ਦੁਨੀਆ ਦਾ ਅਜਿਹਾ ਰੈਸਟੋਰੈਂਟ, ਜਿੱਥੇ ਮੌਤ ਨੂੰ ਹੀ ਦਿੱਤੀ ਜਾਂਦੀ ਹੈ ਦਾਅਵਤ!(ਤਸਵੀਰਾਂ)

Thursday, Jul 21, 2022 - 12:27 PM (IST)

ਬਾਲੀ (ਬਿਊਰੋ): ਆਮ ਤੌਰ 'ਤੇ ਜਦੋਂ ਰੈਸਟੋਰੈਂਟ ਜਾਂ ਹੋਟਲ ਕਿਸੇ ਥੀਮ 'ਤੇ ਬਣਾਇਆ ਜਾਂਦਾ ਹੈ, ਤਾਂ ਉਸ ਥੀਮ ਦੇ ਅਨੁਸਾਰ ਆਮ ਜਗ੍ਹਾ ਨੂੰ ਅਨੁਕੂਲਿਤ ਕੀਤਾ ਜਾਂਦਾ ਹੈ। ਹਾਲਾਂਕਿ ਬਾਲੀ ਵਿਚ ਦੱਖਣੀ ਕੁਟਾ ਵਿੱਚ ਬਣੇ 'ਦਿ ਕੇਵ' ਰੈਸਟੋਰੈਂਟ ਦਾ ਥੀਮ ਇੱਕ ਗੁਫਾ ਨਹੀਂ ਹੈ, ਸਗੋਂ ਇਹ ਇੱਕ ਲੱਖ ਸਾਲ ਪੁਰਾਣੀ ਗੁਫਾ ਵਿੱਚ ਬਣਾਇਆ ਗਿਆ ਹੈ। ਇਸ ਸਥਾਨ 'ਤੇ ਕੀਤੀ ਜਾ ਰਹੀ ਖੋਦਾਈ ਦੌਰਾਨ ਉਹਨਾਂ ਨੂੰ ਇਹ ਗੁਫਾ ਮਿਲੀ ਸੀ।

PunjabKesari

ਹਾਲ ਹੀ 'ਚ ਇਸ ਰੈਸਟੋਰੈਂਟ 'ਚ ਇਕ ਟਿਕਟੋਕਰ ਸੈਲਫੀ ਬੋਂਗ ਪਹੁੰਚੀ ਸੀ, ਜਿਸ ਨੇ ਰੈਸਟੋਰੈਂਟ ਦਾ ਜਾਇਜ਼ਾ ਲਿਆ। ਉਹ ਖਾਣ-ਪੀਣ ਤੋਂ ਲੈ ਕੇ ਇੰਟੀਰੀਅਰ ਤੱਕ ਪੂਰੇ ਰੈਸਟੋਰੈਂਟ ਬਾਰੇ ਵਿਸਥਾਰ ਨਾਲ ਗੱਲ ਕਰਦੀ ਨਜ਼ਰ ਆਈ, ਜਿਸ ਤੋਂ ਬਾਅਦ ਇਸ ਜਗ੍ਹਾ ਦੀ ਸੁਰੱਖਿਆ ਨੂੰ ਲੈ ਕੇ ਸਵਾਲ ਖੜ੍ਹੇ ਹੋ ਗਏ।ਇਹ ਰੈਸਟੋਰੈਂਟ The Edge Hotel ਦਾ ਹਿੱਸਾ ਹੈ ਅਤੇ ਇੱਥੇ ਰਹਿੰਦਿਆਂ ਲੋਕ ਖਾਣ-ਪੀਣ ਲਈ 'ਦਿ ਕੇਵ' ਜਾਂਦੇ ਹਨ। 

