ਸਪੇਨ ’ਚ ਇਮਾਰਤ ਨੂੰ ਲੱਗੀ ਅੱਗ, 3 ਬੱਚਿਆਂ ਸਮੇਤ 4 ਦੀ ਮੌਤ
Wednesday, Oct 11, 2023 - 05:55 PM (IST)
ਵੀਗੋ (ਸਪੇਨ), (ਏ. ਪੀ.)– ਉੱਤਰ-ਪੱਛਮੀ ਸਪੇਨ ਦੇ ਵੀਗੋ ਸ਼ਹਿਰ ’ਚ ਇਕ ਰਿਹਾਇਸ਼ੀ ਇਮਾਰਤ ’ਚ ਅੱਗ ਲੱਗਣ ਕਾਰਨ 3 ਬੱਚਿਆਂ ਸਮੇਤ 4 ਲੋਕਾਂ ਦੀ ਮੌਤ ਹੋ ਗਈ। ਨਗਰ ਨਿਗਮ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।
ਐਮਰਜੈਂਸੀ ਸੇਵਾ ਨੇ ਸ਼ੁਰੂ ’ਚ ਕਿਹਾ ਸੀ ਕਿ 4 ਮ੍ਰਿਤਕਾਂ ਦੀ ਉਮਰ 9 ਤੋਂ 14 ਸਾਲ ਦੇ ਵਿਚਕਾਰ ਸੀ ਪਰ ਵੀਗੋ ਦੇ ਮੇਅਰ ਅਬੇਲ ਕੈਬਲੇਰੋ ਨੇ ਬਾਅਦ ’ਚ ਕਿਹਾ ਕਿ ਮ੍ਰਿਤਕਾਂ ’ਚ 1 ਬਾਲਗ ਸੀ।
ਇਹ ਖ਼ਬਰ ਵੀ ਪੜ੍ਹੋ : ਨਿਊਜ਼ੀਲੈਂਡ 'ਚ ਭਾਰਤੀ ਸੈਲਾਨੀਆਂ ਦੀ ਰਿਕਾਰਡ ਗਿਣਤੀ, ਅੰਕੜੇ ਹੋਏ ਜਾਰੀ
ਗੈਲੀਸੀਆ ਖ਼ੇਤਰ ’ਚ ਐਮਰਜੈਂਸੀ ਸੇਵਾ ਨੇ ਕਿਹਾ ਕਿ 9 ਲੋਕਾਂ ਨੂੰ ਹਸਪਤਾਲਾਂ ’ਚ ਦਾਖ਼ਲ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਕ ਬੱਚੇ ਸਮੇਤ ਤਿੰਨ ਲੋਕਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਕੈਬਲੇਰੋ ਨੇ ਕਿਹਾ ਕਿ ਸ਼ਹਿਰ ਨੇ ਮ੍ਰਿਤਕਾਂ ਦੇ ਸਨਮਾਨ ’ਚ 3 ਦਿਨਾਂ ਦੇ ਸੋਗ ਦਾ ਐਲਾਨ ਕੀਤਾ ਹੈ। ਸਪੇਨ ਦੇ ਸਰਕਾਰੀ ਟੀ. ਵੀ. ਚੈਨਲ ਆਰ. ਟੀ. ਵੀ. ਈ. ਨੇ ਦੱਸਿਆ ਕਿ ਵੀਗੋ ਦੇ ਕੇਂਦਰ ’ਚ ਇਮਾਰਤ ’ਚ ਕਈ ਫਲੈਟ ਸਨ, ਜਿਨ੍ਹਾਂ ’ਤੇ ਕੁਝ ਲੋਕਾਂ ਨੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।