ਅੱਧੀ ਖੋਪੜੀ ਨਾਲ ਜੀਅ ਰਿਹਾ ਸ਼ਖ਼ਸ, ਹੁਣ ਹਰ ਵੇਲੇ ਸਤਾ ਰਿਹਾ ਮੌਤ ਦਾ ਡਰ, ਜਾਣੋ ਵਜ੍ਹਾ

Friday, Jun 09, 2023 - 02:05 PM (IST)

ਅੱਧੀ ਖੋਪੜੀ ਨਾਲ ਜੀਅ ਰਿਹਾ ਸ਼ਖ਼ਸ, ਹੁਣ ਹਰ ਵੇਲੇ ਸਤਾ ਰਿਹਾ ਮੌਤ ਦਾ ਡਰ, ਜਾਣੋ ਵਜ੍ਹਾ

ਇੰਟਰਨੈਸ਼ਨਲ ਡੈਸਕ- ਕਿਸੇ ਵਿਅਕਤੀ ਜਾਂ ਬੱਚੇ ਦੇ ਸਿਰ ਵਿੱਚ ਲੱਗੀ ਥੋੜ੍ਹੀ ਜਿਹੀ ਵੀ ਸੱਟ ਜਾਨਲੇਵਾ ਸਾਬਤ ਹੋ ਸਕਦੀ ਹੈ। ਕਈ ਵਾਰ ਇਹ ਜਟਿਲ ਬਿਮਾਰੀਆਂ ਦਾ ਕਾਰਣ ਬਣ ਸਕਦੀ ਹੈ ਅਤੇ ਕਈ ਵਾਰ ਵਿਅਕਤੀ ਕੋਮਾ ਵਿੱਚ ਚਲਾ ਜਾਂਦਾ ਹੈ। ਪਰ ਦੁਨੀਆ ਵਿੱਚ ਇੱਕ ਅਜਿਹਾ ਵਿਅਕਤੀ ਵੀ ਹੈ ਜੋ ਆਪਣੀ ਅੱਧੀ ਖੋਪੜੀ ਦੇ ਨਾਲ ਰਹਿ ਰਿਹਾ ਹੈ। ਉਸ ਦਾ ਅੱਧਾ ਸਿਰ ਟੁੱਟ ਚੁੱਕਾ ਹੈ। ਹੁਣ ਹਰ ਪਲ ਮੌਤ ਦਾ ਡਰ ਉਸ ਨੂੰ ਪ੍ਰੇਸ਼ਾਨ ਕਰ ਰਿਹਾ ਹੈ ਕਿ ਕਿਤੇ ਉਸ ਦੇ ਸਿਰ 'ਤੇ ਕੋਈ ਚੀਜ਼ ਡਿੱਗ ਨਾ ਪਵੇ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਉਸ ਦੀ ਇਹ ਹਾਲਤ ਕਿਵੇਂ ਬਣੀ ਅਤੇ ਉਹ ਹੁਣ ਇੰਨਾ ਉਦਾਸ ਕਿਉਂ ਹੈ।

