ਬਰਤਾਨੀਆ ਸਿੱਖਿਆ ਵਿਭਾਗ ਨੇ ਘਟਾਏ ਗਰੇਡ, ਵਿਦਿਆਰਥੀ ਹੋਏ ਨਿਰਾਸ਼

8/14/2020 2:09:46 PM

ਲੰਡਨ,  (ਰਾਜਵੀਰ ਸਮਰਾ)-  ਬਰਤਾਨੀਆ ਦੇ ਸਿੱਖਿਆ ਵਿਭਾਗ ਵਲੋਂ ਕੋਰੋਨਾ ਵਾਇਰਸ ਕਾਰਨ ਇਮਤਿਹਾਨਾਂ 'ਤੇ ਰੋਕ ਲਗਾਉਣ ਤੋਂ ਬਾਅਦ ਨਤੀਜੇ ਐਲਾਨੇ ਗਏ ਹਨ, ਜਿਨ੍ਹਾਂ ਵਿਚ 2,80,000 ਨੂੰ ਇਕ ਗਰੇਡ ਘੱਟ ਦਿੱਤਾ ਗਿਆ ਹੈ,ਜਿਸ ਨੂੰ ਲੈ ਕੇ ਵਿਦਿਆਰਥੀਆਂ ਵਿਚ ਨਿਰਾਸ਼ਾ ਪਾਈ ਜਾ ਰਹੀ ਹੈ | 

ਨਤੀਜਿਆਂ ਅਨੁਸਾਰ 35.6 ਫ਼ੀਸਦੀ ਨੂੰ ਇਕ ਗਰੇਡ ਘੱਟ, 3.3 ਫ਼ੀਸਦੀ ਨੂੰ ਦੋ ਅਤੇ 0.2 ਫ਼ੀਸਦੀ ਨੂੰ ਤਿੰਨ ਗਰੇਡ ਘੱਟ ਦਿੱਤੇ ਗਏ ਹਨ। ਜਿਸ ਅਨੁਸਾਰ ਕੁੱਲ 40 ਫ਼ੀਸਦੀ ਏ-ਲੈਵਲ ਨਤੀਜਿਆਂ ਦੇ ਗਰੇਡ ਘਟੇ ਹਨ। ਲਗਭਗ 2 ਲੱਖ 80 ਹਜ਼ਾਰ ਵਿਦਿਆਰਥੀ ਪ੍ਰਭਾਵਿਤ ਹੋਏ ਹਨ। ਕੋਵਿਡ-19 ਕਾਰਨ ਰੱਦ ਹੋਏ ਇਮਤਿਹਾਨਾਂ ਕਾਰਨ ਅਧਿਆਪਕਾਂ ਨੂੰ ਹੀ ਵਿਦਿਆਰਥੀਆਂ ਦੇ ਸੈੱਟ ਪੇਪਰਾਂ ਅਤੇ ਉਨ੍ਹਾਂ ਦੇ ਰੈਂਕਾਂ ਅਨੁਸਾਰ ਗਰੇਡ ਦਰਜ ਕਰਵਾਉਣ ਲਈ ਕਿਹਾ ਸੀ। ਸਰਕਾਰ ਦੀ ਇਸ ਨਵੀਂ ਨੀਤੀ ਦੀ ਦੇਸ਼ ਭਰ 'ਚ ਆਲੋਚਨਾ ਹੋ ਰਹੀ ਹੈ।
 


Lalita Mam

Content Editor Lalita Mam