀ ਕਾਰਨ ਹੈ ਕਿ ਸਾਨੂੰ ਗਰਮੀਆਂ ਦੇ ਅਖੀਰ ਤਕ ਜੋਖਿਮ ਵਾਲੇ ਸਾਰੇ ਲੋਕਾਂ ਨੂੰ ਟੀਕੇ ਦੀ ਤੀਜੀ ਖੁਰਾਕ ਲਗਾਉਣੀ ਚਾਹੀਦੀ, ਵਿਸ਼ੇਸ਼ ਰੂਪ ਨਾਲ ਨਰਸਿੰਗ ਹੋਮ ਦੇ ਕਰਮਚਾਰੀਆਂ ਨੂੰ ਜਿਨ੍ਹਾਂ ਨੇ ਸਾਲ ਦੀ ਸ਼ੁਰੂਆਤ ’ਚ ਪਹਿਲੀ ਖੁਰਾਕ ਲਈ ਸੀ। ਅਮਰੀਕੀ ਦਵਾਈ ਨਿਰਮਾਤਾ ਦੇ ਸੀ.ਈ.ਓ.ਨੇ ਸੁਝਾਅ ਦਿੱਤਾ ਕਿ ਅੱਲ੍ਹੜਾਂ ਨੂੰ ਵੀ ਬੂਸਟਰ ਖੁਰਾਕ ਲੈਣੀ ਚਾਹੀਦੀ। ਸ਼੍ਰੀ ਬੈਂਸੇਲ ਨੇ ਚਿਤਾਵਨੀ ਦਿੱਤੀ ਕਿ ਟੀਕਾਕਰਨ ’ਚ ਦੋ ਮਹੀਨੇ ਤੋਂ ਵਧ ਜਾਂ ਫਿਰ ਮਹੀਨੇ ਦੀ ਦੇਰੀ ਹੋਣ ’ਤੇ ਹਸਪਤਾਲ ’ਚ ਭਰਤੀ ਹੋਣ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ ਅਤੇ ਮੌਤਾਂ ਦੀ ਗਿਣਤੀ ’ਚ ਵਾਧਾ ਹੋ ਸਕਦਾ ਹੈ ਜੋ ਦੇਸ਼ ’ਚ ਚੌਥੀ ਕੋਰੋਨਾ ਲਹਿਰ ਦਾ ਕਾਰਨ ਬਣ ਸਕਦੀ ਹੈ।
ਇਹ ਵੀ ਪੜ੍ਹੋ-ਅਮਰੀਕਾ ਦੇ ਓਹਾਓ 'ਚ ਬਾਰ ਦੇ ਬਾਹਰ ਹੋਈ ਗੋਲੀਬਾਰੀ, 3 ਦੀ ਮੌਤ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।