ਹੈਰਾਨੀਜਨਕ! ਇਕ ਝੀਲ ਅਜਿਹੀ ਜਿਸ ’ਚ ਹਵਾ ’ਚ ਲਟਕਦੇ ਦਿਖਦੇ ਹਨ ''ਪੱਥਰ'' (ਤਸਵੀਰਾਂ)

Wednesday, Mar 08, 2023 - 12:02 PM (IST)

ਸਾਈਬੇਰੀਆ(ਇੰਟ.)- ਆਮ ਦੇਖਣ ’ਚ ਆਉਂਦਾ ਹੈ ਕਿ ਪੱਥਰ ਪਾਣੀ ਵਿਚ ਡੁੱਬ ਜਾਂਦੇ ਹਨ, ਪਰ ਰੂਸ ਦੇ ਸਾਈਬੇਰੀਆ ਵਿਚ ਸਥਿਤ ਵਿਸ਼ਵ ਦੀ ਸਭ ਤੋਂ ਵੱਡੀ ਝੀਲ ਬਾਈਕਾਲ ਵਿਚ ਸਰਦੀਆਂ ਵਿਚ ਇਕ ਵੱਖਰਾ ਹੀ ਨਜ਼ਾਰਾ ਦੇਖਣ ਨੂੰ ਮਿਲਦਾ ਹੈ। ਇਸਦੇ ਪਾਣੀ ’ਤੇ ਪੱਥਰ ਟਿਕੇ ਹੋਏ ਨਜ਼ਰ ਆਉਂਦੇ ਹਨ। ਬਾਈਕਾਲ ਝੀਲ ਵਿਚ ਜਦੋਂ ਸਰਦੀਆਂ ਦੇ ਮੌਸਮ ਵਿਚ ਬਰਫ ਜੰਮਦੀ ਹੈ ਤਾਂ ਉਸ ਵਿਚ ਵੱਖਰੀਆਂ-ਵੱਖਰੀਆਂ ਆਕ੍ਰਿਤੀਆਂ ਉਭਰ ਆਉਂਦੀਆਂ ਹਨ। ਇਨ੍ਹਾਂ ਵਿਚੋਂ ਇਕ ਪ੍ਰਕਿਰਿਆ ਹੈ ਸਬਸੀਮੇਸ਼ਨ, ਅਰਥਾਤ ਬਰਫ਼ ਦਾ ਉੱਪਰ ਵੱਲ ਜਾਣਾ। 

PunjabKesari

ਸਰਦੀਆਂ ਦੇ ਸਮੇਂ ਜਿਵੇਂ ਹੀ ਤਾਪਮਾਨ ਹੇਠਾਂ ਡਿੱਗਦਾ ਹੈ, ਪਾਣੀ ਬਰਫ਼ ਵਿਚ ਬਦਲ ਜਾਂਦਾ ਹੈ ਅਤੇ ਜੇਕਰ ਝੀਲ ਦੇ ਹੇਠਾਂ ਤੋਂ ਉੱਪਰ ਵੱਲ ਕਿਸੇ ਤਰ੍ਹਾਂ ਦਾ ਸਬਲੀਮੇਸ਼ਨ ਹੁੰਦਾ ਹੈ ਤਾਂ ਉਸਦੇ ਉੱਪਰ ਮੌਜੂਦ ਵਸਤੂ ਬਾਹਰ ਆ ਜਾਂਦੀ ਹੈ ਅਤੇ ਉਹ ਹਵਾ ਵਿਚ ਲਟਕਦੀ ਹੋਈ ਦਿਖਾਈ ਦਿੰਦੀ ਹੈ। ਇਨ੍ਹਾਂ ਪੱਥਰਾਂ ਨੂੰ ਦੂਰ ਤੋਂ ਦੇਖ ਕੇ ਅਜਿਹਾ ਲਗਦਾ ਹੈ ਕਿ ਜਿਵੇਂ ਉਹ ਹਵਾ ਵਿਚ ਲਟਕ ਰਹੇ ਹੋਣ।

ਪੜ੍ਹੋ ਇਹ ਅਹਿਮ ਖ਼ਬਰ-ਆਸਟ੍ਰੇਲੀਆਈ ਨੇਤਾ ਭਾਰਤ ਦੌਰੇ ਲਈ ਰਵਾਨਾ, ਕਿਹਾ-ਬਾਈਡੇਨ ਨਾਲ ਵੀ ਮਿਲਣ ਦੀ ਯੋਜਨਾ

ਇਸ ਝੀਲ ਦੇ ਉੱਪਰ ਹਵਾ ਵਿਚ ਲਟਕੇ ਹੋਏ ਪੱਥਰਾਂ ’ਤੇ ਨਾਸਾ ਦੇ ਐਮਸ ਰਿਸਰਚ ਸੈਂਟਰ ਦੇ ਸਾਈਂਟਿਸਟ ਜੈਫ ਮੂਰ ਦਾ ਕਹਿਣਾ ਹੈ ਕਿ ਇਹ ਪਰਿਭਾਸ਼ਾ ਗ਼ਲਤ ਹੈ ਕਿ ਬਰਫ਼ ਦੇ ਜੰਮਣ ਨਾਲ ਇਹ ਪੱਥਰ ਉੱਪਰ ਟਿੱਕ ਜਾਂਦੇ ਹਨ ਕਿਉਂਕਿ ਝੀਲ ਦੇ ਅੰਦਰ ਤੱਕ ਬਰਫ ਨਹੀਂ ਜੰਮਦੀ ਸਗੋਂ ਉੱਪਰੋਂ ਹੀ ਜੰਮਦੀ ਹੈ। ਹੇਠਾਂ ਪਾਣੀ ਦਾ ਵਹਾਅ ਪਹਿਲਾਂ ਵਾਂਗ ਹੀ ਰਹਿੰਦਾ ਹੈ ਅਤੇ ਵਗਦਾ ਹੋਇਆ ਪਾਣੀ ਓਦੋਂ ਤੱਕ ਕਿਸੇ ਵੀ ਭਾਰੀ ਵਸਤੂ ਨੂੰ ਜ਼ਿਆਦਾ ਨਹੀਂ ਹਿਲਾ ਸਕਦਾ ਜਦੋਂ ਤੱਕ ਕਿ ਵਹਾਅ ਤੇਜ਼ ਨਾ ਹੋਵੇ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News