ਨੀਦਰਲੈਂਡ ''ਚ ਤੇਜ਼ ਰਫ਼ਤਾਰ ਟਰੱਕ ਕਮਿਊਨਿਟੀ ''ਚ ਵੜਿਆ, ਛੇ ਲੋਕਾਂ ਦੀ ਮੌਤ
Sunday, Aug 28, 2022 - 03:55 PM (IST)
ਹੇਗ (ਭਾਸ਼ਾ)- ਨੀਦਰਲੈਂਡ ਦੇ ਰੋਟਰਡਮ ਦੇ ਇੱਕ ਪਿੰਡ ਵਿੱਚ ਟਰੱਕ ਡੈਮ ਤੋਂ ਫਿਸਲ ਕੇ ਇੱਕ ਕਮਿਊਨਿਟੀ ਬਾਰਬਿਕਯੂ ਨਾਲ ਟਕਰਾ ਗਿਆ। ਐਤਵਾਰ ਨੂੰ ਇਸ ਹਾਦਸੇ ਕਾਰਨ ਮਰਨ ਵਾਲਿਆਂ ਦੀ ਗਿਣਤੀ ਛੇ ਹੋ ਗਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਮੁਤਾਬਕ ਹਾਦਸੇ 'ਚ ਜ਼ਖਮੀ 7 ਲੋਕ ਹਸਪਤਾਲ 'ਚ ਦਾਖਲ ਹਨ, ਜਿਨ੍ਹਾਂ 'ਚੋਂ ਇਕ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਪੜ੍ਹੋ ਇਹ ਅਹਿਮ ਖ਼ਬਰ- ਕੈਨੇਡਾ : ਟਰੈਕਟਰ ਟਰੇਲਰ ਦੀ ਕਈ ਗੱਡੀਆਂ ਨਾਲ ਟੱਕਰ, 1 ਵਿਅਕਤੀ ਦੀ ਮੌਤ ਅਤੇ ਦਰਜਨਾਂ ਜ਼ਖਮੀ
ਪੁਲਸ ਬੁਲਾਰੇ ਮਿਰਜਾਮ ਬੋਅਰਸ ਨੇ ਦੱਸਿਆ ਕਿ 46 ਸਾਲਾ ਟਰੱਕ ਡਰਾਈਵਰ ਮੂਲ ਰੂਪ ਤੋਂ ਸਪੇਨ ਦਾ ਰਹਿਣ ਵਾਲਾ ਸੀ। ਪੁਲਸ ਮੁਤਾਬਕ ਇਹ ਹਾਦਸਾ ਸ਼ਨੀਵਾਰ ਸ਼ਾਮ ਨੂੰ ਨੀਊਵ-ਬਿਜਰਲੈਂਡ ਪਿੰਡ 'ਚ ਵਾਪਰਿਆ। ਬੋਅਰਜ਼ ਨੇ ਕਿਹਾ ਕਿ ਹਾਦਸੇ ਦੇ ਸਮੇਂ ਡਰਾਈਵਰ ਨੇ ਸ਼ਰਾਬ ਨਹੀਂ ਪੀਤੀ ਸੀ। ਤੇਜ਼ ਰਫ਼ਤਾਰ ਟਰੱਕ ਬੰਨ੍ਹ ਤੋਂ ਫਿਸਲ ਕੇ ਪਿੰਡ ਦੇ ਲੋਕਾਂ ਦੀ ਭੀੜ ਵਿੱਚ ਜਾ ਵੜਿਆ। ਇਸ ਹਾਦਸੇ ਦੇ ਸਹੀ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।