ਇਟਲੀ ''ਚ ਸ਼ਿਵਰਾਤਰੀ ਮੌਕੇ ਸ਼ਰਧਾਲੂਆਂ ਦਾ ਮਹਾ ਇਕੱਠ, ਲੱਗੀਆਂ ਖੂਬ ਰੌਣਕਾਂ

02/21/2023 2:36:24 PM

 ਮਿਲਾਨ/ਇਟਲੀ (ਸਾਬੀ ਚੀਨੀਆ): ਇਟਲੀ ਦੀ ਰਾਜਧਾਨੀ ਰੋਮ ਦੇ ਨੇੜਲੇ ਸ਼ਹਿਰ ਲਵੀਨੀਓ ਵਿਖੇ ਸਥਿਤ ਪ੍ਰਸਿੱਧ ਸ੍ਰੀ ਸਨਾਤਨ ਧਰਮ ਮੰਦਿਰ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਭਗਵਾਨ ਭੋਲੇ ਸ਼ੰਕਰ ਸਿਵ ਜੀ ਦਾ ਪ੍ਰਸਿੱਧ ਤਿਉਹਾਰ ਮਹਾ ਸ਼ਿਵਰਾਤਰੀ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਬਹੁਤ ਹੀ ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਸੰਬਧੀ ਮੰਦਰ ਵਿਚ ਸ਼ਾਮ ਨੂੰ 8 ਵਜੇ ਤੋਂ ਲੈਕੇ ਰਾਤ 12 ਵਜੇ ਤੱਕ ਭਜਨ ਸੰਧਿਆ ਕੀਤੀ ਗਈ। 

PunjabKesari

PunjabKesari

ਪੜ੍ਹੋ ਇਹ ਅਹਿਮ ਖ਼ਬਰ- ਪਾਕਿਸਤਾਨ: ਹਿੰਦੂ ਤੀਰਥ ਸਥਾਨ 'ਪੰਜ ਤੀਰਥ' ਨੂੰ ