ਸਿੰਗਾਪੁਰ ’ਚ ਕੋਕਾ ਕੋਲਾ ਦੇ ਕੈਨ ਚੋਰੀ ਕਰਨ ’ਤੇ ਭਾਰਤੀ ਮੂਲ ਦੇ ਵਿਅਕਤੀ ਨੂੰ ਜੇਲ੍ਹ

Wednesday, Sep 14, 2022 - 02:39 PM (IST)

ਸਿੰਗਾਪੁਰ ’ਚ ਕੋਕਾ ਕੋਲਾ ਦੇ ਕੈਨ ਚੋਰੀ ਕਰਨ ’ਤੇ ਭਾਰਤੀ ਮੂਲ ਦੇ ਵਿਅਕਤੀ ਨੂੰ ਜੇਲ੍ਹ

ਸਿੰਗਾਪੁਰ (ਭਾਸ਼ਾ)-ਸਿੰਗਾਪੁਰ ਵਿਚ ਭਾਰਤੀ ਮੂਲ ਦੇ ਜਸਵਿੰਦਰ ਸਿੰਘ (61) ਨੂੰ ਸਥਾਨਕ ਦੁਕਾਨ ਤੋਂ ਕੋਕਾ ਕੋਲਾ ਦੇ 3 ਕੈਨ ਚੋਰੀ ਕਰਨ ਦੇ ਮਾਮਲੇ ਵਿਚ 6 ਹਫ਼ਤੇ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਜਸਵਿੰਦਰ ਸਿੰਘ ਨੇ 26 ਅਗਸਤ ਨੂੰ ਬੁਕਿਤ ਮੇਰਾਹ ਪਬਲਿਕ ਹਾਊਸਿੰਗ ਅਸਟੇਟ ਵਿਚ ਇਕ ਮਿੰਨੀ ਮਾਰਟ ਦੇ ਫ੍ਰਿਜ਼ ਦਾ ਦਰਵਾਜ਼ਾ ਖੋਲ੍ਹਿਆ ਅਤੇ 3 ਕੈਨ ਬਿਨਾਂ ਭੁਗਤਾਨ ਕੀਤੇ ਹੀ ਲੈ ਕੇ ਚਲਾ ਗਿਆ। ਅਗਲੇ ਦਿਨ ਸਵੇਰੇ ਦੁਕਾਨ ਖੋਲ੍ਹਣ 'ਤੇ ਦੁਕਾਨ ਮਾਲਕ ਦੀ ਪਤਨੀ ਨੇ ਦੇਖਿਆ ਕਿ ਫਰਿੱਜ ਦਾ ਦਰਵਾਜ਼ਾ ਥੋੜ੍ਹਾ ਖੁੱਲ੍ਹਾ ਹੋਇਆ ਸੀ। 

ਇਹ ਵੀ ਪੜ੍ਹੋ: ਮੱਕਾ 'ਚ ਮਹਾਰਾਣੀ ਐਲਿਜ਼ਾਬੈਥ II ਲਈ ਉਮਰਾਹ ਕਰਨ ਪੁੱਜਾ ਸ਼ਖ਼ਸ, ਗ੍ਰਿਫ਼ਤਾਰ

ਜੋੜੇ ਨੇ ਆਪਣੇ ਸੀ. ਸੀ. ਟੀ. ਵੀ. ਫੁਟੇਜ ਦੀ ਜਾਂਚ ਕੀਤੀ ਅਤੇ ਸਿੰਘ ਨੂੰ ਫਰਿੱਜ ਵਿੱਚੋਂ ਤਿੰਨ ਸਿੰਗਾਪੁਰ ਡਾਲਰ (ਲਗਭਗ 170 ਰੁਪਏ) ਮੁੱਲ ਵਾਲੇ ਕੋਕਾ-ਕੋਲਾ ਦੇ ਤਿੰਨ ਕੈਨ ਚੋਰੀ ਕਰਦੇ ਵੇਖਿਆ। ਜੋੜੇ ਨੇ ਪੁਲਸ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਕੈਮਰੇ ਦੀ ਫੁਟੇਜ ਦੇ ਆਧਾਰ 'ਤੇ ਜਸਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News