ਮਹਾਦੋਸ਼ ''ਤੇ ਦੁਖੀ ਹੋ ਕੇ ਬੋਲੇ ਟਰੰਪ, ਦੇਸ਼ ਦੇ ਇਤਿਹਾਸ ''ਚ ਅਜਿਹਾ ਪਹਿਲੀ ਵਾਰ ਹੋਇਆ

Saturday, Nov 16, 2019 - 05:15 PM (IST)

ਮਹਾਦੋਸ਼ ''ਤੇ ਦੁਖੀ ਹੋ ਕੇ ਬੋਲੇ ਟਰੰਪ, ਦੇਸ਼ ਦੇ ਇਤਿਹਾਸ ''ਚ ਅਜਿਹਾ ਪਹਿਲੀ ਵਾਰ ਹੋਇਆ

ਵਾਸ਼ਿੰਗਟਨ— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟਵੀਟ ਕਰਕੇ ਕਿਹਾ ਹੈ ਕਿ ਸਾਡੇ ਦੇਸ਼ ਦੇ ਇਤਿਹਾਸ 'ਚ ਮਹਾਦੋਸ਼ ਨੂੰ ਲੈ ਕੇ ਇਸ ਤਰ੍ਹਾਂ ਦਾ ਦੋਹਰਾ ਮਾਪਦੰਡ ਕਦੇ ਨਹੀਂ ਦੇਖਿਆ ਗਿਆ ਹੈ। ਉਨ੍ਹਾਂ ਨੇ ਵਾਈਟ ਹਾਊਸ 'ਚ ਮੀਡੀਆ ਸਾਹਮਣੇ ਕਿਹਾ ਕਿ ਸਾਡੇ ਦੇਸ਼ ਦੇ ਇਤਿਹਾਸ 'ਚ ਰਾਸ਼ਟਰਪਤੀ ਅਹੁਦੇ ਦਾ ਅਜਿਹਾ ਅਪਮਾਨ ਹੁੰਦਿਆਂ ਕਦੇ ਨਹੀਂ ਦੇਖਿਆ। ਸਾਨੂੰ ਗੱਲ ਰੱਖਣ ਦਾ ਹੱਕ ਹੈ। ਪਰ ਡੈਮੋਕ੍ਰੇਟਾਂ ਨੇ ਰਿਪਬਲਿਕਨ ਦਾ ਪ੍ਰਸ਼ਨ ਕਰਨ ਦਾ ਅਧਿਕਾਰ ਖੋਹ ਲਿਆ ਹੈ। ਟਰੰਪ ਨੇ ਕਿਹਾ ਕਿ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦਿਮਾਰ ਜੇਲੇਂਸਕੀ ਨਾਲ ਫੋਨ 'ਤੇ ਗੱਲ 'ਚ ਕੁਝ ਗਲਤ ਨਹੀਂ ਹੈ।

ਟਰੰਪ ਨੇ ਪੂਰੀ ਪ੍ਰਕਿਰਿਆ 'ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਮੈਂ ਅੱਜ ਦੇਖਿਆ ਕਿ ਕੁਝ ਰਿਪਬਲਿਕਨ ਸਵਾਲ ਪੁੱਛਣਾ ਚਾਹੁੰਦੇ ਸਨ ਪਰ ਉਨ੍ਹਾਂ ਨੂੰ ਆਗਿਆ ਨਹੀਂ ਦਿੱਤੀ ਗਈ। ਉਧਰ ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਸਟੈਫਨੀ ਗਿਸ਼ਨ ਨੇ ਦੂਜੇ ਦਿਨ ਦੀ ਸੁਣਵਾਈ ਤੋਂ ਬਾਅਦ ਕਿਹਾ ਕਿ ਸੰਸਦੀ ਕਮੇਟੀ ਦੇ ਸਾਹਮਣੇ ਮਹਾਦੋਸ਼ ਦੀ ਸੁਣਵਾਈ 'ਚ ਟਰੰਪ ਦੇ ਖਿਲਾਫ ਕੋਈ ਸਬੂਤ ਨਹੀਂ ਮਿਲਿਆ। ਉਨ੍ਹਾਂ ਨੇ ਕਿਹਾ ਕਿ ਯੋਵਾਨੋਵਿਚ ਨੇ ਗਵਾਹੀ ਦਿੱਤੀ ਕਿ ਉਨ੍ਹਾਂ ਨੂੰ ਰਾਸ਼ਟਰਪਤੀ ਦੀ ਸ਼ਮੂਲੀਅਤ ਵਾਲੀ ਕਿਸੇ ਵੀ ਅਪਰਾਧਿਕ ਗਤੀਵਿਧੀ ਦੀ ਜਣਕਾਰੀ ਨਹੀਂ ਹੈ। ਦੱਸ ਦਈਏ ਕਿ ਮਹਾਦੋਸ਼ ਦੇ ਤਹਿਤ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਕੀ ਟਰੰਪ ਨੇ ਆਪਣੇ ਨਿੱਜੀ ਤੇ ਸਿਆਸੀ ਹਿੱਤ ਲਈ ਅਹੁਦੇ ਦੀ ਦੁਰਵਰਤੋਂ ਕੀਤੀ ਹੈ।


author

Baljit Singh

Content Editor

Related News