ਅਦਾਕਾਰਾ ਪ੍ਰਿਯੰਕਾ ਚੋਪੜਾ ਦੇ ਘਰ ''ਤੇ ਮੰਡਰਾ ਰਿਹੈ ਵੱਡਾ ਖ਼ਤਰਾ

Monday, Jan 13, 2025 - 04:20 PM (IST)

ਅਦਾਕਾਰਾ ਪ੍ਰਿਯੰਕਾ ਚੋਪੜਾ ਦੇ ਘਰ ''ਤੇ ਮੰਡਰਾ ਰਿਹੈ ਵੱਡਾ ਖ਼ਤਰਾ

ਐਂਟਰਟੇਨਮੈਂਟ ਡੈਸਕ - ਕੈਲੀਫੋਰਨੀਆ ਦੇ ਲਾਸ ਏਂਜਲਸ 'ਚ ਪਿਛਲੇ 7 ਦਿਨਾਂ ਤੋਂ ਭਿਆਨਕ ਅੱਗ ਲੱਗੀ ਹੋਈ ਹੈ। ਬਾਲੀਵੁੱਡ ਦੀ ਦੇਸੀ ਗਰਲ ਪ੍ਰਿਯੰਕਾ ਚੋਪੜਾ ਦਾ ਆਲੀਸ਼ਾਨ ਘਰ ਵੀ ਲਾਸ ਏਂਜਲਸ 'ਚ ਹੈ, ਜਿਸ 'ਤੇ ਹੁਣ ਖ਼ਤਰਾ ਮੰਡਰਾ ਰਿਹਾ ਹੈ। ਇਸ ਭਿਆਨਕ ਅੱਗ 'ਚ ਕਈ ਵੱਡੇ ਸਿਤਾਰਿਆਂ ਦੇ ਘਰ ਸੜ੍ਹ ਕੇ ਸਵਾਹ ਹੋ ਚੁੱਕੇ ਹਨ। ਹੁਣ ਖ਼ਬਰਾਂ ਆ ਰਹੀਆਂ ਹਨ ਕਿ ਦੇਸੀ ਗਰਲ ਦਾ ਘਰ ਵੀ ਅੱਗ ਦੀ ਚਪੇਟ'ਚ ਆ ਸਕਦਾ ਹੈ। 

ਇਹ ਖ਼ਬਰ ਵੀ ਪੜ੍ਹੋ - ਮਾਤਾ ਚਰਨ ਕੌਰ ਤੇ ਬਾਪੂ ਬਲਕੌਰ ਨੂੰ ਛੋਟੇ ਸਿੱਧੂ ਦੀ ਪਹਿਲੀ ਲੋਹੜੀ ਦਾ ਚੜ੍ਹਿਆ ਚਾਅ, ਇੰਝ ਮਨਾਇਆ ਸ਼ਗਨ

ਦੱਸ ਦੇਈਏ ਕਿ ਕੈਲੀਫੋਰਨੀਆ ਦੇ ਲਾਸ ਏਂਜਲਸ ਸ਼ਹਿਰ ਦੇ ਜੰਗਲਾਂ 'ਚ ਲੱਗੀ ਅੱਗ ਲਗਾਤਾਰ ਫੈਲਦੀ ਜਾ ਰਹੀ ਹੈ। ਮਰਨ ਵਾਲਿਆਂ ਦੀ ਗਿਣਤੀ 26 ਹੋ ਗਈ ਹੈ। 2 ਲੱਖ ਤੋਂ ਵੱਧ ਲੋਕ ਬੇਘਰ ਹੋ ਗਏ ਹਨ ਅਤੇ 36,000 ਏਕੜ ਤੋਂ ਵੱਧ ਜ਼ਮੀਨ ਅੱਗ ਦੀ ਲਪੇਟ 'ਚ ਆ ਗਈ ਹੈ। ਕਈ ਫ਼ਿਲਮੀ ਸਿਤਾਰੇ ਅਤੇ ਸਿਆਸਤਦਾਨ ਇਸ ਅੱਗ ਨਾਲ ਪ੍ਰਭਾਵਿਤ ਲੋਕਾਂ ਦੀ ਹਰ ਸੰਭਵ ਮਦਦ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। 

