ਫਰਿਜ਼ਨੋ ਵਿਖੇ ਭਾਰਤ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ''ਤੇ ਹੋਇਆ ਵਿਸ਼ੇਸ਼ ਸਮਾਗਮ

Tuesday, Aug 23, 2022 - 01:05 PM (IST)

ਫਰਿਜ਼ਨੋ, ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ): ਕੈਲੀਫੋਰਨੀਆ ਦੇ ਸ਼ਹਿਰ ਫਰਿਜ਼ਨੋ ਵਿੱਚ ਸਮੂਹ ਭਾਰਤੀ ਭਾਈਚਾਰੇ ਨੇ ਰਲ ਕੇ ਆਪਣੇ ਦੇਸ਼ ਦੀ ਅਜਾਦੀ ਦੀ 75ਵੀਂ ਵਰ੍ਹੇਗੰਢ ਬੜੇ ਮਾਣ ਨਾਲ ਮਨਾਈ। ਸਥਾਨਕ ਇੰਡੀਆ ਓਵਨ ਰੈਸਟੋਰੈਂਟ ਵਿੱਚ ਤਿਰੰਗੇ ਦੇ ਰੰਗ ਬਿਖੇਰਦੀ ਸ਼ਾਨਦਾਰ ਡੈਕੋਰੇਸ਼ਨ ਵਿੱਚ ਸਮਾਗਮ ਦੀ ਸੁਰੂਆਤ ਭਾਰਤ ਦੇ ਰਾਸ਼ਟਰੀ ਗੀਤ ਨਾਲ ਕੀਤੀ ਗਈ। ਜਦਕਿ ਗਾਇਕ ਰਾਜ ਬਰਾੜ ਯਮਲਾ ਨੇ ਦੇਸ਼ ਭਗਤੀ ਦੇ ਗੀਤਾਂ ਰਾਹੀ ਹਾਜ਼ਰੀ ਭਰੀ। ਇਸ ਤੋਂ ਬਾਅਦ ਸੁਰੂ ਹੋਇਆ ਰਸਮੀ ਸਮਾਗਮ, ਜਿਸ ਦੀ ਸੁਰੂਅਤ ਸਾਂਝੀ ਸੋਚ ਅਖ਼ਬਾਰ ਦੇ ਸੰਪਾਦਕ ਬੂਟਾ ਸਿੰਘ ਬਾਸੀ ਨੇ ਸਟੇਜ਼ ਸੰਭਾਲ਼ਦੇ ਹੋਏ ਕੀਤੀ।  

PunjabKesari

ਇਸ ਸਮੇਂ ਐਨ.ਆਰ. ਆਈ. ਸਭਾ ਦੇ ਪ੍ਰਧਾਨ ਸ੍ਰ. ਪਾਲ ਸਿੰਘ ਸਹੋਤਾ ਨੇ ਸਭ ਨੂੰ ਜੀ ਆਇਆਂ ਕਹਿੰਦੇ ਹੋਏ ਮੁੱਖ ਮਹਿਮਾਨ ਆਕੁੰਨ ਸਭਰਵਾਲ (ਭਾਰਤੀ ਕੌਂਸਲੇਟ) ਨਾਲ ਜਾਣੂ ਕਰਵਾਇਆ। ਸਮੁੱਚੇ ਸਮਾਗਮ ਵਿੱਚ ਵੱਖ-ਵੱਖ ਸੰਸਥਾਵਾਂ ਤੋਂ ਹੋਰ ਵੀ ਬਹੁਤ ਸਾਰੇ ਬੁਲਾਰਿਆਂ ਨੇ ਆਪਣੇ-ਆਪਣੇ ਵਿਚਾਰ ਸਾਂਝੇ ਕੀਤੇ। ਜਿੰਨਾਂ ਵਿੱਚ ਬੂਟਾ ਬਾਸੀ, ਪਾਲ ਸਹੋਤਾ, ਰਾਣਾ ਗਿੱਲ, ਪਰਗਟ ਸਿੰਘ, ਕਰਨਲ ਹਰਦੇਵ ਸਿੰਘ ਗਿੱਲ,  ਸੁਰਿੰਦਰ ਮੰਢਾਲੀ, ਸਟੀਵ ਬਰੈਡ (ਕਾਉਟੀਸੁਪਰਵਾਈਜ਼ਰ), ਡਾ ਅਰਜਨ ਜੋਸ਼ਨ, ਸੰਤੋਖ ਸਿੰਘ ਮਿਨਹਾਸ, ਨੀਟਾ ਮਾਛੀਕੇ, ਸੁਖਦੇਵ ਸਿੱਧੂ, ਜੁਗਰਾਜ ਸਿੰਘ ਕਾਹਲੋ ਹੋਸਟ ਪ੍ਰਾਈਮ ਏਸ਼ੀਆ, ਚਰਨ ਗੁਰਮ, ਮਲਕੀਤ ਕਿੰਗਰਾ ਆਦਿਕ ਦੇ ਨਾਂ ਜ਼ਿਕਰਯੋਗ ਹਨ।  