PunjabKesari

ਇੰਗਲੈਂਡ 'ਚ ਰਹਿਣ ਵਾਲੇ ਇਸ ਵਿਅਕਤੀ ਦਾ ਨਾਂ ਬ੍ਰੈਡਨ ਸਟ੍ਰੋਂਬਰਗ ਹੈ। ਪਿਛਲੇ ਸਾਲ ਬ੍ਰੈਡਨ ਆਪਣੀ ਪ੍ਰੇਮਿਕਾ ਨਾਲ ਦੁਕਾਨ ਤੋਂ ਕੁਝ ਸਾਮਾਨ ਲੈਣ ਜਾ ਰਿਹਾ ਸੀ ਤਾਂ ਉਦੋਂ ਕਾਇਲ ਸਟੀਫਨਸਨ ਨਾਂ ਦੇ ਬਦਮਾਸ਼ ਨੇ ਉਸ ਦੇ ਸਿਰ 'ਤੇ ਇਸ ਤਰ੍ਹਾਂ ਮੁੱਕਾ ਮਾਰਿਆ ਕਿ ਉਹ ਬੇਹੋਸ਼ ਹੋ ਕੇ ਜ਼ਮੀਨ 'ਤੇ ਡਿੱਗ ਪਿਆ। ਆਸਪਾਸ ਦੇ ਲੋਕ ਜਦੋਂ ਤੱਕ ਉਸ ਨੂੰ ਹਸਪਤਾਲ ਲੈ ਗਏ, ਉਦੋਂ ਤੱਕ ਉਹ ਕੋਮਾ ਵਿੱਚ ਚਲਾ ਗਿਆ ਸੀ। ਡਾਕਟਰਾਂ ਨੇ ਹੱਥ ਖੜ੍ਹੇ ਕਰ ਦਿੱਤੇ। ਸਾਫ਼ ਕਿਹਾ ਗਿਆ ਕਿ ਹੁਣ ਉਸ ਦਾ ਬਚਣਾ ਸੰਭਵ ਨਹੀਂ ਹੈ ਕਿਉਂਕਿ ਸੱਟ ਲੱਗਣ ਕਾਰਨ ਬ੍ਰੈਡਨ ਦੇ ਸਿਰ ਦਾ ਇੱਕ ਹਿੱਸਾ ਅੰਦਰੋਂ ਕੁਚਲਿਆ ਗਿਆ ਹੈ। ਨਸਾਂ ਫਟ ਗਈਆਂ ਹਨ। ਕਰੀਬ 4 ਘੰਟੇ ਤੱਕ ਆਪਰੇਸ਼ਨ ਚੱਲਿਆ ਅਤੇ ਫਿਰ ਡਾਕਟਰਾਂ ਨੇ ਜ਼ਖਮੀ ਹਿੱਸੇ ਨੂੰ ਕੱਟ ਕੇ ਬਾਹਰ ਕੱਢਿਆ, ਇਸ ਉਮੀਦ ਨਾਲ ਕਿ ਜਾਨ ਬਚ ਜਾਵੇ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਸਿਰ ਦਾ ਅੱਧਾ ਹਿੱਸਾ ਗਾਇਬ ਹੋਣ ਦੇ ਬਾਵਜੂਦ 15 ਦਿਨਾਂ ਬਾਅਦ ਬ੍ਰੈਡਨ ਨੂੰ ਮੁਸਕਰਾਉਂਦੇ ਹੋਏ ਦੇਖਿਆ ਗਿਆ। ਪਰ ਉਹ ਸਾਰੀ ਉਮਰ ਲਈ ਦਿਵਿਆਂਗ ਹੋ ਚੁੱਕਿਆ ਸੀ। ਉਸ ਦੀ ਇਕ ਅੱਖ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ।

PunjabKesari

ਪੜ੍ਹੋ ਇਹ ਅਹਿਮ ਖ਼ਬਰ-ਆਸਟ੍ਰੇਲੀਆ 'ਚ 'ਸਵਾਸਤਿਕ' ਸਮੇਤ ਇਨ੍ਹਾਂ ਚਿੰਨ੍ਹਾਂ 'ਤੇ ਪਾਬੰਦੀ ਲਗਾਉਣ ਦੀ ਤਿਆਰੀ

