ਪਾਕਿਸਤਾਨ ਦੀ ਕੋਟ ਲਖਪਤ ਜੇਲ੍ਹ ''ਚ ਇੱਕ ਸਾਥੀ ਕੈਦੀ ਨੇ ਇੱਕ ਮਹਿਲਾ ਕੈਦੀ ਉੱਤੇ ਸੁੱਟੀ ਉਬਲਦੀ ਚਾਹ ਅਤੇ ਖਾਣਾ
Monday, May 29, 2023 - 05:51 PM (IST)
ਇਸਲਾਮਾਬਾਦ - ਪਾਕਿਸਤਾਨ ਦੇ ਲਾਹੌਰ ਸਥਿਤ ਕੋਟ ਲਖਪਤ ਜੇਲ 'ਚ ਇਕ ਹੋਰ ਕੈਦੀ ਨੇ ਇਕ ਮਹਿਲਾ ਕੈਦੀ 'ਤੇ ਗਰਮ ਚਾਹ ਅਤੇ ਖਾਣਾ ਸੁੱਟ ਦਿੱਤਾ, ਜਿਸ ਨਾਲ ਉਸ ਦਾ ਚਿਹਰਾ ਸੜ ਗਿਆ। ਇਹ ਘਟਨਾ 23 ਮਈ ਨੂੰ ਵਾਪਰੀ ਜਦੋਂ ਮਹਿਲਾ ਕੈਦੀਆਂ ਨੂੰ ਭੋਜਨ ਵੰਡਿਆ ਜਾ ਰਿਹਾ ਸੀ। ਪੰਜਾਬ ਜੇਲ੍ਹ ਵਿਭਾਗ ਦੇ ਸੀਨੀਅਰ ਅਧਿਕਾਰੀ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਆਸਮਾ ਨਾਮੀ ਮਹਿਲਾ ਕੈਦੀ ਦੀ ਹਾਲਤ ਸਥਿਰ ਹੈ।
ਇਹ ਵੀ ਪੜ੍ਹੋ : ਅਮਰੀਕਾ ਦੀਵਾਲੀਆ ਹੋਇਆ ਤਾਂ ਡੁੱਬ ਜਾਵੇਗੀ ਦੁਨੀਆ, 78 ਲੱਖ ਨੌਕਰੀਆਂ ਅਤੇ 10 ਲੱਖ ਕਰੋੜ ਡਾਲਰ ਹੋ ਜਾਣਗੇ ਤਬਾਹ
ਉਨ੍ਹਾਂ ਦੱਸਿਆ ਕਿ ਕੈਦੀ ਨੂੰ ਤੁਰੰਤ ਜਿਨਾਹ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਮਾਮੂਲੀ ਸਰਜਰੀ ਕੀਤੀ ਗਈ। ਉਸ ਨੇ ਆਸਮਾ 'ਤੇ ਹਮਲਾ ਕਰਕੇ ਜ਼ਖਮੀ ਕਰਨ ਵਾਲੀ ਮਹਿਲਾ ਕੈਦੀ ਦੀ ਪਛਾਣ ਫਾਤਿਮਾ ਜਹਾਂਗੀਰ ਵਜੋਂ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਲ੍ਹ ਅਧਿਕਾਰੀਆਂ ਵੱਲੋਂ ਘਟਨਾ ਦੀ ਜਾਂਚ ਵਿੱਚ ਪਾਇਆ ਗਿਆ ਕਿ ਹਮਲਾਵਰ ‘ਬਾਈਪੋਲਰ ਡਿਸਆਰਡਰ ਅਤੇ ਸਿਜ਼ੋਫਰੀਨੀਆ’ ਦਾ ਮਰੀਜ਼ ਸੀ।
ਅਧਿਕਾਰੀ ਨੇ ਕਿਹਾ ਕਿ ਸਰਵਿਸਿਜ਼ ਹਸਪਤਾਲ ਦੇ ਇਕ ਸੀਨੀਅਰ ਮਨੋਵਿਗਿਆਨੀ ਵੀ ਜਾਂਚ ਪੈਨਲ ਦਾ ਹਿੱਸਾ ਸਨ, ਅਧਿਕਾਰੀ ਨੇ ਕਿਹਾ ਕਿ ਮਾਮਲੇ ਦੀ ਹੋਰ ਜਾਂਚ ਲਈ ਇਕ ਹੋਰ ਉੱਚ ਪੱਧਰੀ ਕਮੇਟੀ ਦਾ ਗਠਨ ਵੀ ਕੀਤਾ ਗਿਆ ਹੈ।
ਇਹ ਵੀ ਪੜ੍ਹੋ : 1 ਜੂਨ ਤੋਂ ਮਹਿੰਗੇ ਹੋਣ ਜਾ ਰਹੇ ਹਨ ਇਹ ਵਾਹਨ, ਕਾਰ ਦੇ ਨਾਲ EV ਦੀਆਂ ਕੀਮਤਾਂ 'ਚ ਲੱਗੇਗੀ ਅੱਗ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।