''ਟੈਕਸਾਸ-7'' ਗਿਰੋਹ ਦੇ ਇਕ ਮੈਂਬਰ ਨੂੰ ਸੁਣਾਈ ਗਈ ਮੌਤ ਦੀ ਸਜ਼ਾ

12/06/2018 1:29:17 AM

ਟੈਕਸਾਸ — ਲੋੜੀਂਦੇ 'ਟੈਕਸਾਸ 7' ਗਿਰੋਹ ਦੇ ਇਕ ਮੈਂਬਰ ਨੂੰ ਇਰਵਿੰਗ ਦੇ ਇਕ ਪੁਲਸ ਅਧਿਕਾਰੀ ਦੀ ਹੱਤਿਆ ਦੇ ਮਾਮਲੇ 'ਚ ਮੌਤ ਦੀ ਸਜ਼ਾ ਦੇ ਦਿੱਤੀ ਗਈ। ਮਾਮਲਾ ਕਰੀਬ 18 ਸਾਲ ਪੁਰਾਣਾ ਹੈ। ਹੰਟਸਵਿਲ ਦੇ ਰਾਜ ਸੁਧਾਰ ਗ੍ਰਹਿ 'ਚ ਜੋਸੇਫ ਗਾਰਸੀਆ ਨੂੰ ਮੰਗਲਵਾਰ ਨੂੰ ਇਕ ਜਾਨਲੇਵਾ ਇੰਜੈਕਸ਼ਨ ਲਾਇਆ ਗਿਆ ਅਤੇ ਸ਼ਾਮ 6:43 ਮਿੰਟ 'ਤੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ ਸੀ। ਦਸੰਬਰ 2000 'ਚ ਉਸ ਨੇ ਇਰਵਿੰਗ ਦੇ 29 ਸਾਲਾ ਪੁਲਸ ਅਧਿਕਾਰੀ ਊਰਬੇ ਹਾਕਿੰਸ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ।
ਵਾਰਡਨ ਦੇ ਆਖਰੀ ਬਿਆਨ ਦੇਣ ਦੀ ਇੱਛਾ ਦੇ ਸਵਾਲ 'ਤੇ ਗਾਰਸੀਆ ਨੇ ਆਖਿਆ, 'ਜੀ ਸਰ, ਸਵਰਗੀ ਪਿਤਾ ਉਸ ਨੂੰ ਮੁਆਫ ਕਰ ਦੇਣ ਅਤੇ ਉਨ੍ਹਾਂ ਨੂੰ ਨਹੀਂ ਪਤਾ ਕਿ ਉਹ ਕੀ ਕਰਦੇ ਹਨ। ਅਮਰੀਕਾ 'ਚ ਇਸ ਸਾਲ ਮੌਤ ਦੀ ਸਜ਼ਾ ਪਾਉਣ ਵਾਲਾ ਗਾਰਸੀਆ 22ਵਾਂ ਕੈਦੀ ਹੈ ਅਤੇ ਟੈਕਸਾਸ ਦਾ 12ਵਾਂ ਕੈਦੀ ਹੈ ਜਿਸ ਨੂੰ ਇੰਜੈਕਸ਼ਨ ਲਾ ਕੇ ਮੌਤ ਦੀ ਸਜ਼ਾ ਦਿੱਤੀ ਗਈ ਹੈ। 'ਟੈਕਸਾਸ-7' 7 ਕੈਦੀਆਂ ਦਾ ਇਕ ਸਮੂਹ ਸੀ ਜੋ 13 ਦਸੰਬਰ, 2000 ਨੂੰ ਟੈਕਸਾਸ ਦੇ ਕੈਨੇਡੀ ਕੋਲ ਜਾਨ ਬੀ ਕਾਨਲੀ ਯੂਨਿਟ ਤੋਂ ਭੱਜ ਗਿਆ ਸੀ। ਉਸ ਨੂੰ ਇਕ ਮਹੀਨੇ ਬਾਅਦ, 21-23 ਜਨਵਰੀ, 2001 ਨੂੰ ਗ੍ਰਿਫਤਾਰ ਕੀਤਾ ਗਿਆ ਸੀ।


Related News