ਸਰਾਂ ਦੇ ਭਤੀਜੇ ਦੇ ਵਿਆਹ ''ਤੇ ਦੇਖਣ ਨੂੰ ਮਿਲੀ ਖਾਲਸਿਆਂ ਦੀ ਬਰਾਤ
Tuesday, Aug 17, 2021 - 10:34 PM (IST)
ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)- ਗੁਰੂ ਨਾਨਕ-ਗੁਰੂ ਗੋਬਿੰਦ ਸਿੰਘ ਜੀ ਦੀ ਵਿਚਾਰਧਾਰਾ ਦੇ ਫਲਸਰੂਪ ਚੱਲੀ ਸਿੱਖ ਲਹਿਰ ਕਈ ਪੜਾਅ ਪਾਰ ਕਰ ਕੇ ਇੱਕੀਵੀਂ ਸਦੀ 'ਚ ਪ੍ਰਵੇਸ਼ ਕਰ ਚੁੱਕੀ ਹੈ। ਸਿੱਖ ਕੌਮ ਦੇ ਮਾਣਮੱਤੇ ਇਤਿਹਾਸ ਦੀ ਉਚਾਈ ਆਸਮਾਨ ਤੋਂ ਵੀ ਉੱਚੀ ਹੈ। ਸਾਡੀ ਨਵੀਂ ਪੀੜ੍ਹੀ ਸਿੱਖੀ ਸਰੂਪ ਦੇ ਮਹੱਤਵ ਨੂੰ ਤਰਜੀਹ ਨਹੀਂ ਦੇ ਰਹੀ। ਕੇਸਾਂ ਤੋਂ ਬਿਨਾਂ ਸਿੱਖ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਇਹ ਸਿੱਖੀ ਦਾ ਹਰਿਆਲੀ ਗੁਲਦਸਤਾ ਲੇਖਕ ਮਿਜਾਇਲ ਸਿੰਘ ਸਰਾਂ ਦੇ ਭਤੀਜੇ ਦੇ ਵਿਆਹ 'ਤੇ ਦੇਖਣ ਨੂੰ ਮਿਲਿਆ।
ਇਹ ਖ਼ਬਰ ਪੜ੍ਹੋ- ਟੈਸਟ ਚੈਂਪੀਅਨਸ਼ਿਪ ਪੁਆਇੰਟ ਟੇਬਲ 'ਚ ਦੂਜੇ ਸਥਾਨ 'ਤੇ ਭਾਰਤ, ਪਹਿਲੇ ਨੰਬਰ 'ਤੇ ਇਹ ਟੀਮ
ਇਹ ਵਿਆਹ ਗੁਰਦੁਆਰਾ ਐਲਸਬਰਾਟੇ ਕੈਲੀਫੋਰਨੀਆ, ਅਮਰੀਕਾ ਦੀ ਧਰਤੀ 'ਤੇ ਹੋਇਆ। ਗੁਰੂ ਘਰ ਦਾ ਕੀਰਤਨੀਆਂ ਸਿੰਘ ਵੀ ਇਨ੍ਹਾਂ ਚੜ੍ਹਦੀ ਉਮਰ ਦੇ ਨੌਜਵਾਨਾਂ ਤੋਂ ਪ੍ਰਭਾਵਿਤ ਹੋਏ ਬਿਨਾਂ ਨਹੀਂ ਰਹਿ ਸਕਿਆ। ਇਸ ਖੁਸ਼ੀ ਦੇ ਮੌਕੇ ਉੱਘੇ ਟਰਾਂਸਪੋਰਟਰ ਨਾਜ਼ਰ ਸਿੰਘ ਸਹੋਤਾ ਖੁਸ਼ੀ ਦੇ ਵਿਸਮਾਦ 'ਚ ਖੁਸ਼ ਹੋਏ ਬੇਲੇ ਕਿ "ਜ਼ਿੰਦਗੀ ਵਿੱਚ ਅੱਜ ਮੈਨੂੰ ਖਾਲਸਿਆਂ ਦੀ ਬਰਾਤ ਵੇਖਣ ਨੂੰ ਮਿਲੀ, ਪਤਾ ਨਹੀਂ ਇਸ ਸਿੱਖੀ ਦੇ ਬੂਟੇ ਦੇ ਕਿੱਥੇ ਦਰਸ਼ਨ ਹੋ ਜਾਣੇ"। ਫੋਟੋ ਵਿੱਚ ਟਰਾਂਸਪੋਰਟਰ ਨਾਜ਼ਰ ਸਿੰਘ ਸਹੋਤਾ ਉਸ ਖੁਸ਼ੀ ਦੇ ਪਲਾਂ 'ਚ ਵਿਚਕਾਰ ਖੜ੍ਹੇ ਦਿਖਾਈ ਦੇ ਰਹੇ ਹਨ।
ਇਹ ਖ਼ਬਰ ਪੜ੍ਹੋ- IND v ENG : ਰਹਾਣੇ ਨੇ ਰਚਿਆ ਇਤਿਹਾਸ, ਅਜਿਹਾ ਕਰਨ ਵਾਲੇ ਬਣੇ ਪਹਿਲੇ ਭਾਰਤੀ ਬੱਲੇਬਾਜ਼
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।