ਅਫ਼ਗਾਨਿਸਤਾਨ ’ਚ ਵਿਆਹ ਸਮਾਰੋਹ ’ਚ ਹੋਇਆ ਧਮਾਕਾ, 2 ਦੀ ਮੌਤ

Saturday, Dec 18, 2021 - 03:39 PM (IST)

ਅਫ਼ਗਾਨਿਸਤਾਨ ’ਚ ਵਿਆਹ ਸਮਾਰੋਹ ’ਚ ਹੋਇਆ ਧਮਾਕਾ, 2 ਦੀ ਮੌਤ

ਤਿਰਿਨਕੋਟ (ਅਨਸ)-ਦੱਖਣੀ ਅਫ਼ਗਾਨਿਸਤਾਨ ’ਚ ਇਕ ਵਿਆਹ ਸਮਾਰੋਹ ਵਿਚ ਹੋਏ ਧਮਾਕੇ ’ਚ 2 ਬੱਚਿਆਂ ਦੀ ਮੌਤ ਹੋ ਗਈ ਅਤੇ 8 ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਧਮਾਕਾ ਉਰੁਜਗਾਨ ਸੂਬੇ ’ਚ ਗਿਜਾਬ ਜ਼ਿਲ੍ਹੇ ਦੇ ਖਲਾਚ ਪਿੰਡ ’ਚ ਬੁੱਧਵਾਰ ਨੂੰ ਹੋਇਆ। ਫਿਲਹਾਲ ਕਿਸੇ ਵੀ ਅੱਤਵਾਦੀ ਸਮੂਹ ਜਾਂ ਵਿਅਕਤੀ ਨੇ ਇਸ ਧਮਾਕੇ ਦੀ ਜ਼ਿੰਮੇਵਾਰੀ ਦਾ ਕੋਈ ਦਾਅਵਾ ਨਹੀਂ ਕੀਤਾ ਹੈ।


author

Manoj

Content Editor

Related News