ਇਟਲੀ 'ਚ ਇਹ ਨਨ 'ਵਿਸ਼ਵਾਸ ਤੇ ਸਾਇੰਸ' ਨਾਲ ਕਰ ਰਹੀ ਕੋਰੋਨਾ ਦੇ ਮਰੀਜ਼ਾਂ ਦਾ ਇਲਾਜ

Friday, Apr 10, 2020 - 04:11 AM (IST)

ਰੋਮ - ਇਟਲੀ ਵਿਚ ਕਾਂਗੋ ਮੂਲ ਦੀ ਇਕ ਮਹਿਲਾ ਵਿਸ਼ਵਾਸ ਅਤੇ ਵਿਗਿਆਨ ਦੇ ਜ਼ਰੀਏ ਲੋਕਾਂ ਦਾ ਇਲਾਜ ਕਰ ਰਹੀ ਹੈ। ਦਰਅਸਲ, ਏਂਜਲ ਬਿਪੇਂਦੂ ਇਕ ਡਾਕਟਰ ਹੋਣ ਦੇ ਨਾਲ ਹੀ ਨਨ ਵੀ ਹੈ। ਉਹ ਮਰੀਜ਼ਾਂ ਦਾ ਇਲਾਜ ਵੀ ਕਰ ਰਹੀ ਹੈ ਅਤੇ ਉਨ੍ਹਾਂ ਨੂੰ ਸਹਿਜ ਮਹਿਸੂਸ ਕਰਾਉਣ ਵਿਚ ਲੱਗੀ ਹੋਈ ਹੈ। ਏਂਜਲ ਦੇ ਖੁਦ ਦੇ ਦੇਸ਼ ਕਾਂਗੋ ਵਿਚ 2 ਸਾਲ ਪਹਿਲਾਂ ਇਬੋਲਾ ਵਾਇਰਸ ਕਹਿਰ ਬਣ ਕੇ ਉਤਰਿਆ ਸੀ।

ਉਹ ਆਖਦੀ ਹੈ ਕਿ ਮੇਰੇ ਖਿਆਲ ਨਾਲ ਕਾਂਗੋ ਵਿਚ ਬੀਮਾਰ ਲੋਕ ਭੁੱਖ ਕਾਰਨ ਵੀ ਮਰ ਗਏ ਸਨ। ਉਹ ਨਨ ਦੇ ਲਿਬਾਸ ਵੇਲ ਦੀ ਥਾਂ ਪ੍ਰਾਟੈਕਟਿਵ ਸੂਟ ਪਾ ਕੇ ਘੁੰਮ ਰਹੀ ਹੈ ਅਤੇ ਹੱਥ ਵਿਚ ਮਾਸਕ ਅਤੇ ਮੂੰਹ 'ਤੇ ਸਰਜੀਕਲ ਮਾਸਕ ਲਾ ਰੱਖਿਆ ਹੈ। ਉਹ ਹਸਪਤਾਲ ਵਿਚ ਇਲਾਜ ਤੋਂ ਇਲਾਵਾ ਬਰਗਾਮਾ ਵਿਚ ਲੋਕਾਂ ਦੇ ਘਰਾਂ ਵਿਚ ਵੀ ਜਾਂਦੀ ਹੈ, ਜਿਥੇ 2 ਹਜ਼ਾਰ ਲੋਕਾਂ ਦੀ ਕੋਰੋਨਾ ਕਾਰਨ ਮੌਤ ਹੋ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਜੋ ਮੈਨੂੰ ਕਰਨਾ ਚਾਹੀਦਾ ਹੈ ਮੈਂ ਨਹੀਂ ਕਰ ਪਾ ਰਹੀ।

