ਪਾਕਿਸਤਾਨ ਦੇ ਹੈਦਰਾਬਾਦ ਸ਼ਹਿਰ ''ਚ ਇਕ ਹਿੰਦੂ ਡਾਕਟਰ ਦਾ ਉਸਦੇ ਡਰਾਈਵਰ ਨੇ ਕੀਤਾ ਕਤਲ

Thursday, Mar 09, 2023 - 10:37 AM (IST)

ਪਾਕਿਸਤਾਨ ਦੇ ਹੈਦਰਾਬਾਦ ਸ਼ਹਿਰ ''ਚ ਇਕ ਹਿੰਦੂ ਡਾਕਟਰ ਦਾ ਉਸਦੇ ਡਰਾਈਵਰ ਨੇ ਕੀਤਾ ਕਤਲ

ਪਾਕਿਸਤਾਨ (ਵਿਨੋਦ) : ਪਾਕਿਸਤਾਨ ਦੇ ਹੈਦਰਾਬਾਦ ਸ਼ਹਿਰ ਦੀ ਸਿਟੀਜ਼ਨ ਕਲੋਨੀ ਵਿਚ ਮੰਗਲਵਾਰ ਰਾਤ ਨੂੰ ਇਕ ਡਰਾਈਵਰ ਨੇ ਆਪਣੇ ਹਿੰਦੂ ਡਾਕਟਰ ਦਾ ਕਤਲ ਕਰ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਿਆ।ਸਰਹੱਦ ਪਾਰਲੇ ਸੂਤਰਾਂ ਅਨੁਸਾਰ ਚਮੜੀ ਰੋਗ ਮਾਹਿਰ ਡਾਕਟਰ ਧਰਮ ਦੇਵ ਰਾਠੀ ਵਾਸੀ ਹੈਦਰਾਬਾਦ ਦੇ ਰਸੋਈਏ ਦਲੀਪ ਠਾਕੁਰ ਨੇ ਹਿੰਦੂ ਡਾਕਟਰ ਧਰਮ ਦੇਵ ਰਾਠੀ ਦੇ ਕਤਲ ਬਾਰੇ ਪੁਲਸ ਨੂੰ ਦੱਸਿਆ ਕਿ ਜਦੋਂ ਉਹ ਰਾਤ ਦਾ ਖਾਣਾ ਬਣਾਉਣ ਲਈ ਡਾਕਟਰ ਦੇ ਘਰ ਪਹੁੰਚਿਆ ਤਾਂ ਡਾਕਟਰ ਧਰਮ ਦੇਵ ਨਾਲ ਉਸ ਦੇ ਡਰਾਈਵਰ ਹਨੀਫ਼ ਲੰਗਾਰੀ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਰਿਹਾ ਸੀ। 

ਇਹ ਵੀ ਪੜ੍ਹੋ- ਅੰਮ੍ਰਿਤਸਰ ਵਿਖੇ ਹਸਪਤਾਲ ਦੀ ਲਿਫ਼ਟ 'ਚ ਭਿੜੇ ਦੋ ਨੌਜਵਾਨ, ਦੂਜੀ ਮੰਜ਼ਿਲ ਤੋਂ ਹੇਠਾਂ ਡਿੱਗਣ ਕਾਰਨ ਇਕ ਦੀ ਮੌਤ

ਉਸ ਨੇ ਪੁਲਸ ਨੂੰ ਦੱਸਿਆ ਕਿ ਖੈਰਪੁਰ ਮੀਆਂ ਵਾਸੀ ਹਨੀਫ਼ ਲੰਗਾਰੀ ਨੇ ਅਚਾਨਕ ਡਾਕਟਰ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਅਤੇ ਮੌਕੇ ਤੋਂ ਫ਼ਰਾਰ ਹੋ ਗਿਆ। ਹਿੰਦੂ ਡਾਕਟਰ ਦੀ ਹੱਤਿਆ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ ਅਤੇ ਰਸੋਈਏ ਦਲੀਪ ਨੂੰ ਵੀ ਸਦਮੇ 'ਚ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਸਿਹਤ ਵਿਭਾਗ ਤੋਂ ਸੇਵਾਮੁਕਤ ਡਾ. ਧਰਮ ਦੇਵ ਰਾਠੀ ਦਾ ਪੂਰਾ ਪਰਿਵਾਰ ਅਮਰੀਕਾ ਰਹਿੰਦਾ ਹੈ ਜਦਕਿ ਉਹ ਇਕੱਲਾ ਹੈਦਰਾਬਾਦ ਰਹਿੰਦਾ ਸੀ ।

ਇਹ ਵੀ ਪੜ੍ਹੋ- ਗੁਰਦਾਸਪੁਰ 'ਚ ਰੂਹ ਕੰਬਾਊ ਵਾਰਦਾਤ, ਗੁਆਂਢੀਆਂ ਨੇ ਬੇਰਹਿਮੀ ਨਾਲ ਕੁੱਟ ਕੇ ਕੀਤਾ ਵਿਅਕਤੀ ਦਾ ਕਤਲ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


author

Shivani Bassan

Content Editor

Related News