ਕੈਲੀਫੋਰਨੀਆ ''ਚ ਟਰੱਕ ਨਾਲ ਟਕਰਾਇਆ ਇੱਕ ਛੋਟਾ ਜਹਾਜ਼ , ਪਾਇਲਟ ਦੀ ਹੋਈ ਮੌਤ

02/21/2021 3:33:11 PM

ਕੈਲੀਫੋਰਨੀਆ(ਗੁਰਿੰਦਰਜੀਤ ਨੀਟਾ ਮਾਛੀਕੇ ) - ਕੈਲੀਫੋਰਨੀਆ ਸੂਬੇ ਵਿਚ ਇੱਕ ਛੋਟੇ ਜਹਾਜ਼ ਦੀ ਇੱਕ ਟਰੱਕ ਨਾਲ ਟੱਕਰ ਹੋਣ ਦੀ  ਘਟਨਾ ਵਾਪਰੀ ਹੈ। ਲਾਸ ਏਂਜਲਸ ਫਾਇਰ ਡਿਪਾਰਟਮੈਂਟ ਅਨੁਸਾਰ, ਇੱਕ ਇੰਜਣ ਵਾਲਾ ਛੋਟਾ ਜਹਾਜ਼ ਸ਼ੁੱਕਰਵਾਰ ਦੁਪਹਿਰ ਨੂੰ ਸੈਨ ਪੇਡ੍ਰੋ ਪੋਰਟ 'ਤੇ ਇੱਕ ਟਰੱਕ ਨਾਲ ਟਕਰਾ ਗਿਆ, ਜਿਸ ਵਿਚ ਪਾਇਲਟ ਦੀ ਮੌਤ ਹੋ ਗਈ ਜਦਕਿ ਟਰੱਕ ਚਾਲਕ ਵੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ।

ਇਹ ਵੀ ਪੜ੍ਹੋ : ਇਟਲੀ 'ਚ ਵਾਪਰੀ ਅਣਹੋਣੀ,  ਇੱਕ ਹੋਰ ਪੰਜਾਬੀ ਨੌਜਵਾਨ ਲਈ ਬਣੀ ਕਾਲ

ਹਾਦਸਾ ਹੋਣ ਉਪਰੰਤ ਜਹਾਜ਼ੀ ਮਲਬੇ ਦੇ ਨੇੜੇ  ਮੌਜੂਦ ਲੋਕਾਂ ਨੇ ਮਦਦ  ਕਰਦਿਆਂ ਪਾਇਲਟ ਨੂੰ ਬਾਹਰ ਕੱਢਦਿਆਂ ਅੱਗ ਬੁਝਾਊ ਕਾਮਿਆਂ ਅਤੇ ਹੋਰ ਅਧਿਕਾਰੀਆਂ ਦੇ ਆਉਣ ਤੱਕ ਮੁੱਢਲੀ ਸਹਾਇਤਾ ਦਿੱਤੀ। ਲਾਸ ਏਂਜਲਸ ਫਾਇਰ ਡਿਪਾਰਟਮੈਂਟ ਅਨੁਸਾਰ ਅਧਿਕਾਰੀਆਂ ਨੇ ਇਸ ਹਾਦਸੇ ਦੀ ਸੂਚਨਾ ਦੇ ਲੱਗਭਗ ਅੱਧੇ ਘੰਟੇ ਬਾਅਦ ਟਰੱਕ ਡਰਾਈਵਰ ਨੂੰ, ਜੋ ਕਿ ਉਨ੍ਹਾਂ ਅਨੁਸਾਰ ਲੱਗਭਗ 30 ਸਾਲ ਦੇ ਲੱਗਭਗ ਸੀ ਨੂੰ ਹਸਪਤਾਲ ਲਿਜਾਇਆ ਗਿਆ। ਜਦਕਿ ਅਧਿਕਾਰੀਆਂ ਅਨੁਸਾਰ ਪਾਇਲਟ ਉਹਨਾਂ ਦੇ ਸੈਨ ਪੇਡ੍ਰੋ ਬੰਦਰਗਾਹ 'ਤੇ ਪਹੁੰਚਣ ਤੋਂ ਤੁਰੰਤ ਬਾਅਦ ਮ੍ਰਿਤਕ ਐਲਾਨਿਆ ਗਿਆ। ਫਾਇਰ ਡਿਪਾਰਟਮੈਂਟ ਅਨੁਸਾਰ ਪਾਇਲਟ ਦੀ ਉਮਰ ਫਿਲਹਾਲ ਸਾਹਮਣੇ ਨਹੀ ਆਈ ਹੈ। ਅਧਿਕਾਰੀਆਂ ਅਨੁਸਾਰ ਜਹਾਜ਼ ਦੇ ਟਰੱਕ ਨਾਲ ਟਕਰਾਉਣ ਦੇ ਕਾਰਨ ਅਜੇ ਅਸਪੱਸ਼ਟ ਹਨ ਪਰ ਰਾਸ਼ਟਰੀ ਟ੍ਰਾਂਸਪੋਰਟੇਸ਼ਨ ਸੇਫਟੀ ਬੋਰਡ ਨੂੰ ਇਸ ਘਟਨਾ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ। ਇਸਦੇ ਇਲਾਵਾ ਇਸ ਹਾਦਸੇ ਦੀ ਜਾਂਚ ਵੀ ਸ਼ੁਰੂ ਕੀਤੀ ਜਾਵੇਗੀ।

ਇਹ ਵੀ ਪੜ੍ਹੋ :ਬ੍ਰਿਸਬੇਨ ਵਿਖੇ ਕੌਮਾਂਤਰੀ ਮਾਂ-ਬੋਲੀ ਦਿਵਸ ਮਨਾਇਆ ਗਿਆ, ਭਾਸ਼ਾ ਦੀ ਹੋਂਦ ਨੂੰ ਕਾਇਮ ਰੱਖਣ 'ਤੇ ਦਿੱਤਾ ਜ਼ੋਰ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News