ਬੰਗਲਾਦੇਸ਼ ’ਚ ਸ਼ਰਨਾਰਥੀ ਕੈਂਪਾਂ ’ਚ ਲੱਗੀ ਭਿਆਨਕ ਅੱਗ, 2,000 ਘਰ ਹੋਏ ਤਬਾਹ
Tuesday, Mar 07, 2023 - 12:20 PM (IST)

ਢਾਕਾ (ਅਨਸ)– ਬੰਗਲਾਦੇਸ਼ ਦੇ ਦੱਖਣੀ-ਪੂਰਬੀ ਕਾਕਸ ਬਾਜ਼ਾਰ ਜ਼ਿਲੇ ’ਚ ਰੋਹਿੰਗਿਆ ਸ਼ਰਨਾਰਥੀਆਂ ਦੇ ਕਈ ਕੈਂਪਾਂ ’ਚ ਭਿਆਨਕ ਅੱਗ ਲੱਗ ਗਈ, ਜਿਸ ’ਚ ਲਗਭਗ 2,000 ਘਰ ਨਸ਼ਟ ਹੋ ਗਏ ਤੇ ਹਜ਼ਾਰਾਂ ਲੋਕ ਬੇਘਰ ਹੋ ਗਏ।
ਸਥਾਨਕ ਮੀਡੀਆ ਨੇ ਐਤਵਾਰ ਨੂੰ ਦੱਸਿਆ ਕਿ ਅਜੇ ਤੱਕ ਕਿਸੇ ਦੇ ਮਰਨ ਦੀ ਸੂਚਨਾ ਨਹੀਂ ਹੈ।
ਇਹ ਖ਼ਬਰ ਵੀ ਪੜ੍ਹੋ : ਪਾਕਿ : ਇਕ ਵਾਰ ਫਿਰ ਹਿੰਦੂਆਂ 'ਤੇ ਅੱਤਿਆਚਾਰ, ਵਿਦਿਆਰਥੀਆਂ ਨੂੰ ਹੋਲੀ ਮਨਾਉਣ ਤੋਂ ਰੋਕਿਆ, 15 ਜ਼ਖਮੀ
ਰਿਪੋਰਟ ਮੁਤਾਬਕ ਚਟੋਗ੍ਰਾਮ ’ਚ ਫਾਇਰ ਸਰਵਿਸ ਕੰਟਰੋਲ ਰੂਮ ਦੇ ਡਿਊਟੀ ਅਧਿਕਾਰੀ ਇਮਦਾਦੁਲ ਹੱਕ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅੱਗ ਕੈਂਪ ਨੰਬਰ 10 ਤੋਂ ਸ਼ੁਰੂ ਹੋਈ ਤੇ ਬਾਅਦ ’ਚ ਦੋ ਹੋਰ ਕੈਂਪਾਂ ਨੰਬਰ 11 ਤੇ 12 ’ਚ ਫੈਲ ਗਈ।
ਸੂਚਨਾ ਮਿਲਣ ’ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ’ਤੇ ਪੁੱਜੀਆਂ ਤੇ ਅੱਗ ’ਤੇ ਕਾਬੂ ਪਾਇਆ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।