ਆਸਟ੍ਰੇਲੀਅਨ ਪੰਜਾਬੀ ਲੇਖਕ ਸਭਾ ਬ੍ਰਿਸਬੇਨ ਵੱਲੋਂ ਮਸ਼ਹੂਰ ਗੀਤਕਾਰ ਝਲਮਣ ਸਿੰਘ ਢੰਡਾ ਦਾ ਵਿਸ਼ੇਸ਼ ਸਨਮਾਨ

Sunday, Nov 13, 2022 - 11:11 AM (IST)

ਆਸਟ੍ਰੇਲੀਅਨ ਪੰਜਾਬੀ ਲੇਖਕ ਸਭਾ ਬ੍ਰਿਸਬੇਨ ਵੱਲੋਂ ਮਸ਼ਹੂਰ ਗੀਤਕਾਰ ਝਲਮਣ ਸਿੰਘ ਢੰਡਾ ਦਾ ਵਿਸ਼ੇਸ਼ ਸਨਮਾਨ

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ): ਪੰਜਾਬੀ ਭਾਸ਼ਾ ਤੇ ਸਾਹਿਤਕ ਗਤੀਵਿਧੀਆਂ ਕਰਕੇ ਖਿੱਚ ਦਾ ਕੇਂਦਰ ਆਸਟ੍ਰੇਲੀਆ ਦੇ ਸ਼ਹਿਰ ਬ੍ਰਿਸਬੇਨ ਦੀ ਸਾਹਿਤਕ ਸੰਸਥਾ 'ਆਸਟ੍ਰੇਲੀਅਨ ਪੰਜਾਬੀ ਲੇਖਕ ਸਭਾ ਬ੍ਰਿਸਬੇਨ' ਦੇ ਵਿਹੜੇ ਨਵੰਬਰ ਮਹੀਨੇ ਦਾ ਕਵੀ ਦਰਬਾਰ, ਸਨਮਾਨ ਅਤੇ ਪੁਸਤਕ ਲੋਕ ਅਰਪਣ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਦੌਰਾਨ ਮੁੱਖ ਮਹਿਮਾਨ ਮਸ਼ਹੂਰ ਪੰਜਾਬੀ ਗੀਤਕਾਰ ਝਲਮਣ ਸਿੰਘ ਢੰਡਾ ਦਾ ਨਿੱਘਾ ਸਵਾਗਤ ਤੇ ਵਿਸ਼ੇਸ਼ ਸਨਮਾਨ ਕੀਤਾ ਗਿਆ। 

ਸਮਗਾਮ ਦੀ ਸ਼ੁਰੂਆਤ ਸਭਾ ਦੇ ਪ੍ਰਧਾਨ ਦਲਜੀਤ ਸਿੰਘ ਦੁਆਰਾ ਵਿਸ਼ੇਸ਼ ਮਹਿਮਾਨ ਝਲਮਣ ਢੰਡਾ ਬਾਰੇ, ਉਹਨਾਂ ਦੇ ਗੀਤਕਾਰੀ ਦੇ ਸਫ਼ਰ ਬਾਰੇ, ਗੀਤਾਂ ਦਾ ਪੰਜਾਬੀ ਨੂੰ ਯੋਗਦਾਨ ਅਤੇ ਉਹਨਾਂ ਨਾਲ ਆਪਣੇ ਨਿੱਜੀ ਤਾਲੁਕਾਤਾਂ ਦਾ ਚਾਨਣਾ ਪਾਇਆ।ਸਭਾ ਦੇ ਮੀਤ ਸਕੱਤਰ ਜਸਵੰਤ ਵਾਗਲਾ ਵੱਲੋਂ ਸਟੇਜ ਸੰਚਾਲਨ ਦੀ ਜ਼ਿੰਮੇਵਾਰੀ ਨਿਭਾਈ ਗਈ।ਸਭਾ ਦੇ ਮੈਂਬਰ ਮੀਤ ਪ੍ਰਧਾਨ ਰੀਤੂ ਅਹੀਰ ਨੇ ਕਵੀ ਵੱਜੋਂ ਆਪਣੀ ਹਾਜ਼ਰੀ ਲਗਾਉਂਦਿਆ ਖੂਬਸੂਰਤ ਅੰਦਾਜ਼ ਵਿੱਚ ਕਵਿਤਾ ਆਗਾਜ ਕੀਤਾ। ਇਸ ਉਪਰੰਤ ਮਸ਼ਹੂਰ ਗੀਤਕਾਰ ਨਿਰਮਲ ਸਿੰਘ ਦਿਓਲ ਨੇ ਆਪਣੀ ਹਾਜ਼ਰੀ ਮਿਆਰੀ ਗੀਤਾਂ ਨਾਲ ਲਵਾਈ। ਇਸ ਉਪਰੰਤ ਉਘੇ ਸਮਾਜ ਸੇਵੀ ਤੇ ਸਾਹਿਤਕ ਚਿੰਤਕ ਧਾਮੀ ਜੀ ਨੇ ਵਿਸ਼ੇਸ਼ ਤੌਰ 'ਤੇ ਹਾਜ਼ਰੀ ਲਵਾਈ। 

