ਦੱਖਣ-ਪੂਰਬੀ ਏਸ਼ੀਆ ਵਿਚ ਭਾਰਤੀ ਫੌਜ ਦੀ ਕੁਰਬਾਨੀ ਉੱਤੇ ਕੇਂਦਰਿਤ ਕਿਤਾਬ ਦੀ ਘੁੰਢ ਚੁਕਾਈ
Sunday, Apr 15, 2018 - 04:13 PM (IST)

ਸਿੰਗਾਪੁਰ (ਭਾਸ਼ਾ)- ਦੱਖਣ-ਪੂਰਬੀ ਏਸ਼ੀਆ ਵਿਚ 18ਵੀਂ ਸਦੀ ਤੋਂ ਲੈ ਕੇ 20ਵੀਂ ਸਦੀ ਦੇ ਪਹਿਲੇ ਅੱਧ ਤੱਕ ਭਾਰਤੀ ਫੌਜੀਆਂ ਦੀਆਂ ਕੁਰਬਾਨੀਆਂ ਅਤੇ ਸੰਘਰਸ਼ ਨੂੰ ਬਿਆਨ ਕਰਨ ਵਾਲੀ ਇੱਕ ਨਵੀਂ ਕਿਤਾਬ ਦੀ ਕੱਲ ਘੁੰਢ ਚੁਕਾਈ ਕੀਤੀ ਗਈ। ਸਿੰਗਾਪੁਰ ਦੇ ਗੈਰ ਨਿਵਾਸੀ ਭਾਰਤੀ ਐਨ ਨੇਦੁਮਾਰਨ ਨੇ ਇਹ ਕਿਤਾਬ ਲਿਖੀ ਹੈ। ਸਿੰਗਾਪੁਰ ਦੇ ਰਾਜਦੂਤ ਸ਼੍ਰੀ ਕ੍ਰਿਸ਼ਨ ਪਿੱਲੈ ਨੇ ਇਸ ਕਿਤਾਬ ਦੀ ਘੁੰਢ ਚੁਕਾਈ ਕੀਤੀ। ਸਿੰਗਾਪੁਰ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਜਾਵੇਦ ਅਸ਼ਰਫ ਇਸ ਪ੍ਰੋਗਰਾਮ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। ਉਨ੍ਹਾਂ ਨੇ ਕਿਹਾ ਕਿ ਇਹ ਕਿਤਾਬ ਭਾਰਤ ਅਤੇ ਦੱਖਣ-ਪੂਰਬੀ ਏਸ਼ੀਆ ਦੇ ਇਤਿਹਾਸ ਦਾ ਰਿਫਲੈਕਸ਼ਨ ਹੈ। ਉਨ੍ਹਾਂ ਨੇ ਕਿਹਾ ਕਿਹ ਭਾਰਤ ਅਤੇ ਦੱਖਣ-ਪੂਰਬੀ ਏਸ਼ੀਆ ਵਿੱਚ ਸੁਭਾਵਕ ਸੰਬੰਧ ਹਨ। 335 ਵਰਕੇ ਦੀ ਇਸ ਕਿਤਾਬ ਵਿੱਚ ਕਈ ਜੰਗਾਂ ਵਿੱਚ ਫੌਜੀਆਂ ਦੀ ਭੂਮਿਕਾ ਦਾ ਫੈਲਿਆ ਵੇਰਵਾ ਪੇਸ਼ ਕੀਤਾ ਗਿਆ ਹੈ।