ਈਰਾਨ ਦੇ ਪ੍ਰਮਾਣੂ ਪਲਾਂਟ ''ਚ ਸਥਿਤ ਇਮਾਰਤ ''ਚ ਲੱਗੀ ਅੱਗ

07/02/2020 7:33:26 PM

ਤਹਿਰਾਨ- ਈਰਾਨ ਦੇ ਭੂਮੀਗਤ ਨਾਤਾਂਜ ਪ੍ਰਮਾਣੂ ਪਲਾਂਟ ਦੇ ਉੱਪਰ ਸਥਿਤ ਇਕ ਇਮਾਰਤ ਵਿਚ ਬੁੱਧਵਾਰ ਦੇਰ ਰਾਤ ਅੱਗ ਲੱਗ ਗਈ। ਹਾਲਾਂਕਿ ਅਧਿਕਾਰੀਆਂ ਨੇ ਕਿਹਾ ਕਿ ਇਸ ਨਾਲ ਉਸ ਦਾ ਸੈਂਟ੍ਰੀਫਿਊਜ਼ ਆਪ੍ਰੇਸ਼ਨ ਪ੍ਰਭਾਵਿਤ ਨਹੀਂ ਹੋਇਆ ਜਾਂ ਕੋਈ ਰੇਡੀਏਸ਼ਨ ਨਹੀਂ ਹੋਇਆ ਹੈ। ਈਰਾਨ ਦੇ ਪ੍ਰਮਾਣੂ ਊਰਜਾ ਸੰਗਠਨ ਨੇ ਅੱਗ ਦੀ ਘਟਨਾ ਨੂੰ ਵਧੇਰੇ ਤਵੱਜੋ ਨਹੀਂ ਦਿੱਤੀ ਤੇ ਇਸ ਨਾਲ ਇਕ ਦੁਰਘਟਨਾ ਕਰਾਰ ਦਿੱਤਾ।

ਬੁਲਾਰੇ ਬੇਹਰੂਜ ਕਮਾਲਵੰਦੀ ਨੇ ਕਿਹਾ ਕਿ ਇਸ ਨਾਲ ਸਿਰਫ ਇਕ ਨਿਰਮਾਣ ਅਧੀਨ ਸ਼ੈੱਡ ਹੀ ਪ੍ਰਭਾਵਿਤ ਹੋਇਆ। ਹਾਲਾਂਕਿ ਤਸਨੀਮ ਦੀ ਖਬਰ ਮੁਤਾਬਕ ਕਮਾਲਵੰਦੀ ਨੇ ਇਕ ਨਹੀਂ ਦੱਸਿਆ ਕਿ ਇਮਾਰਤ ਨੂੰ ਕਿੰਨਾਂ ਨੁਕਸਾਨ ਹੋਇਆ ਪਰ ਨਾਤਾਂਜ ਦੇ ਗਵਰਨਰ ਰਮਜ਼ਾਨ ਅਲੀ ਫਿਰਦੌਸੀ ਨੇ ਕਿਹਾ ਕਿ ਉਥੇ ਅੱਗ ਲੱਗੀ। ਪ੍ਰਮਾਣੂ ਊਰਜਾ ਏਜੰਸੀ ਵਲੋਂ ਬਾਅਦ ਵਿਚ ਜਾਰੀ ਕੀਤੀ ਗਈ ਇਕ ਤਸਵੀਰ ਵਿਚ ਇਕ ਇੱਟਾਂ ਦੀ ਇਮਾਰਤ ਦਿਖਾਈ ਦਿੱਤੀ ਜਿਸ ਵਿਚ ਸੜਨ ਦੇ ਨਿਸ਼ਾਨ ਸਨ ਤੇ ਇਸ ਦੀ ਛੱਤ ਨਸ਼ਟ ਹੋ ਗਈ ਸੀ। ਇਹ ਸਪੱਸ਼ਟ ਨਹੀਂ ਸੀ ਕਿ ਕੀ ਇਹ ਸੈੱਡ ਸੀ, ਜਿਸ ਦਾ ਜ਼ਿਕਰ ਕਮਾਲਵੰਦੀ ਨੇ ਕੀਤਾ ਸੀ।


Baljit Singh

Content Editor

Related News