ਮੇਲਾਨੀਆ ਦੇ ਜੀਵਨ ''ਤੇ ਅਧਾਰਿਤ ਦਸਤਾਵੇਜ਼ੀ ਫਿਲਮ ਐਮਾਜ਼ੋਨ ਪ੍ਰਾਈਮ ਵੀਡੀਓ ''ਤੇ ਹੋਵੇਗੀ ਪ੍ਰਸਾਰਿਤ
Monday, Jan 06, 2025 - 05:05 AM (IST)
![ਮੇਲਾਨੀਆ ਦੇ ਜੀਵਨ ''ਤੇ ਅਧਾਰਿਤ ਦਸਤਾਵੇਜ਼ੀ ਫਿਲਮ ਐਮਾਜ਼ੋਨ ਪ੍ਰਾਈਮ ਵੀਡੀਓ ''ਤੇ ਹੋਵੇਗੀ ਪ੍ਰਸਾਰਿਤ](https://static.jagbani.com/multimedia/2025_1image_05_04_276315528melenia.jpg)
ਲਾਸ ਏਂਜਲਸ (ਯੂ. ਐੱਨ. ਆਈ.) : ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਪਤਨੀ ਮੇਲਾਨੀਆ ਟਰੰਪ ਦੇ ਜੀਵਨ 'ਤੇ ਆਧਾਰਿਤ ਇਕ ਦਸਤਾਵੇਜ਼ੀ ਫਿਲਮ ਓਟੀਟੀ (ਓਵਰ ਦਾ ਟਾਪ) ਪਲੇਟਫਾਰਮ ਐਮਾਜ਼ੋਨ ਪ੍ਰਾਈਮ ਵੀਡੀਓ 'ਤੇ ਪ੍ਰਸਾਰਿਤ ਕੀਤੀ ਜਾਵੇਗੀ।
ਐਮਾਜ਼ੋਨ ਪ੍ਰਾਈਮ ਵੀਡੀਓ ਨੇ ਐਤਵਾਰ ਨੂੰ ਕਿਹਾ ਕਿ ਬ੍ਰੈਟ ਰੈਟਨਰ ਦੁਆਰਾ ਨਿਰਦੇਸ਼ਤ ਦਸਤਾਵੇਜ਼ੀ ਫਿਲਮ ਇਸ ਸਾਲ ਦੇ ਅੰਤ ਵਿਚ ਰਿਲੀਜ਼ ਕੀਤੀ ਜਾਵੇਗੀ। ਕੰਪਨੀ ਨੇ ਕਿਹਾ ਕਿ ਇਸ 'ਚ ਦਰਸ਼ਕਾਂ ਨੂੰ ਮੇਲਾਨੀਆ ਦੀ ਜ਼ਿੰਦਗੀ ਦੇ 'ਅਣਪਛਾਤੇ ਪਹਿਲੂਆਂ' ਬਾਰੇ ਜਾਣਨ ਦਾ ਮੌਕਾ ਮਿਲੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8