ਇੰਸੁਲਿਨ ਦੇ ਇੰਜੈਕਸ਼ਨ ਦੇ ਦਰਦ ਨੂੰ ਸਮਾਪਤ ਕਰ ਸਕਦਾ ਹੈ ਨਵਾਂ ਕੈਪਸੂਲ

10/09/2019 9:11:42 PM

ਬੋਸਟਨ (ਭਾਸ਼ਾ)– ਵਿਗਿਆਨੀਆਂ ਨੇ ਇਕ ਕੈਪਸੂਲ ਤਿਆਰ ਕੀਤਾ ਹੈ, ਜੋ ਛੋਟੀ ਅੰਤੜੀ ਦੀ ਲਾਈਨਿੰਗ ’ਚ ਇੰਸੁਲਿਨ ਅਤੇ ਹੋਰ ਦਵਾਈਆਂ ਪਹੁੰਚਾ ਸਕਦਾ ਹੈ, ਜਿਸ ਨੂੰ ਸਧਾਰਨ ਤੌਰ ’ਤੇ ਇੰਜੈਕਸ਼ਨ ਰਾਹੀਂ ਸਰੀਰ ’ਚ ਪਹੁੰਚਾਇਆ ਜਾਂਦਾ ਹੈ। ਖੋਜ ਅਨੁਸਾਰ ਕਈ ਦਵਾਈਆਂ, ਜਿਸ ਵਿਚ ਖਾਸ ਤੌਰ ’ਤੇ ਪ੍ਰੋਟੀਨ ਨਾਲ ਬਣੀਆਂ ਦਵਾਈਆਂ ਹੁੰਦੀਆਂ ਹਨ, ਦਾ ਸੇਵਨ ਨਹੀਂ ਕੀਤਾ ਜਾ ਸਕਦਾ ਕਿਉਂਕਿ ਇਹ ਸਰੀਰ ਨੂੰ ਲਾਭ ਪਹੁੰਚਾਉਣ ਤੋਂ ਪਹਿਲਾਂ ਹੀ ਪਾਚਨਤੰਤਰ ’ਚ ਪ੍ਰਭਾਵਹੀਣ ਹੋ ਜਾਂਦੀ ਹੈ।

ਇਸ ਤਰ੍ਹਾਂ ਦਾ ਇਕ ਉਦਾਹਰਨ ਇੰਸੁਲਿਨ ਹੈ, ਜਿਸ ਨੂੰ ਡਾਇਬਟੀਜ਼ ਰੋਗੀਆਂ ਨੂੰ ਰੋਜ਼ਾਨਾ ਇੰਜੈਕਸ਼ਨ ਰਾਹੀਂ ਨਾਲ ਲੈਣਾ ਹੁੰਦਾ ਹੈ। ਖੋਜਕਾਰਾਂ ਨੇ ਇਕ ਨਵਾਂ ਕੈਪਸੂਲ ਡਿਜ਼ਾਈਨ ਕੀਤਾ ਹੈ, ਜੋ ਇੰਸੁਲਿਨ ਜਾਂ ਹੋਰ ਪ੍ਰੋਟੀਨ ਦੀਆਂ ਦਵਾਈਆਂ ਸਰੀਰ ’ਚ ਪਹੁੰਚਾ ਸਕਦਾ ਹੈ ਅਤੇ ਉਸ ਨੂੰ ਪਾਚਨ ਤੰਤਰ ’ਚ ਪ੍ਰਭਾਵਹੀਣ ਤੋਂ ਬਚਾਇਆ ਜਾ ਸਕਦਾ ਹੈ। ਇਸ ਤਰ੍ਹਾਂ ਇੰਸੁਲਿਨ ਦੇ ਇੰਜੈਕਸ਼ਨ ਦੇ ਦਰਦ ਨੂੰ ਕੈਪਸੂਲ ਨਾਲ ਸਮਾਪਤ ਕੀਤਾ ਜਾ ਸਕਦਾ ਹੈ। ਐੱਮ.ਆਈ.ਟੀ. ਦੇ ਪ੍ਰੋਫੈਸਰ ਰਾਬਰਟ ਲੈਂਗਰ ਨੇ ਕਿਹਾ ਕਿ ਅਸੀਂ ਆਪਣੇ ਪ੍ਰਯੋਗਸ਼ਾਲਾ ਦੇ ਮੈਂਬਰਾਂ ਦੀ ਨਵੀਂ ਦਵਾਈ ਦੀ ਖੋਜ ਤੋਂ ਬਹੁਤ ਖੁਸ਼ ਹਾਂ ਅਤੇ ਭਵਿੱਖ ’ਚ ਡਾਇਬਟੀਜ਼ ਅਤੇ ਹੋਰ ਰੋਗੀਆਂ ਨੂੰ ਇਸ ਤੋਂ ਲਾਭ ਹੋਣ ਦੀ ਉਮੀਦ ਕਰਦੇ ਹਾਂ।


Sunny Mehra

Content Editor

Related News