ਲਾਸ ਏਂਜਲਸ ਦੀ ਮੇਅਰ ਨੇ ਕਿਹਾ– ‘ਅਮਰੀਕਾ ’ਚ ਖੋਲ੍ਹੇ ਜਾਣ ਵਾਲੇ ਨਵੇਂ ਭਾਰਤੀ ਕੌਂਸਲੇਟਾਂ ’ਚੋਂ ਇਕ ਇਥੇ ਖੋਲ੍ਹੋ’

Tuesday, Oct 03, 2023 - 11:29 AM (IST)

ਲਾਸ ਏਂਜਲਸ ਦੀ ਮੇਅਰ ਨੇ ਕਿਹਾ– ‘ਅਮਰੀਕਾ ’ਚ ਖੋਲ੍ਹੇ ਜਾਣ ਵਾਲੇ ਨਵੇਂ ਭਾਰਤੀ ਕੌਂਸਲੇਟਾਂ ’ਚੋਂ ਇਕ ਇਥੇ ਖੋਲ੍ਹੋ’

ਵਾਸ਼ਿੰਗਟਨ (ਏ. ਐੱਨ. ਆਈ.)– ਲਾਸ ਏਂਜਲਸ ਦੀ ਮੇਅਰ ਕਰੇਨ ਬਾਸ ਤੇ ਭਾਰਤੀ-ਅਮਰੀਕੀ ਭਾਈਚਾਰੇ ਨੇ ਭਾਰਤ ਸਰਕਾਰ ਨੂੰ ਅਮਰੀਕਾ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਤੇ ਦੁਨੀਆ ਦੀ ‘ਮਨੋਰੰਜਨ ਰਾਜਧਾਨੀ’ ’ਚ ਇਕ ਕੌਂਸਲੇਟ ਖੋਲ੍ਹਣ ਦੀ ਅਪੀਲ ਕੀਤੀ ਹੈ। ਮੌਜੂਦਾ ਸਮੇਂ ’ਚ ਅਮਰੀਕਾ ’ਚ ਨਿਊਯਾਰਕ, ਸੈਨ ਫਰਾਂਸਿਸਕੋ, ਸ਼ਿਕਾਗੋ, ਹਿਊਸਟਨ ਤੇ ਅਟਲਾਂਟਾ ’ਚ 5 ਭਾਰਤੀ ਕੌਂਸਲੇਟ ਹਨ। ਜੂਨ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਤਿਹਾਸਕ ਸਰਕਾਰੀ ਯਾਤਰਾ ਦੌਰਾਨ ਇਹ ਐਲਾਨ ਕੀਤਾ ਗਿਆ ਸੀ ਕਿ ਭਾਰਤ ਅਮਰੀਕਾ ’ਚ ਦੋ ਨਵੇਂ ਕੌਂਸਲੇਟ ਖੋਲ੍ਹੇਗਾ, ਜਿਨ੍ਹਾਂ ’ਚੋਂ ਇਕ ਸੀਏਟਲ ’ਚ ਹੋਵੇਗਾ।

ਭਾਰਤੀ ਅਮਰੀਕੀ ਸੰਗਠਨਾਂ ਦੇ ਇਕ ਸਮੂਹ ਤੇ ਲਾਸ ਏਂਜਲਸ ਦੇ ਮੇਅਰ ਨੇ ਅਪੀਲ ਕੀਤੀ ਹੈ ਕਿ ਉਨ੍ਹਾਂ ਦੇ ਸ਼ਹਿਰ ’ਚ ਦੂਜਾ ਭਾਰਤੀ ਕੌਂਸਲੇਟ ਖੋਲ੍ਹਿਆ ਜਾਣਾ ਚਾਹੀਦਾ ਹੈ। ਬਾਸ ਨੇ ਕਿਹਾ, ‘‘ਮੈਂ ਤੁਹਾਨੂੰ ਅਪੀਲ ਕਰਦੀ ਹਾਂ ਕਿ ਲਾਸ ਏਂਜਲਸ ਸ਼ਹਿਰ ’ਚ ਇਕ ਨਵਾਂ ਭਾਰਤੀ ਕੌਂਸਲੇਟ ਖੋਲ੍ਹਣ ’ਤੇ ਵਿਚਾਰ ਕਰੋ।’’

ਇਹ ਖ਼ਬਰ ਵੀ ਪੜ੍ਹੋ : ਟਰੰਪ ਦੇ ਕਾਰੋਬਾਰ ਨੂੰ ਬੈਨ ਕਰਨ ਦੀ ਮੰਗ, ਧੋਖਾਧੜੀ ਕੇਸ 'ਚ ਲੱਗ ਸਕਦੈ 20 ਅਰਬ ਦਾ ਜੁਰਮਾਨਾ

