ਕਬੱਡੀ ਨੂੰ ਹੋਰ ਬਿਹਤਰ ਬਣਾਉਣ ਲਈ ਵੈਰੋਨਾ ਵਿਖੇ ਖੇਡ ਪ੍ਰਮੋਟਰਾਂ ਦੀ ਭਰਵੀਂ ਇੱਕਤਰਤਾ

Tuesday, Oct 01, 2024 - 12:36 PM (IST)

ਮਿਲਾਨ/ ਇਟਲੀ (ਸਾਬੀ ਚੀਨੀਆ)- ਇਟਲੀ ਵਿਚ ਕਬੱਡੀ ਖੇਡ ਨੂੰ ਪ੍ਰਫੁਲਿੱਤ ਕਰਨ ਲਈ ਜ਼ਿਕਰਯੋਗ ਉਪਰਾਲੇ ਕਰਨ ਵਾਲੇ ਪ੍ਰਮੁੱਖ ਕਲੱਬ ਸ਼ਹੀਦ ਬਾਬਾ ਦੀਪ ਸਿੰਘ ਜੀ ਸਪੋਰਟਸ ਕਲੱਬ ਵੈਰੋਨਾ ਦੁਆਰਾ ਬੀਤੇ ਕੱਲ੍ਹ ਵੈਰੋਨਾ ਸ਼ਹਿਰ ਵਿਖੇ ਇਕ ਅਹਿਮ ਮੀਟਿੰਗ ਕੀਤੀ ਗਈ। ਜਿਸ ਦੌਰਾਨ ਸਾਲ 2025 ਵਿੱਚ ਕਬੱਡੀ ਖੇਡ ਮੇਲਾ ਕਰਵਾਉਣ ਸਬੰਧੀ ਅਤੇ ਕਲੱਬ ਦੁਆਰਾ ਸੀਜਨ ਵਿੱਚ ਇਕ ਮਜਬੂਤ ਟੀਮ ਤਿਆਰ ਕਰਨ ਸਬੰਧੀ ਵਿਚਾਰ ਵਟਾਂਦਰੇ ਕੀਤੇ ਗਏ।

ਪੜ੍ਹੋ ਇਹ ਅਹਿਮ ਖ਼ਬਰ- ਇਮੀਗ੍ਰੇਸ਼ਨ ਪ੍ਰਣਾਲੀ ਨੂੰ ਬਿਹਤਰ ਬਣਾਉਣ ਲਈ ਨਿਊਜ਼ੀਲੈਂਡ ਨੇ ਬਦਲੇ ਨਿਯਮ

ਇਸ ਮੀਟਿੰਗ ਵਿੱਚ ਸ: ਮਨਜੀਤ ਸਿੰਘ ਲਾਡਾ,ਗੁਰਦੇਵ ਸਿੰਘ ਘੁੰਮਣ, ਸੁੱਖਾ ਸ਼ੇਰਗਿੱਲ, ਸਾਬੀ ਨੁੱਸੀ, ਦਵਿੰਦਰ ਸਿੰਘ ਸੰਧੂ,ਸੋਨੀ ਬਾਸੀ, ਬਲਜਿੰਦਰ ਸਿੰਘ ਸੋਨੂ, ਹਰਪਾਲ ਸਿੰਘ ਵੈਰੋਨਾ, ਰਣਧੀਰ ਸਿੰਘ ਘੁੰਮਣ, ਸ਼ੈਲੀ ਨੋਗਾਰਾ, ਸਨਦੀਪ ਗਿੱਲ,ਜੱਸੀ ਵੈਰੋਨਾ,ਪੰਨੂ ਨੋਗਾਰਾ,ਰਾਜਾ ਵੈਰੋਨਾ,ਲਵ ਵੈਰੋਨਾ ,ਰਾਜਾ ਨੋਗਾਰਾ ਆਦਿ ਅਹੁਦੇਦਾਰਾਂ ਅਤੇ ਵੱਡੀ ਗਿਣਤੀ ਵਿੱਚ ਮੈਂਬਰਾਂ ਨੇ ਸ਼ਿਰਕਤ ਕੀਤੀ।ਕਲੱਬ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਸਪੋਰਟਸ ਕਲੱਬ ਵੈਰੋਨਾ ਦੁਆਰਾ ਇਟਲੀ ਦੇ ਨਾਲ਼ ਨਾਲ਼ ਯੂਰਪ ਭਰ ਦੇ ਖੇਡ ਮੇਲਿਆਂ ਵਿੱਚ ਟੀਮ ਖੇਡਣ ਲਈ ਭੇਜੀ ਜਾਵੇਗੀ। ਦੱਸਣਯੋਗ ਹੈ ਕਿ ਸ਼ਹੀਦ ਬਾਬਾ ਦੀਪ ਸਿੰਘ ਵੱਲੋਂ ਵਿਦੇਸ਼ੀ ਧਰਤੀ 'ਤੇ ਕਬੱਡੀ ਦਾ ਝੰਡਾ ਬੁਲੰਦ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News