ਟਾਇਲਟ ਸੀਟ ''ਚ ਵਿਅਕਤੀ ਨੇ ਫਿੱਟ ਕੀਤਾ ''ਮਿੰਨੀ ਬੰਬ'', ਬੈਠਦਿਆਂ ਹੀ ਹੋਇਆ ਧਮਾਕਾ, 3 ਜ਼ਖਮੀ
Sunday, Aug 11, 2024 - 01:05 PM (IST)
ਨਿਊਯਾਰਕ (ਰਾਜ ਗੋਗਨਾ)- ਬੀਤੇ ਦਿਨ ਅਮਰੀਕਾ ਦੇ ਸੂਬੇ ਟੈਕਸਾਸ ਵਿੱਚ ਇੱਕ ਸਿਰਫਿਰੇ ਨਿਰਾਸ਼ ਵਿਅਕਤੀ ਨੇ ਇੱਕ ਜਨਤਕ ਰੈਸਟਰੂਮ ਦੀ ਟਾਇਲਟ ਸੀਟ ਹੇਠਾਂ ਮਲਟੀਪਲ ਐਕਸਪੋਜ਼ਰ 'ਮਿੰਨੀ ਬੰਬ' ਲਗਾਏ। ਨਤੀਜੇ ਵਜੋਂ ਜਿਵੇਂ ਹੀ ਕੋਈ ਵੀ ਵਾਸ਼ਰੂਮ ਵਿੱਚ ਜਾ ਕੇ ਸੀਟ 'ਤੇ ਕਦਮ ਰੱਖਦਾ ਤਾਂ ਵਿਸਫੋਟਕ ਸਰਗਰਮ ਹੋ ਜਾਂਦਾ ਅਤੇ ਸਕਿੰਟਾਂ ਵਿੱਚ ਇਕ ਵੱਡਾ ਧਮਾਕਾ ਹੋ ਜਾਂਦਾ।
ਵਿਅਕਤੀ ਦੀ ਇਸ ਹਰਕਤ ਨਾਲ ਇਕ ਨੌਜਵਾਨ ਸਮੇਤ 3 ਲੋਕ ਜ਼ਖਮੀ ਹੋ ਗਏ। ਇਨ੍ਹਾਂ ਵਿੱਚੋਂ ਇੱਕ ਗੰਭੀਰ ਜ਼ਖ਼ਮੀ ਹੋ ਗਿਆ। ਇਸ ਮਾਮਲੇ ਵਿਚ ਪੁਲਸ ਨੇ 46 ਸਾਲਾ ਪਾਲ ਮੋਸੇਸ ਐਲਡੇਨ ਨਾਮੀਂ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ। ਅਤੇ ਉਸ ਖ਼ਿਲਾਫ਼ ਲਾਪਰਵਾਹੀ ਨਾਲ ਲੋਕਾਂ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ ਹੇਠ ਕੇਸ ਦਰਜ ਕੀਤਾ। ਸੈਨ ਐਂਟੋਨੀਓ (ਟੈਕਸਾਸ) ਦੇ ਪੁਲਸ ਵਿਭਾਗ ਨੇ ਕਿਹਾ ਕਿ ਵਿਅਕਤੀ ਨੂੰ ਉਸੇ ਦਿਨ 50,000 ਹਜਾਰ ਡਾਲਰ ਦੇ ਬਾਂਡ 'ਤੇ ਜੇਲ੍ਹ ਤੋਂ ਰਿਹਾਅ ਕੀਤਾ ਗਿਆ, ਜਿਸ ਦਿਨ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ। ਜਿਵੇਂ ਕਿ ਪੁਲਸ ਵੱਲੋਂ ਹਲਫ਼ਨਾਮੇ ਵਿੱਚ ਜ਼ਿਕਰ ਕੀਤਾ ਗਿਆ।
ਪਾਲ ਦੀ ਇਸ ਘਟੀਆ ਹਰਕਤ ਕਾਰਨ ਨੌਜਵਾਨ ਔਰਤਾਂ ਸਮੇਤ ਕਈ ਲੋਕ ਜ਼ਖਮੀ ਹੋਏ। ਪੁਲਸ ਦੀ ਇਸ ਕਾਰਵਾਈ ਵਿੱਚ ਕੁਝ ਲੋਕ ਅਜਿਹੇ ਵੀ ਹਨ, ਜਿਨ੍ਹਾਂ ਨੇ ਆਪਣਾ ਬਿਆਨ ਵੀ ਨਹੀਂ ਦਿੱਤਾ। ਪੁਲਸ ਨੇ ਦੱਸਿਆ ਕਿ ਇਕ ਕੁੜੀ ਨਾਲ ਵੀ ਅਜਿਹੀ ਹੀ ਘਟਨਾ ਵਾਪਰੀ ਪਰ ਉਹ ਉਸ ਜਗ੍ਹਾ ਤੋਂ ਚਲੀ ਗਈ। ਟਾਇਲਟ ਸੀਟ 'ਤੇ ਮਿੰਨੀ ਬੰਬ ਰੱਖਣ ਦਾ ਪਹਿਲਾ ਮਾਮਲਾ 20 ਜੁਲਾਈ ਨੂੰ ਸਾਹਮਣੇ ਆਇਆ ਸੀ। ਇਸ ਵਿਅਕਤੀ ਨੇ ਟੈਕਸਾਸ ਦੇ ਹੈਲੋਟਸ ਵਿੱਚ ਦਿ ਵਾਸ਼ ਟੱਬ ਦੇ ਪਬਲਿਕ ਟਾਇਲਟ ਵਿੱਚ ਟਾਇਲਟ ਸੀਟ ਹੇਠਾਂ ਇੱਕ ਮਿੰਨੀ ਬੰਬ ਲਗਾਇਆ। ਪੁਲਸ ਨੇ ਸੀ.ਸੀ.ਟੀ.ਵੀ ਫੁਟੇਜ ਦੇ ਆਧਾਰ 'ਤੇ ਘਟਨਾ ਦੀ ਬਾਰੀਕੀ ਨਾਲ ਜਾਂਚ ਕੀਤੀ। ਜਿਸ 'ਚ ਸ਼ੱਕੀ ਕਾਰ ਵਾਸ਼ ਦੇ ਟਾਇਲਟ 'ਚ ਗਿਆ ਤਾਂ ਦੇਖਿਆ ਕਿ ਉਸ ਦੇ ਹੱਥ 'ਚ ਪਿਆ ਬੈਗ ਵੀ ਖਾਲੀ ਸੀ। ਹੁਣ ਇਸ ਵਿਅਕਤੀ ਦੇ ਟਾਇਲਟ ਜਾਣ ਤੋਂ ਬਾਅਦ ਵਾਸ਼ ਟੱਬ ਦਾ ਇੱਕ ਕਰਮਚਾਰੀ ਟਾਇਲਟ ਦੀ ਵਰਤੋਂ ਕਰਨ ਚਲਾ ਗਿਆ। ਜਿਵੇਂ ਹੀ ਉਹ ਟਾਇਲਟ ਸੀਟ 'ਤੇ ਬੈਠਿਆ ਤਾਂ ਇਹ ਧਮਾਕਾ ਹੋ ਗਿਆ। ਅਜਿਹਾ ਇੱਕ ਤੋਂ ਵੱਧ ਵਾਰ ਹੋ ਚੁੱਕਾ ਹੈ।
ਪੜ੍ਹੋ ਇਹ ਅਹਿਮ ਖ਼ਬਰ-ਸ਼ਖਸ ਨੇ ਇਕ ਦਿਨ 'ਚ ਬਣਾਏ 15 ਵਿਸ਼ਵ ਰਿਕਾਰਡ, ਬਣਾਉਣਾ ਚਾਹੁੰਦੈ ਹੋਰ ਰਿਕਾਰਡ
ਪਹਿਲਾਂ ਤਾਂ ਕੋਈ ਨਹੀਂ ਜਾਣਦਾ ਸੀ ਕਿ ਇਹ ਕਿਵੇਂ ਹੋ ਰਿਹਾ ਸੀ। ਇਕ ਹੋਰ ਵਾਰ ਇਕ ਕੁੜੀ ਇਸ ਟਾਇਲਟ ਵਿਚ ਗਈ ਅਤੇ ਫਿਰ ਧਮਾਕਾ ਹੋ ਗਿਆ। ਲੋਕ ਵੀ ਹੈਰਾਨ ਸਨ ਕਿ ਟਾਇਲਟ ਸੀਟ 'ਤੇ ਬੈਠ ਕੇ ਇਹ ਕੀ ਹੋ ਰਿਹਾ ਹੈ? ਹੁਣ ਪਹਿਲੀ ਘਟਨਾ ਦੇ 6 ਦਿਨ ਬਾਅਦ ਫਿਰ ਅਜਿਹਾ ਹੋਇਆ। ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ ਅਤੇ ਉਨ੍ਹਾਂ ਨੇ ਟਾਇਲਟ ਦੀ ਜਾਂਚ ਕੀਤੀ ਤਾਂ ਵਾਸ਼ਰੂਮ ਅਤੇ ਟਾਇਲਟ ਸੀਟ ਦੇ ਕੋਲ ਪਟਾਕੇ ਪਾਏ ਗਏ। ਇਸ ਨਾਲ ਵੱਡਾ ਧਮਾਕਾ ਨਹੀਂ ਸਗੋਂ ਛੋਟੇ ਧਮਾਕੇ ਹੋ ਸਕਦੇ ਹਨ। ਪੁਲਸ ਨੇ ਬਾਅਦ ਵਿੱਚ ਸਟਾਫ਼ ਨਾਲ ਸੀ.ਸੀ.ਟੀ.ਵੀ ਵਿੱਚ ਦੇਖੇ ਗਏ ਇੱਕ ਸ਼ੱਕੀ ਦੀ ਜਾਂਚ ਕਰਨ ਬਾਰੇ ਗੱਲ ਕੀਤੀ। ਪੁਲਸ ਨੇ ਦੱਸਿਆ ਕਿ ਹੁਣ ਤੱਕ ਕੁੜੀਆਂ ਸਮੇਤ ਕਈ ਲੋਕ ਜ਼ਖਮੀ ਹੋ ਚੁੱਕੇ ਹਨ। ਸੀ.