ਡੈਨਮਾਰਕ ''ਚ ਬੀਜੇਪੀ ੳਵਰਸੀਜ ਦੇ ਅਹੁੱਦੇਦਾਰਾਂ ਦੀ ਹੋਈ ਇਕੱਤਤਰਤਾ
Thursday, Sep 05, 2024 - 12:11 PM (IST)
ਮਿਲਾਨ (ਸਾਬੀ ਚੀਨੀਆ)- ਬੀਤੇ ਦਿਨੀ ਬੀਜੇਪੀ ੳਵਰਸੀਜ ਯੂਰਪ ਅਤੇ ਇੰਗਲੈਂਡ ਦੀ ਵਿਸ਼ੇਸ਼ ਮੀਟਿੰਗ ਡੈਨਮਾਰਕ ਦੀ ਰਾਜਧਾਨੀ ਕੋਪਨਹੈਗਨ ਵਿੱਚ ਹੋਈ। ਜਿਸ ਵਿੱਚ ਵੱਖ-ਵੱਖ ਦੇਸ਼ਾਂ ਦੇ ਬੀਜੇਪੀ ਮੈਂਬਰਾਂ ਨੇ ਹਿੱਸਾ ਲਿਆ। ਜਾਣਕਾਰੀ ਦਿੰਦਿਆ ਬੀਜੇਪੀ ਇਟਲੀ ਦੇ ਪ੍ਰਧਾਂਨ ਅਨਿਲ ਕੁਮਾਰ ਲੋਧੀ ਨੇ ਦੱਸਿਆ ਕਿ ਬੀਜੇਪੀ ੳਵਰਸੀਜ ਇੰਚਾਰਜ ਵਿਜੇ ਚੌਥਾਈਵਾਲ ਦੀ ਅਗਵਾਈ ਵਿੱਚ ਬੀਜੇਪੀ ਯੂਰਪ ਅਤੇ ਇੰਗਲੈਂਡ ਦੀ ਮੀਟਿੰਗ ਹੋਈ। ਜਿਸ ਵਿੱਚ 11 ਦੇਸ਼ਾਂ ਦੇ ਬੀਜੇਪੀ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਹਿੱਸਾ ਲਿਆ। ਜਿਸ ਵਿੱਚ ਯੂਰਪ ਅਤੇ ਇੰਗਲੈਂਡ ਵਿੱਚ ਬੀਜੇਪੀ ੳਵਰਸੀਜ ਨਾਲ ਵੱਧ ਤੋਂ ਵੱਧ ਪ੍ਰਵਾਸੀਆ ਨੂੰ ਜੋੜਨ ਲਈ ਸਲਾਹ ਮਸ਼ਵਰਾ ਕੀਤਾ ਗਿਆ ਅਤੇ ਭਾਰਤ ਵਿੱਚ ਪ੍ਰਵਾਸੀ ਭਾਰਤੀਆਂ ਨੂੰ ਆ ਰਹੀਆੰ ਮੁਸ਼ਕਿਲਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਨ ਦਾ ਭਰੋਸਾ ਵੀ ਬੀਜੇਪੀ ੳਵਰਸੀਜ ਦੇ ਨੇਤਾਵਾਂ ਵੱਲੋਂ ਦਿੱਤਾ ਗਿਆ।
ਪੜ੍ਹੋ ਇਹ ਅਹਿਮ ਖ਼ਬਰ- ਭੀਮ ਆਰਮੀ ਦੇ ਚੀਫ ਚੰਦਰ ਸ਼ੇਖਰ ਆਜ਼ਾਦ ਇਟਲੀ ਦੇ ਸ੍ਰੀ ਗੁਰੂ ਰਵਿਦਾਸ ਟੈਂਪਲ ਵਿਖੇ ਹੋਣਗੇ ਨਤਮਸਤਕ
ਇਸ ਮੀਟਿੰਗ ਵਿੱਚ ਬੀਜੇਪੀ ਇਟਲੀ ਦੇ ਪ੍ਰਧਾਨ ਅਨਿਲ ਕੁਮਾਰ ਲੋਧੀ ਤੋਂ ਇਲਾਵਾ ਸ਼ਤੀਸ਼ ਕੁਮਾਰ ਜੋਸ਼ੀ, ਮਿਲਾਨ ਵਿਸ਼ਵਾਸ ਅਤੇ ਹੋਰ ਬੀਜੇਪੀ ਵਰਕਰਾਂ ਨੇ ਵੀ ਸ਼ਮੂਲੀਅਤ ਕੀਤੀ। ਜਿਨ੍ਹਾਂ ਮੀਟਿੰਗ ਵਿੱਚ ਬੀਜੇਪੀ ਇਟਲੀ ਦੁਆਰਾ ਪ੍ਰਵਾਸੀਆਂ ਨੂੰ ਬੀਜੇਪੀ ਨਾਲ ਜੋੜਨ ਲਈ ਕੀਤੇ ਜਾ ਰਹੇ ਕਾਰਜਾਂ ਦੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਉਹ ਜਿੱਥੇ ਬੀਜੇਪੀ ਦੀਆਂ ਨੀਤੀਆਂ ਪ੍ਰਵਾਸੀ ਭਾਰਤੀਆਂ ਤੱਕ ਲੈਕੇ ਜਾ ਰਹੇ ਹਨ। ਉੱਥੇ ਹੀ ਵੱਖ-ਵੱਖ ਧਾਰਮਿਕ ਸਮਾਗਮਾਂ ਵਿੱਚ ਵੀ ਭਾਰਤੀ ਲੋਕਾਂ ਦੇ ਨਾਲ ਰਾਬਤਾ ਕਰਦੇ ਹਨ।ਉਨ੍ਹਾਂ ਇਟਲੀ ਵਿੱਚ ਘਰੈਲੂ ਅੱਤਿਆਚਾਰ ਨੂੰ ਰੋਕਣ ਅਤੇ ਹੋਰਨਾਂ ਸਮਾਜ ਭਲਾਈ ਕਾਰਜਾਂ ਵਿੱਚ ਬੀਜੇਪੀ ਇਟਲੀ ਦੀ ਸਰਗਰਮੀ ਦਾ ਜਿਕਰ ਵੀ ਕੀਤਾ। ਬੀਜੇਪੀ ਉਵਰਸੀਜ ਦੇ ਇੰਚਾਰਜ ਵਿਜੇ ਚੌਥਾਈਵਾਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਲਦੀ ਹੀ ਬੀਜੇਪੀ ਇਟਲੀ ਵੀ ਵਰਕਰਾਂ ਨੂੰ ਜੋੜਨ ਲਈ ਮੀਟਿੰਗ ਆਯੋਜਿਤ ਕਰੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।