ਵਰਜੀਨੀਆ ''ਚ ਕਮਾਂਡਰ ਰੌਬਰਟ ਈ ਲੀ ਦੀ ਮੂਰਤੀ ਨੂੰ ਹਟਾਇਆ ਗਿਆ

09/09/2021 10:28:17 PM

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ) - ਅਮਰੀਕੀ ਸਟੇਟ ਵਰਜੀਨੀਆ ਦੀ ਰਾਜਧਾਨੀ ਰਿਚਮੰਡ ਵਿੱਚ ਸਥਿਤ ਕਮਾਂਡਰ ਰੌਬਰਟ ਈ ਲੀ ਦੇ ਬੁੱਤ ਨੂੰ 8 ਸਤੰਬਰ ਦਿਨ ਬੁੱਧਵਾਰ ਨੂੰ ਲੰਬੀ ਕਾਨੂੰਨੀ ਲੜਾਈ ਤੋਂ ਬਾਅਦ ਇਸਦੇ ਬੇਸ ਤੋਂ ਉਤਾਰ ਦਿੱਤਾ ਗਿਆ। ਅਮਰੀਕਾ ਵਿੱਚ ਲੀ ਦਾ ਇਹ ਬੁੱਤ ਨਸਲੀ ਅਨਿਆਂ ਵਿਰੁੱਧ ਪ੍ਰਦਰਸ਼ਨਾਂ ਦਾ ਕੇਂਦਰ ਰਿਹਾ ਹੈ। ਬੁੱਤ ਨੂੰ ਉਤਾਰਨ ਵਾਲੇ ਕਰਮਚਾਰੀਆਂ ਨੇ ਲੀ ਦੀ ਤਕਰੀਬਨ 21 ਫੁੱਟ (6.4 ਮੀਟਰ) ਕਾਂਸੀ ਦੀ ਮੂਰਤੀ ਨੂੰ ਇੱਕ ਕਰੇਨ ਦੀ ਮਦਦ ਨਾਲ ਤਕਰੀਬਨ 40 ਫੁੱਟ (12.2 ਮੀਟਰ) ਗ੍ਰੇਨਾਈਟ ਦੀ ਚੌਂਕੀ ਤੋਂ ਉਤਾਰਿਆ।

ਇਹ ਵੀ ਪੜ੍ਹੋ - ਅਮਰੀਕਾ 'ਚ ਤੂਫਾਨ ਇਡਾ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ ਹੋਈ 82

ਰਾਬਰਟ ਈ ਲੀ ਇਹ ਮੂਰਤੀ 1890 ਤੋਂ, ਰਿਚਮੰਡ ਵਿਖੇ ਸਥਿਤ ਸੀ। ਇਸ ਬੁੱਤ ਨੂੰ ਇਸਦੇ ਭਵਿੱਖ ਬਾਰੇ ਕੋਈ ਫੈਸਲਾ ਹੋਣ ਤੋਂ ਪਹਿਲਾਂ ਕਿਸੇ ਸਰਕਾਰੀ ਜਗ੍ਹਾ 'ਤੇ ਰੱਖਿਆ ਜਾਵੇਗਾ। ਮੰਗਲਵਾਰ ਸ਼ਾਮ ਨੂੰ ਬੁੱਤ ਦੇ ਆਲੇ ਦੁਆਲੇ ਦੀਆਂ ਸੜਕਾਂ ਬੰਦ ਕਰਕੇ ਕਰਮਚਾਰੀਆਂ ਨੇ ਮੂਰਤੀ ਨੂੰ ਹਟਾਉਣ ਲਈ ਤਿਆਰੀ ਸ਼ੁਰੂ ਕੀਤੀ ਸੀ। ਦੱਸਣਯੋਗ ਹੈ ਕਿ ਪਿਛਲੇ ਵੀਰਵਾਰ, ਵਰਜੀਨੀਆ ਸੁਪਰੀਮ ਕੋਰਟ ਨੇ ਦੋ ਮਾਮਲਿਆਂ ਵਿੱਚ ਸਰਬਸੰਮਤੀ ਨਾਲ ਫੈਸਲਾ ਸੁਣਾਉਦਿਆਂ ਮੂਰਤੀ ਨੂੰ ਹਟਾਉਣ ਲਈ ਸਹਿਮਤੀ ਦਿੱਤੀ ਸੀ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Inder Prajapati

Content Editor

Related News