ਆਸਟ੍ਰੇਲੀਆ ''ਚ ਕਾਰ ਹੋਈ ਹਾਦਸੇ ਦੀ ਸ਼ਿਕਾਰ, ਇਕ ਦੀ ਮੌਤ

Thursday, Apr 19, 2018 - 10:32 AM (IST)

ਆਸਟ੍ਰੇਲੀਆ ''ਚ ਕਾਰ ਹੋਈ ਹਾਦਸੇ ਦੀ ਸ਼ਿਕਾਰ, ਇਕ ਦੀ ਮੌਤ

ਸਿਡਨੀ (ਬਿਊਰੋ)— ਸਿਡਨੀ ਦੇ ਉੱਤਰ ਵਿਚ ਵੀਰਵਾਰ ਨੂੰ ਇਕ ਕਾਰ ਪਾਰਕ ਕੀਤੇ ਟਰੱਕ ਨਾਲ ਟਕਰਾ ਗਈ। ਇਸ ਹਾਦਸੇ ਵਿਚ ਨਾਬਾਲਗ ਪੀ-ਪਲੇਟ ਡਰਾਈਵਰ ਦੀ ਮੌਤ ਹੋ ਗਈ। ਪੁਲਸ ਇਸ ਮਾਮਲੇ ਦੀ ਜਾਂਚ ਵਿਚ ਜੁਟ ਗਈ ਹੈ ਹਾਦਸਾ ਕਿਸ ਕਾਰਨ ਹੋਇਆ ਮਤਲਬ ਹਾਦਸਾ ਤੇਜ਼ ਗਤੀ ਕਾਰਨ ਹੋਇਆ ਜਾਂ ਫਿਰ ਸ਼ਰਾਬ ਪੀ ਕੇ ਗੱਡੀ ਚਲਾਉਣ ਕਾਰਨ। ਥੌਰਨਲੇਗ ਵਿਚ ਡਫੀ ਐਵੀਨਿਊ ਦੇ ਨਾਲ ਸਕਿਡ ਮਾਰਕਸ ਦੇਖੇ ਜਾ ਸਕਦੇ ਹਨ, ਜਿੱਥੇ 17 ਸਾਲਾ ਨਾਬਾਲਗ ਦੀ ਕਾਰ ਹੋਲਡਨ ਕਮੋਡੋਰ ਯੂ. ਟੀ. ਈ. ਉੱਥੇ ਪਾਰਕ ਇਕ ਟੱਰਕ ਨਾਲ ਟਕਰਾ ਗਈ।

PunjabKesari

ਚਸ਼ਮਦੀਦਾਂ ਮਤਾਬਕ ਟੱਕਰ ਸਮੇਂ ਜ਼ੋਰਦਾਰ ਆਵਾਜ ਹੋਈ ਸੀ। ਪੁਲਸ ਮੁਤਾਬਕ ਉੱਥੇ ਮੌਜੂਦ ਲੋਕਾਂ ਨੇ ਮੁੰਡੇ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਐਮਰਜੈਂਸੀ ਸੇਵਾਵਾਂ ਦੇ ਪਹੁੰਚਣ ਤੋਂ ਪਹਿਲਾਂ ਹੀ ਮੁੰਡੇ ਦੀ ਮੌਤ ਹੋ ਚੁੱਕੀ ਸੀ। ਪੀੜਤ ਦੇ ਬਾਕੀ ਸਾਥੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਸਨ ਅਤੇ ਇਲਾਜ ਲਈ ਉਨ੍ਹਾਂ ਨੂੰ ਰੋਇਲ ਨੌਰਥ ਸ਼ੌਰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਇਲਾਜ ਮਗਰੋਂ ਉਨ੍ਹਾਂ ਦੀ ਹਾਲਤ ਸਥਿਰ ਹੈ।


Related News