ਪਾਕਿਸਤਾਨ 'ਚ ਲਾਪਤਾ ਹਿੰਦੂ ਨੌਜਵਾਨ ਦੀ ਵਾਪਸੀ ਲਈ ਰੋਸ ਪ੍ਰਦਰਸ਼ਨ
Monday, Mar 27, 2023 - 11:16 AM (IST)
ਗੁਰਦਾਸਪੁਰ (ਵਿਨੋਦ)- ਪਾਕਿਸਤਾਨ ਦੀ ਸ਼ੁਕਰ ਹਿੰਦੂ ਪੰਚਾਇਤ ਨੇ ਸਥਾਨਕ ਹਿੰਦੂ ਨੌਜਵਾਨ ਨੇਤਾ ਸਾਹਿਲ ਕੁਮਾਰ ਜੋ ਲਗਭਗ ਇਕ ਹਫ਼ਤੇ ਲਾਪਤਾ ਹੋ ਗਿਆ ਸੀ, ਜਿਸ ਦੀ ਸੁਰੱਖਿਅਤ ਵਾਪਸੀ ਦੀ ਮੰਗ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਅਤੇ ਨਾਲ ਹੀ ਇਸ ਸਬੰਧੀ ਪੁਲਸ ਦੀ ਨਾਕਾਮੀ ਅਤੇ ਲਾਪਰਵਾਹੀ 'ਤੇ ਵੀ ਚਿੰਤਾ ਪ੍ਰਗਟ ਕੀਤੀ। ਸੂਤਰਾਂ ਅਨੁਸਾਰ ਸਾਹਿਲ ਕੁਮਾਰ ਇਕ ਹਫ਼ਤਾ ਪਹਿਲਾ ਰੋੜੀ ਤਾਲੁਕਾ ਨਜ਼ਦੀਕ ਕੰਦਰਾ ਇਲਾਕੇ ਤੋਂ ਲਾਪਤਾ ਹੋ ਗਿਆ ਸੀ। ਉਸ ਦੇ ਪਰਿਵਾਰ ਵਾਲਿਆਂ ਨੇ ਇਸ ਸਬੰਧੀ ਪੁਲਸ ਨੂੰ ਉਸ ਸਮੇਂ ਸੂਚਿਤ ਕਰ ਦਿੱਤਾ ਸੀ ਪਰ ਪੁਲਸ ਨੇ ਸਾਹਿਲ ਕੁਮਾਰ ਦੀ ਬਰਾਮਦੀ ਸਬੰਧੀ ਅੱਜ ਤੱਕ ਕਿਸੇ ਤਰ੍ਹਾਂ ਦੀ ਕਾਰਵਾਈ ਤਾਂ ਦੂਰ, ਇਸ ਦੀ ਗੱਲ ਕਰਨ ਦੀ ਕੋਸ਼ਿਸ਼ ਤੱਕ ਨਹੀਂ ਕੀਤੀ।
ਇਹ ਵੀ ਪੜ੍ਹੋ- CIA ਸਟਾਫ਼ ਵੱਲੋਂ 20 ਕਰੋੜ ਦੀ ਹੈਰੋਇਨ ਤੇ ਡਰੱਗ ਮਨੀ ਸਣੇ ਦੋ ਵਿਅਕਤੀ ਗ੍ਰਿਫ਼ਤਾਰ
ਰੋਸ ਪ੍ਰਦਰਸ਼ਨ ਕਰਦੇ ਸਮੇਂ ਸਾਹਿਲ ਦੇ ਪਰਿਵਾਰ ਵਾਲਿਆਂ ਨੇ ਉਸਦੀ ਜਾਨ ਜਾਣ ਦਾ ਖ਼ਤਰਾ ਪ੍ਰਗਟ ਕੀਤਾ ਅਤੇ ਉੱਚ ਪੁਲਸ ਅਧਿਕਾਰੀਆਂ ਤੋਂ ਸਾਹਿਲ ਦੀ ਸੁਰੱਖਿਅਤ ਵਾਪਸੀ ਦੀ ਗੁਹਾਰ ਲਗਾਈ। ਇਸ ਦੌਰਾਨ ਸਿੰਧ ਮਨੁੱਖੀ ਅਧਿਕਾਰ ਕਮਿਸ਼ਨ ਦੇ ਅਹੁਦੇਦਾਰਾਂ ਨੇ ਵੀ ਪੁਲਸ ਦੀ ਢਿੱਲੀ ਕਾਰਵਾਈ ’ਤੇ ਚਿੰਤਾ ਪ੍ਰਗਟ ਕਰਦੇ ਹੋਏ ਪੁਲਸ ਦੀ ਨਿੰਦਾ ਕੀਤੀ ਅਤੇ ਸ਼ੁਕਰ ਦੇ ਡੀ. ਆਈ. ਜੀ. ਅਤੇ ਘੋਟਕੀ ਦੇ ਜ਼ਿਲ੍ਹਾ ਪੁਲਸ ਮੁਖੀ ਨੂੰ ਸਾਹਿਲ ਦੀ ਬਰਾਮਦੀ ਲਈ ਵਿਅਕਤੀਗਤ ਰੂਪ ਵਿਚ ਦਿਲਚਸਪੀ ਲੈਣ ਦੀ ਮੰਗ ਕੀਤੀ।
ਇਹ ਵੀ ਪੜ੍ਹੋ- ਅੰਮ੍ਰਿਤਸਰ ਵਿਖੇ 2 ਸਕੀਆਂ ਭੈਣਾਂ ਨੇ ਲਿਆ ਫਾਹਾ, ਸੁਸਾਇਡ ਨੋਟ 'ਚ ਲਿਖੀ ਹੈਰਾਨੀਜਨਕ ਵਜ੍ਹਾ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।