ਅਮਰੀਕਾ ’ਚ ਕਾਰ ਸਵਾਰ ਨੇ ਬੱਚਿਆਂ ’ਤੇ ਕੀਤੀ ਗੋਲੀਬਾਰੀ, 1 ਦੀ ਮੌਤ, 5 ਜ਼ਖਮੀ

Tuesday, Nov 07, 2023 - 03:48 PM (IST)

ਅਮਰੀਕਾ ’ਚ ਕਾਰ ਸਵਾਰ ਨੇ ਬੱਚਿਆਂ ’ਤੇ ਕੀਤੀ ਗੋਲੀਬਾਰੀ, 1 ਦੀ ਮੌਤ, 5 ਜ਼ਖਮੀ

ਸਿਨਸਿਨਾਟੀ (ਅਮਰੀਕਾ), (ਏ. ਪੀ.)- ਅਮਰੀਕਾ ਦੇ ਸ਼ਹਿਰ ਸਿਨਸਿਨਾਟੀ ਵਿੱਚ ਇਕ ਕਾਰ ਸਵਾਰ ਨੇ ਬੱਚਿਆਂ ’ਤੇ ਅੰਨ੍ਹੇਵਾਹ ਫਾਇਰਿੰਗ ਕੀਤੀ, ਜਿਸ ਕਾਰਨ ਇਕ 11 ਸਾਲਾ ਲੜਕੇ ਦੀ ਮੌਤ ਹੋ ਗਈ, ਜਦਕਿ 4 ਬੱਚਿਆਂ ਸਮੇਤ 5 ਲੋਕ ਜ਼ਖਮੀ ਹੋ ਗਏ।

ਪੁਲਸ ਮੁਖੀ ਟੈਰੀ ਥੀਟਗੇ ਨੇ ਦੱਸਿਆ ਕਿ ਰਾਤ 9:30 ਵਜੇ ਦੇ ਕਰੀਬ ਇਕ ਕਾਰ ਸਵਾਰ ਨੇ ਸ਼ਹਿਰ ਦੇ ਵੈਸਟ ਐਂਡ ਵਿੱਚ ਬੱਚਿਆਂ ’ਤੇ ਅੰਨੇਵਾਹ ਫਾਇਰਿੰਗ ਕੀਤੀ। ਇਸ ਗੋਲੀਬਾਰੀ ਵਿੱਚ ਇਕ 53 ਸਾਲਾ ਔਰਤ ਅਤੇ ਇਕ 15 ਸਾਲਾ ਲੜਕੀ ਵੀ ਜ਼ਖਮੀ ਹੋ ਗਈਆਂ। ਗੋਲੀਬਾਰੀ ਵਿੱਚ ਜ਼ਖਮੀ ਹੋਇਆ ਇਕ ਪੀੜਤ ਹਸਪਤਾਲ ਵਿੱਚ ਦਾਖਲ ਹੈ ਅਤੇ ਉਸਦੀ ਹਾਲਤ ਸਥਿਰ ਹੈ।

ਮੇਅਰ ਆਫਤਾਬ ਪੁਰੇਵਾਲ ਨੇ ਗੋਲੀਬਾਰੀ ਦੀ ਘਟਨਾ ਨੂੰ ਘਿਣਾਉਣੀ ਹਰਕਤ ਕਰਾਰ ਦਿੰਦਿਆਂ ਕਿਹਾ ਕਿ ਬੱਚਿਆਂ ਦੀ ਭੀੜ ’ਤੇ ਅਚਾਨਕ 22 ਗੋਲੀਆਂ ਚਲਾਈਆਂ ਗਈਆਂ ਅਤੇ ਉਨ੍ਹਾਂ ਕੋਲ ਭੱਜਣ ਦਾ ਸਮਾਂ ਵੀ ਨਹੀਂ ਸੀ। ਪੁਰੇਵਾਲ ਨੇ ਕਿਹਾ ਕਿ ਅਸੀਂ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨਾਲ ਗੱਲ ਕੀਤੀ ਹੈ ਅਤੇ ਉਹ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ ਹਨ। ਮੈਂ ਇਸ ਲਈ ਉਨ੍ਹਾਂ ਨੂੰ ਦੋਸ਼ੀ ਨਹੀਂ ਠਹਿਰਾ ਸਕਦਾ।


author

Rakesh

Content Editor

Related News