ਜਾਕੋ ਰਾਖੇ ਸਾਈਆਂ..... ਮਰੀ ਹੋਈ ਔਰਤ ਦੀ ਕੁੱਖ 'ਚੋਂ ਨਿਕਲਿਆ ਜ਼ਿੰਦਾ ਬੱਚਾ

Sunday, Jul 21, 2024 - 11:50 AM (IST)

ਜਾਕੋ ਰਾਖੇ ਸਾਈਆਂ..... ਮਰੀ ਹੋਈ ਔਰਤ ਦੀ ਕੁੱਖ 'ਚੋਂ ਨਿਕਲਿਆ ਜ਼ਿੰਦਾ ਬੱਚਾ

ਇੰਟਰਨੈਸ਼ਨਲ ਡੈਸਕ- ਕਿਸੇ ਨੇ ਸੱਚ ਹੀ ਕਿਹਾ ਹੈ ਜਿਸ 'ਤੇ ਰੱਬ ਦੀ ਮਿਹਰ ਹੋਵੇ ਉਸ ਨੂੰ ਕੋਈ ਨੁਕਸਾਨ ਨਹੀਂ ਪਹੁੰਚ ਸਕਦਾ। ਅਜਿਹਾ ਹੀ ਕੁਝ ਯੁੱਧ 'ਚ ਉਲਝੇ ਗਾਜ਼ਾ ਵਿਚ ਦੇਖਣ ਨੂੰ ਮਿਲਿਆ। ਦਰਅਸਲ ਅੰਨ੍ਹੇਵਾਹ ਹਵਾਈ ਹਮਲੇ ਕਰ ਰਹੀ ਇਜ਼ਰਾਇਲੀ ਫੌਜ ਨੇ ਸ਼ਨੀਵਾਰ ਰਾਤ ਮੱਧ ਗਾਜ਼ਾ ਵਿੱਚ ਸ਼ਰਨਾਰਥੀ ਕੇਂਦਰ ਨੂੰ ਨਿਸ਼ਾਨਾ ਬਣਾਇਆ। ਇਨ੍ਹਾਂ ਹਮਲਿਆਂ 'ਚ ਘੱਟੋ-ਘੱਟ 13 ਲੋਕ ਮਾਰੇ ਗਏ। ਮਰਨ ਵਾਲਿਆਂ ਵਿੱਚ ਇੱਕ ਫਲਸਤੀਨੀ ਔਰਤ ਵੀ ਸ਼ਾਮਲ ਹੈ। ਲਾਸ਼ਾਂ ਦੇ ਸਸਕਾਰ ਤੋਂ ਪਹਿਲਾਂ ਜਾਂਚ ਦੌਰਾਨ ਸਾਹਮਣੇ ਆਇਆ ਕਿ ਔਰਤ ਗਰਭਵਤੀ ਸੀ। ਜਿਸ ਤੋਂ ਬਾਅਦ ਲਾਸ਼ ਨੂੰ ਮੈਡੀਕਲ ਜਾਂਚ ਲਈ ਭੇਜਿਆ ਗਿਆ, ਜਿਸ 'ਚ ਪਤਾ ਲੱਗਾ ਕਿ ਉਸ ਦੀ ਕੁੱਖ 'ਚ ਬੱਚਾ ਜ਼ਿੰਦਾ ਹੈ। ਕਿਸੇ ਤਰ੍ਹਾਂ ਇਸ ਬੱਚੇ ਦੀ ਜਾਨ ਬਚਾਈ ਗਈ।

ਹੁਣ ਨਵਜੰਮੇ ਬੱਚੇ ਨੂੰ ਦੁੱਧ ਕੌਣ ਪਿਲਾਏਗਾ?