ਬਾਸ ਨੇ ਹਾਲ ਹੀ ’ਚ ਅਮਰੀਕਾ ’ਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੂੰ ਇਕ ਪੱਤਰ ਲਿਖ ਕੇ ਕਿਹਾ ਸੀ, ‘‘ਐਕਸਚੇਂਜ ਲਈ ਇਸ ਮਹੱਤਵਪੂਰਨ ਫੋਰਮ ਨੂੰ ਖੋਲ੍ਹਣ ਤੇ ਨਿਰੰਤਰ ਸਹਾਇਤਾ ਪ੍ਰਦਾਨ ਕਰਨ ਲਈ ਤੁਹਾਡੇ ਨਾਲ ਕੰਮ ਕਰਨਾ ਮੇਰੇ ਲਈ ਸਨਮਾਨ ਦੀ ਗੱਲ ਹੋਵੇਗੀ। ਭਾਰਤ ਤੇ ਲਾਸ ਏਂਜਲਸ ਵਿਚਕਾਰ ਸੈਰ-ਸਪਾਟਾ ਆਪਸੀ ਲਾਭ ਦਾ ਇਕ ਹੋਰ ਸੋਮਾ ਹੈ ਤੇ ਲਾਸ ਏਂਜਲਸ ਨੇ ਭਾਰਤ ’ਚ ਇਕ ਸਮਰਪਿਤ ਸੈਰ-ਸਪਾਟਾ ਦਫ਼ਤਰ ਖੋਲ੍ਹਣ ’ਚ ਨਿਵੇਸ਼ ਕੀਤਾ ਹੈ, ਜੋ ਕਿ 2019 ’ਚ ਖੁੱਲ੍ਹਿਆ ਤੇ ਕੋਵਿਡ-19 ਮਹਾਮਾਰੀ ਦੌਰਾਨ ਖੁੱਲ੍ਹਿਆ ਰਿਹਾ।’’

ਲਾਸ ਏਂਜਲਸ 1,50,000 ਭਾਰਤੀਆਂ ਦਾ ਘਰ ਹੈ, 10 ਫ਼ੀਸਦੀ ਭਾਰਤੀ ਵਿਦਿਆਰਥੀ ਵੀ ਇਥੇ ਰਹਿੰਦੇ
ਮੇਅਰ ਨੇ ਕਿਹਾ ਕਿ 1,50,000 ਤੋਂ ਵੱਧ ਭਾਰਤੀ ਅਮਰੀਕੀਆਂ ਦੇ ਘਰ ਲਾਸ ਏਂਜਲਸ ’ਚ ਹੋਣ ਦੇ ਨਾਤੇ ਮੈਂ ਤੁਹਾਨੂੰ ਨਵੇਂ ਕੌਂਸਲਰ ਮਿਸ਼ਨ ਲਈ ਲਾਸ ਏਂਜਲਸ ਦੀ ਚੋਣ ਕਰਨ ਲਈ ਸਤਿਕਾਰ ਨਾਲ ਬੇਨਤੀ ਕਰਦੀ ਹਾਂ। ਲਾਸ ਏਂਜਲਸ ’ਚ ਹਰ ਸਾਲ 1,00,000 ਤੋਂ ਵੱਧ ਭਾਰਤੀ ਸੈਲਾਨੀਆਂ ਦੇ ਨਾਲ ਇਕ ਕੌਂਸਲੇਟ ਨਾ ਸਿਰਫ਼ ਮਹੱਤਵਪੂਰਨ ਸੇਵਾਵਾਂ ਪ੍ਰਦਾਨ ਕਰੇਗਾ, ਸਗੋਂ ਦੁਵੱਲੇ ਸਹਿਯੋਗ ਨੂੰ ਵਧਾਉਣ ’ਚ ਇਕ ਪ੍ਰਮੁੱਖ ਭਾਈਵਾਲ ਹੋਵੇਗਾ।

ਲਾਸ ਏਂਜਲਸ ਖ਼ੇਤਰ 180 ਤੋਂ ਵੱਧ ਯੂਨੀਵਰਸਿਟੀਆਂ ਤੇ ਕਾਲਜਾਂ, ਵਿਦਿਆਰਥੀਆਂ ਦੇ ਅਨੁਭਵ, ਖੋਜ ਤੇ ਨਵੀਨਤਾ ਦੇ ਕੇਂਦਰਾਂ ਦਾ ਘਰ ਵੀ ਹੈ। ਬਾਸ ਨੇ ਕਿਹਾ ਕਿ ਕੈਲੀਫੋਰਨੀਆ ਨੂੰ ਸੰਯੁਕਤ ਰਾਜ ’ਚ ਪੜ੍ਹ ਰਹੇ ਸਾਰੇ ਭਾਰਤੀਆਂ ’ਚੋਂ 10 ਫ਼ੀਸਦੀ ਤੋਂ ਵੱਧ ਦੀ ਮੇਜ਼ਬਾਨੀ ਕਰਨ ’ਤੇ ਮਾਣ ਹੈ ਤੇ ਅਸੀਂ ਉਨ੍ਹਾਂ ਵਲੋਂ ਸਾਡੇ ਭਾਈਚਾਰਿਆਂ ਦਰਮਿਆਨ ਬਣਾਏ ਗਏ ਤਾਲਮੇਲ ਦੀ ਕਦਰ ਕਰਦੇ ਹਾਂ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News