ਜ਼ਿਕਰਯੋਗ ਹੈ ਇਟਲੀ ਵਿਚ ਕੋਰੋਨਾਵਾਇਰਸ ਦੀ ਲਪੇਟ ਵਿਚ ਆ ਕੇ 100 ਡਾਕਟਰਾਂ ਦੀ ਮੌਤ ਹੋ ਗਈ ਹੈ। ਇਲਾਜ ਦੌਰਾਨ ਇਹ ਡਾਕਟਰ ਖੁਦ ਕੋਰੋਨਾ ਤੋਂ ਪਾਜ਼ੇਟਿਵ ਪਾਏ ਗਏ ਸਨ। ਇਟਲੀ ਦੇ ਹੈਲਥ ਐਸੋਸੀਏਸ਼ਨ ਨੇ ਵੀਰਵਾਰ ਨੂੰ ਦੱਸਿਆ ਕਿ ਕੋਵਿਡ-19 ਨਾਲ ਮਰਨ ਵਾਲੇ ਡਾਕਟਰਾਂ ਦੀ ਗਿਣਤੀ 100 ਹੋ ਗਈ ਹੈ, ਬਦਕਿਸਮਤੀ। ਜ਼ਿਕਰਯੋਗ ਹੈ ਕਿ ਇਟਲੀ ਵਿਚ ਹਸਪਤਾਲਾਂ ਦੀ ਕਮੀ ਕਾਰਨ ਹੋਟਲ ਅਤੇ ਸਪੋਰਟਸ ਸੈਂਟਰ ਤੱਕ ਨੂੰ ਰੀ-ਕਵਰੀ ਸੈਂਟਰ ਬਣਾ ਦਿੱਤਾ ਗਿਆ ਹੈ ਅਤੇ ਹੈਲਥ ਵਰਕਰਸ ਦੀ ਕਮੀ ਕਾਰਨ ਗੈਰ-ਹੈਲਥ ਵਰਕਰਸ ਨੂੰ ਵੀ ਸੇਵਾ ਵਿਚ ਲਾ ਦਿੱਤਾ ਗਿਆ ਹੈ।

ਕੀ ਵਾਇਰਸ ਤੋਂ ਡਰ ਵੀ ਲੱਗਦਾ ਹੈ ? ਇਸ ਸਵਾਲ 'ਤੇ ਏਂਜਲੀ ਆਖਦੀ ਹੈ ਕਿ ਬਿਲਕੁਲ ਨਹੀਂ। ਏਂਜਲ ਆਖਦੀ ਹੈ ਕਿ ਉਹ ਆਪਣੇ ਕਰਮ ਤੋਂ ਬਿਲਕੁਲ ਨਹੀਂ ਹਟੇਗੀ। ਉਹ 16 ਸਾਲਾਂ ਤੋਂ ਇਟਲੀ ਵਿਚ ਰਹਿ ਰਹੀ ਹੈ। ਮੈਡੀਕਲ ਸਟੱਡੀਜ਼ ਲਈ ਉਹ ਇਟਲੀ ਆਈ ਸੀ। ਉਹ ਆਪਣੇ ਕਾਵੈਂਟ ਤੋਂ ਪਿਛਲੇ ਮਹੀਨੇ ਛੁੱਟੀ ਲੈ ਕੇ ਮਰੀਜ਼ਾਂ ਦੀ ਸੇਵਾ ਵਿਚ ਲੱਗ ਗਈ ਹੈ। ਉਨ੍ਹਾਂ ਦੇ ਮਰੀਜ਼ਾਂ ਵਿਚ ਜ਼ਿਆਦਾਤਰ ਬਜ਼ੁਰਗ ਹਨ ਜੋ ਪਹਿਲਾਂ ਉਨ੍ਹਾਂ ਦਾ ਸੁਆਗਤ ਕਰਦੇ ਹਨ ਕਿਉਂਕਿ ਉਨ੍ਹਾਂ ਨੂੰ ਵੀ ਅਹਿਸਾਸ ਹੈ ਕਿ ਉਹ ਨਿਯਮਤ ਡਾਕਟਰ ਨਹੀਂ ਹੈ। ਏਂਜਲ ਦੱਸਦੀ ਹੈ ਕਿ ਫਿਰ ਮੈਂ ਆਪਣਾ ਬਾਰੇ ਦੱਸਦੀ ਹਾਂ ਅਤੇ ਮੈਂ ਉਨ੍ਹਾਂ ਨੂੰ ਦੱਸਦੀ ਹਾਂ ਕਿ ਮੈਂ ਨਾ ਸਿਰਫ ਇਕ ਡਾਕਟਰ ਹਾਂ ਬਲਿਕ ਨਨ ਵੀ ਹਾਂ ਅਤੇ ਫਿਰ ਸਭ ਕੁਝ ਬਦਲ ਜਾਂਦਾ ਹੈ। ਲੋਕ ਆਪਣੇ ਘਰਾਂ ਦੇ ਦਰਵਾਜ਼ੇ ਮੇਰੇ ਲਈ ਖੋਲ੍ਹ ਦਿੰਦੇ ਹਨ। ਉਹ ਤਾਪਮਾਨ, ਬਲੱਡ ਆਰਸੀਜਨ ਚੈੱਕ ਕਰਦੀ ਹੈ ਅਤੇ ਇਹ ਵੀ ਦੇਖਦੀ ਹੈ ਕਿ ਲੋਕ ਡਾਇਬਟਿਕ ਜਾ ਹਾਇਪਰਟੈਂਸਨ ਤੋਂ ਪੀਡ਼ਤ ਤਾਂ ਨਹੀਂ ਹਨ।


Khushdeep Jassi

Content Editor

Related News