''ਰੂਹ ਪੰਜਾਬ ਦੀ'' ਅਕਾਦਮੀ ਮੈਲਬੌਰਨ ਵੱਲੋਂ ਸੱਭਿਆਚਾਰਕ ਮੇਲਾ 2 ਜੁਲਾਈ ਨੂੰ

Monday, Jun 26, 2023 - 03:41 PM (IST)

''ਰੂਹ ਪੰਜਾਬ ਦੀ'' ਅਕਾਦਮੀ ਮੈਲਬੌਰਨ ਵੱਲੋਂ ਸੱਭਿਆਚਾਰਕ ਮੇਲਾ 2 ਜੁਲਾਈ ਨੂੰ

ਮੈਲਬੌਰਨ (ਮਨਦੀਪ ਸਿੰਘ ਸੈਣੀ)– ਪੰਜਾਬੀ ਲੋਕ ਨਾਚਾਂ ਨੂੰ ਸਮਰਪਿਤ ਅਕਾਦਮੀ 'ਰੂਹ ਪੰਜਾਬ ਦੀ' ਮੈਲਬੋਰਨ ਵੱਲੋਂ 2 ਜੁਲਾਈ ਨੂੰ ਵਿਲੀਅਮਜ਼ਟਾਊਨ ਟਾਊਨ ਹਾਲ ਵਿੱਚ ਇੱਕ ਸੱਭਿਆਚਾਰਕ ਮੇਲਾ ਕਰਵਾਇਆ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਮੁੱਖ ਪ੍ਰਬੰਧਕ ਮਨਜਿੰਦਰ ਸੈਣੀ, ਤਰਵਿੰਦਰ ਢਿੱਲੋ ਅਤੇ ਹਰਜੀਤ ਸਿੰਘ ਨੇ ਦੱਸਿਆਂ ਕਿ 'ਰੂਹ ਪੰਜਾਬ ਦੀ' ਅਕਾਦਮੀ ਮੈਲਬੌਰਨ ਵਿਦੇਸ਼ਾਂ ਵਿੱਚ ਜੰਮ ਪਲ ਬੱਚਿਆਂ ਨੂੰ ਵਿਰਸੇ ਅਤੇ ਵਿਰਾਸਤ ਨਾਲ ਜੋੜਨ ਲਈ ਵਚਨਬੱਧ ਹੈ।

ਪੜ੍ਹੋ ਇਹ ਅਹਿਮ ਖ਼ਬਰ-ਆਸਟ੍ਰੇਲੀਆ ਜੰਗ ਪ੍ਰਭਾਵਿਤ ਯੂਕ੍ਰੇਨ ਨੂੰ ਦੇਵੇਗਾ 110 ਮਿਲੀਅਨ ਡਾਲਰ ਦਾ ਨਵਾਂ ਪੈਕੇਜ  

ਇਸੇ ਮੰਤਵ ਤਹਿਤ 2 ਜੁਲਾਈ ਨੂੰ ਹੋਣ ਵਾਲੇ ਸੱਭਿਆਚਾਰਕ ਮੇਲੇ ਵਿੱਚ ਗਿੱਧਾ, ਭੰਗੜਾ ਅਤੇ ਹੋਰ ਸੱਭਿਆਚਾਰਕ ਵੰਨਗੀਆਂ ਖਿੱਚ ਦਾ ਕੇਂਦਰ ਹੋਣਗੀਆਂ ਅਤੇ ਦਰਸ਼ਕਾਂ ਲਈ ਦਿਲ ਖਿੱਚਵੇਂ ਇਨਾਮ ਵੀ ਹੋਣਗੇ। ਇਸ ਮੌਕੇ ਪ੍ਰਸਿੱਧ ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ਆਪਣੇ ਗੀਤਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨਗੇ। ਪ੍ਰਬੰਧਕਾਂ ਨੇ ਇਸ ਪਰਿਵਾਰਕ ਮੇਲੇ ਵਿੱਚ ਦਰਸ਼ਕਾਂ ਨੂੰ ਹਾਜ਼ਰੀ ਭਰਨ ਦੀ ਅਪੀਲ ਕੀਤੀ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


 


author

Vandana

Content Editor

Related News