ਪਾਕਿਸਤਾਨ ’ਚ ਇਕ ਹਿੰਦੂ ਔਰਤ ਤੇ ਦੋ ਨਾਬਾਲਗਾਂ ਅਗਵਾ

Sunday, Sep 25, 2022 - 11:26 AM (IST)

ਪਾਕਿਸਤਾਨ ’ਚ ਇਕ ਹਿੰਦੂ ਔਰਤ ਤੇ ਦੋ ਨਾਬਾਲਗਾਂ ਅਗਵਾ

ਕਰਾਚੀ (ਭਾਸ਼ਾ)- ਪਾਕਿਸਤਾਨ ਦੇ ਸਿੰਧ ਸੂਬੇ ਵਿਚ ਹਿੰਦੂ ਭਾਈਚਾਰੇ ਦੀ ਇਕ ਔਰਤ ਅਤੇ ਦੋ ਨਾਬਾਲਗਾਂ ਨੂੰ ਅਗਵਾ ਕਰ ਲਿਆ ਗਿਆ ਅਤੇ ਉਨ੍ਹਾਂ ਵਿਚੋਂ ਇਕ ਦਾ ਜ਼ਬਰਦਸਤੀ ਇਸਲਾਮ ਵਿਚ ਧਰਮ ਪਰਿਵਰਤਨ ਕਰ ਕੇ ਉਸਦਾ ਨਿਕਾਹ ਮੁਸਲਿਮ ਵਿਅਕਤੀ ਨਾਲ ਕਰ ਦਿੱਤਾ ਗਿਆ। ਦੇਸ਼ ਵਿਚ ਘੱਟ ਗਿਣਤੀਆਂ ’ਤੇ ਅਜਿਹੇ ਸ਼ੋਸ਼ਣ ਦੀ ਇਹ ਨਵੀਂ ਘਟਨਾ ਹੈ।

ਪੁਲਸ ਨੇ ਦੱਸਿਆ ਕਿ ਨਸਰਪੁਰ ਖੇਤਰ ਵਿਚ ਮੀਨਾ ਮੇਘਵਾਰ (14) ਨੂੰ ਅਗਵਾ ਕਰ ਲਿਆ ਗਿਆ ਅਤੇ ਇਕ ਹੋਰ ਹਿੰਦੂ ਨਾਬਾਲਗਾ ਨੂੰ ਮੀਰਪੁਰਖਾਸ ਸ਼ਹਿਰ ਵਿਚ ਬਾਜ਼ਾਰ ਤੋਂ ਘਰ ਪਰਤਣ ਦੌਰਾਨ ਅਗਵਾ ਕਰ ਲਿਆ ਗਿਆ। ਤੀਸਰੀ ਘਟਨਾ ਵਿਚ ਮੀਰਪੁਰਖਾਸ ਤੋਂ ਇਕ ਔਰਤ ਗਾਇਬ ਹੋ ਗਈ ਅਤੇ ਬਾਅਦ ਵਿਚ ਉਹ ਜਦੋਂ ਸਾਹਮਣੇ ਆਈ ਤਾਂ ਉਸਦੀ ਇਸਲਾਮ ਵਿਚ ਕਥਿਤ ਤੌਰ ’ਤੇ ਧਰਮ ਤਬਦੀਲੀ ਹੋ ਚੁੱਕੀ ਸੀ ਅਤੇ ਉਸਦਾ ਇਕ ਮੁਸਲਿਮ ਵਿਅਕਤੀ ਨਾਲ ਨਿਕਾਹ ਹੋ ਗਿਆ ਸੀ। 

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ 'ਚ ਗ੍ਰੀਨ ਕਾਰਡ ਦੀ ਪ੍ਰਕਿਰਿਆ ਦੇ ਸਮੇਂ ਨੂੰ ਘਟਾਉਣ 'ਤੇ ਵਿਚਾਰ, ਭਾਰਤੀਆਂ ਨੂੰ ਹੋਵੇਗਾ ਫ਼ਾਇਦਾ

ਪੁਲਸ ਨੇ ਔਰਤ ਦੇ ਪਤੀ ਰਵੀ ਕੁਰਮੀ ਦੀ ਸ਼ਿਕਾਇਤ ’ਤੇ ਐੱਫ. ਆਈ. ਆਰ. ਦਰਜ ਕਰਨ ਤੋਂ ਨਾਂਹ ਕਰ ਕਰ ਦਿੱਤੀ। ਰਵੀ ਦਾ ਕਹਿਣਾ ਹੈ ਕਿ ਉਸਦਾ ਗੁਆਂਢੀ ਅਹਿਮਦ ਚਾਂਦੀਓ ਪਹਿਲਾਂ ਉਸਦੀ ਪਤਨੀ ਨੂੰ ਪ੍ਰੇਸ਼ਾਨ ਕਰਦਾ ਸੀ, ਬਾਅਦ ਵਿਚ ਉਸਨੇ ਉਸਨੂੰ ਅਗਵਾ ਕਰ ਲਿਆ ਅਤੇ ਉਸਦੀ ਇਸਲਾਮ ਵਿਚ ਧਰਮ ਤਬਦੀਲੀ ਕਰਵਾ ਦਿੱਤੀ। ਮੀਰਪੁਰਖਾਸ ਵਿਚ ਇਕ ਪੁਲਸ ਅਧਿਕਾਰੀ ਨੇ ਕਿਹਾ ਕਿ ਤਿੰਨੋ ਹੀ ਮਾਮਲਿਆਂ ਦੀ ਜਾਂਚ ਕੀਤੀ ਜਾ ਰਹੀ ਹੈ।


author

Vandana

Content Editor

Related News