ਇਹ ਬੱਚਾ ਤਾਂ ਬਚ ਗਿਆ ਪਰ ਹੁਣ ਵੱਡਾ ਸਵਾਲ ਇਹ ਹੈ ਕਿ ਉਸ ਦੀ ਪਰਵਰਿਸ਼ ਕਿਵੇਂ ਹੋਵੇਗੀ। ਮਾਂ ਦੀ ਮੌਤ ਤੋਂ ਬਾਅਦ ਉਸ ਨੂੰ ਦੁੱਧ ਕੌਣ ਪਿਲਾਏਗਾ? ਹਮਲੇ ਦੌਰਾਨ ਹੋਏ ਧਮਾਕੇ 'ਚ ਛੇ ਹੋਰ ਲੋਕਾਂ ਦੇ ਨਾਲ ਗਰਭਵਤੀ ਔਰਤ ਓਲਾ-ਅਲ-ਕੁਰਦ (25) ਦੀ ਮੌਤ ਹੋ ਗਈ। ਇਸ ਤੋਂ ਬਾਅਦ ਬੱਚੇ ਨੂੰ ਬਚਾਉਣ ਦੇ ਇਰਾਦੇ ਨਾਲ ਉਸ ਨੂੰ ਐਮਰਜੈਂਸੀ ਸੇਵਾ ਦੇ ਕਰਮਚਾਰੀ ਉੱਤਰੀ ਗਾਜ਼ਾ ਸਥਿਤ ਅਲ-ਅਵਦਾ ਹਸਪਤਾਲ ਲੈ ਗਏ। ਕਈ ਘੰਟਿਆਂ ਬਾਅਦ ਡਾਕਟਰਾਂ ਨੇ ਏਪੀ ਨੂੰ ਦੱਸਿਆ ਕਿ ਬੱਚੇ ਦਾ ਜਨਮ ਸੁਰੱਖਿਅਤ ਢੰਗ ਨਾਲ ਹੋਇਆ ਹੈ।

ਪੜ੍ਹੋ ਇਹ ਅਹਿਮ ਖ਼ਬਰ-ਬੰਗਲਾਦੇਸ਼ ਹਿੰਸਾ : ਹੁਣ ਅਮਰੀਕਾ ਨੇ ਵੀ ਨਾਗਰਿਕਾਂ ਲਈ ਜਾਰੀ ਕੀਤੀ ਐਡਵਾਈਜ਼ਰੀ

ਇਨਕਿਊਬੇਟਰ ਵਿੱਚ ਨਵਜੰਮਿਆ ਬੱਚਾ

ਡਾ: ਖਲੀਲ ਦਜਰਾਨ ਨੇ ਦੱਸਿਆ ਕਿ ਅਣਪਛਾਤੇ ਨਵਜੰਮੇ ਬੱਚੇ ਦੀ ਹਾਲਤ ਸਥਿਰ ਹੈ, ਪਰ ਉਸ ਨੂੰ ਆਕਸੀਜਨ ਦੀ ਕਮੀ ਹੋ ਰਹੀ ਹੈ, ਜਿਸ ਕਾਰਨ ਉਸ ਨੂੰ ‘ਇਨਕਿਊਬੇਟਰ’ ਵਿਚ ਰੱਖਿਆ ਗਿਆ ਹੈ। ਇਸ ਹਮਲੇ 'ਚ ਬੱਚੇ ਦਾ ਪਿਤਾ ਵੀ ਜ਼ਖਮੀ ਹੋ ਗਿਆ ਪਰ ਉਹ ਵਾਲ-ਵਾਲ ਬਚ ਗਿਆ। ਗਾਜ਼ਾ ਦੇ ਸਿਹਤ ਮੰਤਰਾਲੇ ਦੇ ਅਨੁਸਾਰ, 7 ਅਕਤੂਬਰ ਨੂੰ ਦੱਖਣੀ ਇਜ਼ਰਾਈਲ 'ਤੇ ਹਮਾਸ ਦੇ ਹਮਲੇ ਤੋਂ ਬਾਅਦ ਸ਼ੁਰੂ ਹੋਏ ਯੁੱਧ ਵਿੱਚ 38,900 ਤੋਂ ਵੱਧ ਲੋਕ ਮਾਰੇ ਗਏ ਹਨ। ਹਾਲਾਂਕਿ, ਸਿਹਤ ਮੰਤਰਾਲਾ ਆਪਣੀ ਗਿਣਤੀ ਵਿੱਚ ਲੜਾਕੂਆਂ ਅਤੇ ਨਾਗਰਿਕਾਂ ਵਿੱਚ ਫਰਕ ਨਹੀਂ ਕਰਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


 


author

Vandana

Content Editor

Related News