PunjabKesari

ਸੈਲਫੀ ਨੇ ਆਪਣੇ ਰਿਵਿਊ 'ਚ ਦੱਸਿਆ ਸੀ ਕਿ ਇਹ ਜਗ੍ਹਾ ਦਿਨ 'ਚ ਦੇਖਣ ਯੋਗ ਹੈ, ਜਿਸ ਨਾਲ ਹਰ ਇਕ ਚੀਜ਼ ਨੂੰ ਦੇਖਿਆ ਜਾ ਸਕਦਾ ਹੈ ਅਤੇ ਤਸਵੀਰਾਂ ਖਿੱਚੀਆਂ ਜਾ ਸਕਦੀਆਂ ਹਨ। ਉਸਨੇ ਇੱਥੇ ਖਾਣ-ਪੀਣ ਦੀ ਪ੍ਰਸ਼ੰਸਾ ਕੀਤੀ ਪਰ ਤਾਪਮਾਨ ਦੇ ਸਬੰਧ ਵਿੱਚ ਕੁਝ ਸੁਧਾਰ ਦੀ ਗੱਲ ਕਹੀ।ਕਈਆਂ ਨੇ ਵਾਤਾਵਰਨ ਪ੍ਰਣਾਲੀ ਵਿਚ ਜਬਰੀ ਦਾਖ਼ਲੇ 'ਤੇ ਨਾਰਾਜ਼ਗੀ ਜ਼ਾਹਰ ਕੀਤੀ। ਲੋਕਾਂ ਦੇ ਵਿਰੋਧ ਤੋਂ ਬਾਅਦ ਦੱਖਣੀ ਕੁਟਾ ਦੇ ਜ਼ਿਲ੍ਹਾ ਮੁਖੀ ਨੇ ਇਸ ਜਗ੍ਹਾ ਦੀ ਜਾਂਚ ਦੇ ਹੁਕਮ ਦਿੱਤੇ, ਜਿਸ ਤੋਂ ਪਤਾ ਲੱਗਾ ਕਿ ਇੱਥੇ ਰੈਸਟੋਰੈਂਟ ਚਲਾਉਣ ਦਾ ਲਾਇਸੈਂਸ ਵੀ ਨਹੀਂ ਲਿਆ ਗਿਆ ਸੀ ਅਤੇ ਹੁਣ ਇਸ ਨੂੰ ਆਰਜ਼ੀ ਤੌਰ 'ਤੇ ਬੰਦ ਕਰ ਦਿੱਤਾ ਗਿਆ ਹੈ।

PunjabKesari

ਪੜ੍ਹੋ ਇਹ ਅਹਿਮ ਖ਼ਬਰ- ਭਾਸ਼ਣ ਦੌਰਾਨ ਬੋਲੇ ਬਾਈਡੇਨ-'ਮੈਨੂੰ ਕੈਂਸਰ ਹੈ', ਲੋਕਾਂ ਨੇ ਪੁੱਛਿਆ-ਵੱਡਾ ਖੁਲਾਸਾ ਜਾਂ ਗ਼ਲਤੀ? (ਵੀਡੀਓ)

ਕੋਕੋਨਟਸ ਦੇ ਮੁਤਾਬਕ ਸੈਲਫੀ ਦੀ ਸਮੀਖਿਆ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਅਤੇ ਇਹ ਹੋਟਲ ਦੇ ਅੰਦਰੂਨੀ ਹਿੱਸੇ ਬਾਰੇ ਗੱਲ ਕਰਨ ਲੱਗੀ, ਜਿਸ ਨੂੰ ਲੋਕਾਂ ਨੇ ਬਹੁਤ ਅਸੁਰੱਖਿਅਤ ਪਾਇਆ। ਗੁਫਾ ਪੁਰਾਣੀ ਹੋਣ ਕਾਰਨ ਇਹ ਮਾੜੀ ਹਾਲਤ ਵਿਚ ਹੈ ਅਤੇ ਇਸ ਦੇ ਟੁੱਟਣ ਅਤੇ ਨੁਕਸਾਨ ਹੋਣ ਦਾ ਖਤਰਾ ਬਣਿਆ ਹੋਇਆ ਹੈ। ਗੁਫਾਵਾਂ ਦੇ ਅੰਦਰ ਖਣਿਜ ਬਣਤਰ ਵੀ ਮਨੁੱਖਾਂ ਦੇ ਜਾਣ ਕਾਰਨ ਟੁੱਟ ਸਕਦੇ ਹਨ।ਲੋਕਾਂ ਨੂੰ ਆਕਰਸ਼ਿਤ ਕਰਨ ਅਤੇ ਕੁਝ ਵੱਖਰਾ ਬੁਨਿਆਦੀ ਢਾਂਚਾ ਦਿਖਾਉਣ ਲਈ ਇੱਕ ਇਤਿਹਾਸਕ ਗੁਫਾ ਨੂੰ ਜਨਤਕ ਸਥਾਨ ਵਿੱਚ ਤਬਦੀਲ ਕਰਨਾ ਵੀ ਲੋਕਾਂ ਨੇ ਪਸੰਦ ਨਹੀਂ ਕੀਤਾ। ਕਈ ਲੋਕਾਂ ਨੇ ਇਸ ਨੂੰ ਵਾਤਾਵਰਨ ਨਾਲ ਧੱਕਾ ਕਰਾਰ ਦਿੱਤਾ ਹੈ। ਸੱਭਿਆਚਾਰ ਵਿਭਾਗ ਨੇ ਵੀ ਇਸ ਥਾਂ ਦੌਰਾਨ ਕੀਤਾ ਹੈ ਅਤੇ ਉਹ ਫ਼ੈਸਲਾ ਕਰਨਗੇ ਕਿ ਰੈਸਟੋਰੈਂਟ ਦੁਬਾਰਾ ਖੁੱਲ੍ਹੇਗਾ ਜਾਂ ਇਸ ਥਾਂ ਨੂੰ ਇਤਿਹਾਸਕ ਵਿਰਾਸਤ ਮੰਨਿਆ ਜਾਵੇਗਾ।


Vandana

Content Editor

Related News