PunjabKesari

ਪੜ੍ਹੋ ਇਹ ਅਹਿਮ ਖ਼ਬਰ- ਨਿਊਯਾਰਕ ਸਿਟੀ 'ਚ 75ਵੀਂ ਇੰਡੀਆ ਡੇ ਪਰੇਡ ਦੀ ਸਾਊਥ ਸੁਪਰਸਟਾਰ ਅੱਲੂ ਅਰਜੁਨ ਨੇ ਕੀਤੀ ਅਗਵਾਈ

ਜੀ.ਐਚ.ਜੀ. ਅਕੈਡਮੀਂ ਦੇ ਬੱਚਿਆਂ ਨੇ ਗਿੱਧੇ ਅਤੇ ਭੰਗੜੇ ਦਾ ਸਾਨਦਾਰ ਪ੍ਰਦਰਸ਼ਨ ਕੀਤਾ। ਇਸ ਸਮੇਂ ਬੋਲਦੇ ਹੋਏ ਭਾਰਤੀ ਕੌਂਸਲੇਟ ਡਾ. ਸਭਰਵਾਲ ਨੇ ਸਮੁੱਚੇ ਭਾਰਤੀ ਭਾਈਚਾਰੇ ਨੂੰ ਵੀਜ਼ੇ ਆਦਿਕ ਸੰਬੰਧੀ ਆ ਰਹੀਆਂ ਸਮੱਸਿਆਵਾਂ ਨੂੰ ਹੱਲ ਕਰਨ ਅਤੇ ਸਹਿਯੋਗ ਦੀ ਵਚਨਬੱਧਤਾ ਪ੍ਰਗਟਾਈ। ਇਸ ਮੌਕੇ ਉਹਨਾਂ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਸਾਨਫਰਾਂਸਿਸਕੋ ਦੇ ਭਾਰਤੀ ਸ਼ਿਫਾਰਤਖਾਨੇ 'ਤੇ ਲਿਖੇ ਖਾਲਿਸਤਾਨੀ ਨਾਅਰਿਆਂ ਦੀ ਨਿੰਦਾ ਵੀ ਕੀਤੀ। ਸ੍ਰ. ਚਰਨਜੀਤ ਸਿੰਘ ਬਾਠ, ਅਵਤਾਰ ਗਿੱਲ ਅਤੇ ਪ੍ਰਬੰਧਕਾ ਵੱਲੋਂ ਸਭਰਵਾਲ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਮੁੱਚੇ ਭਾਰਤੀ ਭਾਈਚਾਰੇ ਦੇ ਸਹਿਯੋਗ ਲਈ ਚਰਨ ਗੁਰਮ ਨੇ ਸਭ ਦਾ ਧੰਨਵਾਦ ਕੀਤਾ। ਸਮੁੱਚੇ ਪ੍ਰੋਗਰਾਮ ਦੀ ਸਫਲਤਾ ਲਈ ਪਾਲ ਸਹੋਤਾ, ਰਾਣਾ ਗਿੱਲ, ਚਰਨ ਗੁਰਮ, ਬੂਟਾ ਬਾਸੀ, ਗੁਰਮੀਤ ਗਾਜੀਆਣਾ ਅਤੇ ਸਮੂਹ ਸਹਿਯੋਗੀ ਵਧਾਈ ਦੇ ਪਾਤਰ ਹਨ। ਅੰਤ ਸੁਆਦਿਸ਼ਟ ਭੋਜ਼ਨ ਨਾਲ ਇਹ ਸ਼ਾਮ ਦੇਸ਼ ਪ੍ਰੇਮ ਦਾ ਸੁਨੇਹਾ ਦਿੰਦੀ ਹੋਈ ਯਾਦਗਾਰੀ ਹੋ ਨਿਬੜੀ।


Vandana

Content Editor

Related News