ਪੜ੍ਹੋ ਇਹ ਅਹਿਮ ਖ਼ਬਰ- ਇਸ ਬੱਚੇ ਨਾਲ ਜੁੜਿਆ '11 ਨੰਬਰ' ਦਾ ਅਜੀਬ ਸੰਜੋਗ, ਜਨਮਦਿਨ 'ਤੇ ਵੀ ਮਿਲੇ 11 ਤੋਹਫ਼ੇ

ਵਿਸ਼ੇਸ਼ ਮਹਿਮਾਨ ਝਲਮਣ ਸਿੰਘ ਢੰਡਾ ਜੀ ਨੇ ਤਰੰਨਮ ਵਿੱਚ ਕਵਿਤਾਵਾਂ ਗੀਤ ਸੁਣਾ ਕੇ ਬਹੁਤ ਆਨੰਦਮਈ ਮਾਹੌਲ ਦੀ ਸਿਰਜਣਾ ਕਰ ਦਿੱਤੀ। ਉਹਨਾਂ ਦਾ ਜਜ਼ਬੇ ਨਾਲ਼ ਭਰਿਆ ਗੀਤ ਸ਼ੇਰਾਂ ਦੇ ਡੇਰਿਆਂ 'ਤੇ ਗਾ ਕੇ ਬਹੁਤ ਕਮਾਲ ਕੀਤਾ।ਗੀਤਕਾਰ ਰੱਤੂ ਰੰਧਾਵਾ ਵੱਲੋਂ ਖੂਬਸੂਰਤ ਗੀਤ ਪੇਸ਼ ਕੀਤਾ ਗਿਆ ਅਤੇ ਨੌਜਵਾਨ ਕਵੀ ਪਰਮਿੰਦਰ ਸਿੰਘ ਹਰਮਨ, ਕਵੀਤਰੀ ਹਰਕੀ ਵਿਰਕ, ਕਵੀ ਦਿਨੇਸ਼ ਸ਼ੇਖੂਪੁਰੀ, ਹਰਮਨਦੀਪ ਗਿੱਲ ਅਤੇ ਵਰਿੰਦਰ ਅਲੀਸ਼ੇਰ ਵੱਲੋਂ ਖੂਬਸੂਰਤ, ਭਾਵਪੂਰਤ ਕਵਿਤਾਵਾਂ, ਗਜ਼ਲਾਂ ਤੇ ਗੀਤਾਂ ਦੁਆਰਾ ਹਾਜ਼ਰੀ ਲਵਾਈ ਗਈ। ਗਲੋਬਲ ਇੰਸਟੀਚਿਊਟ ਆਫ ਐਜੂਕੇਸ਼ਨ ਦੇ ਡਾਇਰੈਕਟਰ ਬਲਵਿੰਦਰ ਸਿੰਘ ਮੋਰੋਂ ਵੱਲੋਂ ਝਲਮਣ ਸਿੰਘ ਢੰਡਾ ਜੀ ਦੀ ਗੀਤਕਾਰੀ ਤੇ ਪੇਸ਼ਕਾਰੀ ਦੀ ਖੂਬਸੂਰਤੀ ਬਾਰੇ ਗੱਲਬਾਤ ਕਰਦਿਆਂ ਉਹਨਾਂ ਨੂੰ ਜਿੰਦਾਦਿਲ ਇਨਸਾਨ ਹੋਣ ਦਾ ਖਿਤਾਬ ਦਿੱਤਾ।

ਪ੍ਰੋਗਰਾਮ ਦੇ ਆਖਿਰ ਵਿੱਚ ਮੈਗਜ਼ੀਨ ਤਾਸਮਨ ਅੰਕ 7 ਲੋਕ ਅਰਪਣ ਕੀਤਾ ਗਿਆ ਅਤੇ ਨਾਲ ਹੀ ਝਲਮਣ ਸਿੰਘ ਢੰਡਾ ਜੀ ਦਾ ਸਨਮਾਨ ਵੀ ਕੀਤਾ ਗਿਆ। ਸਭਾ ਪ੍ਰਧਾਨ ਦਲਜੀਤ ਸਿੰਘ ਨੇ ਪਹੁੰਚੇ ਸੱਜਣਾ ਦਾ ਧੰਨਵਾਦ ਕੀਤਾ ਤੇ ਇਸ ਉਪਰੰਤ ਪਹੁੰਚੇ ਸੱਜਣਾ ਲਈ ਖਾਣ-ਪੀਣ ਦਾ ਖਾਸ ਪ੍ਰਬੰਧ ਕੀਤਾ ਗਿਆ। ਸਮਗਾਮ ਵਿੱਚ ਹੋਰਨਾਂ ਤੋਂ ਇਲਾਵਾ ਮੇਹਰ ਚੰਦ ਵਾਗਲਾ, ਮੇਵਾ ਸਿੰਘ, ਪ੍ਰਦੀਪ ਸਿੰਘ ਨੇ ਸ਼ਿਰਕਤ ਕੀਤੀ।


author

Vandana

Content Editor

Related News