ਬੇਲਾਰੂਸ ’ਚ ਇਮਾਰਤ ਨੂੰ ਲੱਗੀ ਅੱਗ, 6 ਲੋਕਾਂ ਦੀ ਮੌਤ, 3 ਝੁਲਸੇ

Saturday, Dec 17, 2022 - 10:07 PM (IST)

ਬੇਲਾਰੂਸ ’ਚ ਇਮਾਰਤ ਨੂੰ ਲੱਗੀ ਅੱਗ, 6 ਲੋਕਾਂ ਦੀ ਮੌਤ, 3 ਝੁਲਸੇ

ਮਿੰਸਕ (ਯੂ. ਐੱਨ. ਆਈ.) : ਬੇਲਾਰੂਸ ਦੀ ਰਾਜਧਾਨੀ ਮਿੰਸਕ ਵਿਚ ਸ਼ਨੀਵਾਰ ਨੂੰ ਇਕ ਰਿਹਾਇਸ਼ੀ ਇਮਾਰਤ ਵਿਚ ਅੱਗ ਲੱਗਣ ਨਾਲ ਇਕ ਬੱਚੇ ਸਮੇਤ 6 ਲੋਕਾਂ ਦੀ ਮੌਤ ਗਈ ਅਤੇ 3 ਹੋਰ ਗੰਭੀਰ ਰੂਪ ਨਾਲ ਝੁਲਸ ਗਏ। ਦੇਸ਼ ਦੀ ਜਾਂਚ ਕਮੇਟੀ ਨੇ ਇਹ ਜਾਣਕਾਰੀ ਦਿੱਤੀ।
ਕਮੇਟੀ ਦੇ ਪ੍ਰੈੱਸ ਸੇਵਾ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਜਾਂਚ ਮੁਤਾਬਕ ਅੱਜ ਤੜਕੇ ਲਗਭਗ 3.30 ਵਜੇ ਸ਼ੇਵਚੇਂਕੋ ਬੁਲੇਵਾਰਡ ’ਤੇ ਇਕ ਰਿਹਾਇਸ਼ੀ ਇਮਾਰਤ ਦੀ ਦੂਸਰੀ ਮੰਜ਼ਿਲ ’ਤੇ ਅੱਗ ਲੱਗ ਗਈ।

ਇਹ ਵੀ ਪੜ੍ਹੋ : ਪੁਲਸ ਵੱਲੋਂ ਜਾਅਲੀ ਨੋਟਾਂ ਦੇ ਸਿੰਡੀਕੇਟ ਦਾ ਪਰਦਾਫਾਸ਼, 2.50 ਲੱਖ ਦੀ ਨਕਲੀ ਕਰੰਸੀ ਸਣੇ 3 ਗ੍ਰਿਫ਼ਤਾਰ

ਘਟਨਾ ਦੇ ਨਤੀਜੇ ਵਜੋਂ ਇਕ ਬੱਚੇ ਸਮੇਤ 6 ਲੋਕਾਂ ਦੀ ਮੌਤ ਹੋ ਗਈ। ਉਨ੍ਹਾਂ ਨੇ ਕਿਹਾ ਕਿ ਬੇਲਾਰੂਸੀ ਐਮਰਜੈਂਸੀ ਸਥਿਤੀ ਮੰਤਰਾਲਾ ਦੇ ਮੁਲਾਜ਼ਮਾਂ ਨੇ ਇਮਾਰਤ ’ਚੋਂ 20 ਤੋਂ ਜ਼ਿਆਦਾ ਲੋਕਾਂ ਨੂੰ ਸੁਰੱਖਿਅਤ ਕੱਢਿਆ।


author

Mandeep Singh

Content Editor

Related News