ਇਹ ਖ਼ਬਰ ਵੀ ਪੜ੍ਹੋ - ਲੋਹੜੀ ਮੌਕੇ ਬਾਪੂ ਬਲਕੌਰ ਸਿੰਘ ਦੀ ਭਾਵੁਕ ਪੋਸਟ, ਪੁੱਤ ਸ਼ੁੱਭਦੀਪ ਨੂੰ ਯਾਦ ਕਰਦਿਆਂ ਆਖੀ ਵੱਡੀ ਗੱਲ

ਅਦਾਕਾਰਾ ਪ੍ਰੀਤੀ ਜ਼ਿੰਟਾ ਵੀ ਇਸ ਸਮੇਂ ਲਾਸ ਏਂਜਲਸ 'ਚ ਹੈ, ਜੋ ਕਿ ਇਸ ਅੱਗ ਦੀ ਇੱਕ ਚਸ਼ਮਦੀਦ ਗਵਾਹ ਬਣੀ ਹੈ। ਪ੍ਰੀਤੀ ਦਾ ਵਿਆਹ ਲਾਸ ਏਂਜਲਸ ਦੇ ਇਕ ਵਿੱਤੀ ਵਿਸ਼ਲੇਸ਼ਕ ਜੀਨ ਗੁਡਨਫ ਨਾਲ ਹੋਇਆ ਹੈ। ਹਾਲਾਂਕਿ ਪ੍ਰੀਤੀ ਨੇ ਆਪਣੀ ਪੋਸਟ 'ਚ ਕਿਹਾ ਕਿ ਉਹ ਆਪਣੇ ਪਰਿਵਾਰ ਨਾਲ ਸੁਰੱਖਿਅਤ ਹੈ। ਅਦਾਕਾਰਾ ਨੇ ਐਕਸ 'ਤੇ ਇਕ ਪੋਸਟ 'ਚ ਲਿਖਿਆ, ''ਮੈਂ ਕਦੇ ਨਹੀਂ ਸੋਚਿਆ ਸੀ ਕਿ ਇੱਕ ਦਿਨ ਅਜਿਹਾ ਆਵੇਗਾ ਜਦੋਂ ਅੱਗ ਸਾਡੇ ਆਂਢ-ਗੁਆਂਢ ਤੱਕ ਪਹੁੰਚ ਜਾਵੇਗੀ। ਸਾਡੇ ਦੋਸਤਾਂ ਅਤੇ ਪਰਿਵਾਰਾਂ ਨੂੰ ਆਪਣੇ ਘਰ ਛੱਡ ਕੇ ਭੱਜਣਾ ਪਵੇਗਾ। ਅਸਮਾਨ ਤੋਂ ਸੁਆਹ ਡਿੱਗ ਰਹੀ ਹੈ ਅਤੇ ਡਰ ਹੈ ਕਿ ਜੇਕਰ ਹਵਾ ਦੀ ਦਿਸ਼ਾ ਬਦਲ ਗਈ ਤਾਂ ਕੀ ਹੋਵੇਗਾ। ਪ੍ਰੀਤੀ ਨੇ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ ਕਿ ਉਹ ਅਤੇ ਉਸ ਦਾ ਪਰਿਵਾਰ ਸੁਰੱਖਿਅਤ ਹੈ। ਨਾਲ ਹੀ ਉਨ੍ਹਾਂ ਨੇ ਅੱਗ ਬੁਝਾਉਣ 'ਚ ਲੱਗੇ ਲੋਕਾਂ ਦਾ ਧੰਨਵਾਦ ਵੀ ਕੀਤਾ ਅਤੇ ਪ੍ਰਾਰਥਨਾ ਕੀਤੀ ਕਿ ਸਥਿਤੀ ਜਲਦੀ ਹੀ ਸੁਧਰ ਜਾਵੇ ਅਤੇ ਸਭ ਕੁਝ ਦੁਬਾਰਾ ਆਮ ਹੋ ਜਾਵੇ।''

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

sunita

Content Editor

Related News