ਸਿਰ 'ਤੇ ਕੁਝ ਡਿੱਗਣ ਦਾ ਲਗਾਤਾਰ ਡਰ

ਡੇਲੀ ਮੇਲ ਦੀ ਰਿਪੋਰਟ ਅਨੁਸਾਰ ਬ੍ਰੈਡਨ ਹੁਣ ਇਸ ਡਰ ਵਿੱਚ ਰਹਿੰਦਾ ਹੈ ਕਿ ਜੇਕਰ ਉਸਦੇ ਸਿਰ 'ਤੇ ਕੋਈ ਚੀਜ਼ ਡਿੱਗ ਜਾਂਦੀ ਹੈ ਜਾਂ ਉਹ ਖ਼ੁਦ ਜ਼ਮੀਨ 'ਤੇ ਡਿੱਗ ਪੈਂਦਾ ਹੈ ਤਾਂ ਉਸਦੀ ਮੌਤ ਹੋ ਸਕਦੀ ਹੈ। ਇਸੇ ਲਈ ਜਦੋਂ ਵੀ ਉਹ ਘਰੋਂ ਬਾਹਰ ਨਿਕਲਦਾ ਹੈ ਤਾਂ ਖੋਪੜੀ ਬਚਾਉਣ ਲਈ ਹੈਲਮਟ ਪਾਉਣਾ ਨਹੀਂ ਭੁੱਲਦਾ। ਇੱਥੋਂ ਤੱਕ ਕਿ ਉਹ ਉੱਚੀ ਆਵਾਜ਼ ਨੂੰ ਪਸੰਦ ਨਹੀਂ ਕਰਦਾ। ਇਸ ਕਾਰਨ ਉਸ ਨੂੰ ਸਿਰ ਵਿੱਚ ਦਰਦ ਮਹਿਸੂਸ ਹੁੰਦਾ ਹੈ।

ਉਦਾਸੀ ਦੀ ਵਜ੍ਹਾ

PunjabKesari

ਬ੍ਰੈਡਨ ਇਸ ਗੱਲ ਤੋਂ ਨਾਖੁਸ਼ ਹਨ ਕਿ ਜਦੋਂ ਉਸ 'ਤੇ ਹਮਲਾ ਕਰਨ ਵਾਲੇ ਕਾਇਲ ਸਟੀਫਨਸਨ ਨੂੰ ਡੇਢ ਸਾਲ ਦੀ ਸਜ਼ਾ ਹੋਈ ਸੀ ਤਾਂ ਉਸ ਨੂੰ ਸਿਰਫ 4 ਮਹੀਨਿਆਂ 'ਚ ਹੀ ਕਿਉਂ ਰਿਹਾਅ ਕੀਤਾ ਜਾ ਰਿਹਾ ਹੈ। ਅਜੇ ਉਸ ਨੇ ਆਪਣੀ ਸਰਜਰੀ ਵੀ ਨਹੀਂ ਕਰਵਾਈ ਹੈ ਅਤੇ ਉਹ ਬਾਹਰ ਆ ਗਿਆ ਹੈ। ਲੱਗਦਾ ਹੈ ਕਿ ਉਸ ਤੋਂ ਇਨਸਾਫ਼ ਖੋਹ ਲਿਆ ਗਿਆ ਹੈ। ਕਾਇਲ ਨੇ ਲਗਭਗ ਉਸ ਦੀ ਜ਼ਿੰਦਗੀ ਖ਼ਤਮ ਕਰ ਦਿੱਤੀ ਹੈ ਅਤੇ ਹੁਣ ਉਹ ਆਜ਼ਾਦ ਹੈ। ਉਸਨੂੰ ਆਪਣੇ ਅਪਰਾਧ ਦਾ ਕੋਈ ਪਛਤਾਵਾ ਨਹੀਂ ਹੈ। ਨਿਆਂ ਮੰਤਰਾਲੇ ਵੱਲੋਂ ਬ੍ਰੈਡਨ ਨੂੰ ਦੱਸਿਆ ਗਿਆ ਹੈ ਕਿ ਸਟੀਫਨਸਨ ਘਰ ਵਿੱਚ ਨਜ਼ਰਬੰਦ ਰਹੇਗਾ ਅਤੇ ਉਸ ਨੂੰ ਇਲੈਕਟ੍ਰਾਨਿਕ ਟੈਗ ਲਗਾਉਣਾ ਹੋਵੇਗਾ ਤਾਂ ਕਿ ਉਸ ਦੀ ਨਿਗਰਾਨੀ ਕੀਤੀ ਜਾ ਸਕੇ, ਪਰ ਉਹ ਇਸ ਤੋਂ ਸੰਤੁਸ਼ਟ ਨਹੀਂ ਹਨ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News