ਸੀ.ਟੀ.ਵੀ ਫੁਟੇਜ ਦੇ ਕੁਝ ਹੋਰ ਐਂਗਲਾਂ ਦੀ ਜਾਂਚ ਕਰਨ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਕਿ ਇਸ ਵਿਅਕਤੀ ਨੇ ਇੱਕ ਮਿੰਨੀ ਬੰਬ ਲਾਇਆ ਸੀ ਅਤੇ ਟਾਇਲਟ ਸੀਟ ਦੇ ਬਾਹਰ ਖੜ੍ਹਾ ਸੀ। ਉਹ ਉਦੋਂ ਤੱਕ ਇੱਕ ਥਾਂ 'ਤੇ ਲੁਕਿਆ ਰਿਹਾ ਜਦੋਂ ਤੱਕ ਉਸ ਨੇ ਅੰਦਰੋਂ ਧਮਾਕੇ ਦੀ ਆਵਾਜ਼ ਨਹੀਂ ਸੁਣੀ।
ਹੁਣ ਤੱਕ ਵਿਅਕਤੀ ਹਰ ਧਮਾਕੇ ਵਾਲੀ ਥਾਂ ਦੇ ਆਲੇ-ਦੁਆਲੇ ਘੁੰਮਦਾ ਰਿਹਾ ਹੈ। ਅਤੇ ਜ਼ਿਆਦਾਤਰ ਸੀ.ਸੀ.ਟੀ.ਵੀ ਫੁਟੇਜਾਂ ਵਿੱਚ ਉਹ ਟਾਇਲਟ ਦੇ ਦਰਵਾਜ਼ੇ ਵੱਲ ਦਿਖਾਈ ਦਿੰਦਾ ਹੈ।ਜਦੋਂ ਬਾਅਦ 'ਚ ਪੁਲਸ ਨੇ ਕਾਰ ਵਾਸ਼ ਸ਼ਾਪ ਦੇ ਸਟਾਫ਼ ਤੋਂ ਇਸ ਵਿਅਕਤੀ ਦਾ ਪਤਾ ਲਗਾਉਣ ਲਈ ਪੁੱਛਿਆ ਤਾਂ ਵੱਡਾ ਸੱਚ ਸਾਹਮਣੇ ਆਇਆ। ਉਨ੍ਹਾਂ ਦੱਸਿਆ ਕਿ ਇਹ ਪਾਲ ਨਾਂ ਦਾ ਵਿਅਕਤੀ ਕਾਰ ਵਾਸ਼ ਦਾ ਮੈਂਬਰ ਸੀ ਅਤੇ ਉਸ ਕੋਲ ਮੈਂਬਰਸ਼ਿਪ ਕਾਰਡ ਸੀ। ਉਸ ਦਾ ਇੱਥੇ ਇੱਕ ਨਿਯਮਤ ਗਾਹਕ ਹੋਣ ਦਾ ਵੀ ਖੁਲਾਸਾ ਹੋਇਆ ਹੈ। ਪੁਲਸ ਨੇ ਬਾਅਦ ਵਿੱਚ ਉਸਨੂੰ ਗ੍ਰਿਫਤਾਰ ਕਰ ਲਿਆ, ਪਰ ਉਸ ਨੂੰ ਤੁਰੰਤ 50,000 ਹਜਾਰ ਡਾਲਰ ਦੇ ਮੁਚਲਕੇ 'ਤੇ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ। ਹਾਲਾਂਕਿ ਇਨ੍ਹਾਂ ਸਾਰੀਆਂ ਘਟਨਾਵਾਂ ਤੋਂ ਬਾਅਦ ਕਾਰ ਵਾਸ਼ ਚੇਨ ਦੇ ਮਾਲਕ ਨੇ ਕਿਹਾ ਕਿ ਉਹ ਸੈਨ ਐਂਟੋਨੀਓ ਪੁਲਸ ਵਿਭਾਗ ਦੇ ਧੰਨਵਾਦੀ ਹਨ, ਜਿੰਨਾਂ ਨੇ ਇਸ ਘਟਨਾ ਨੂੰ ਚੰਗੀ ਤਰ੍ਹਾਂ ਸੁਲਝਾ ਲਿਆ। ਅਸੀਂ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਉਨ੍ਹਾਂ ਦਾ ਸਾਥ ਦਿੰਦੇ ਰਹਾਂਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।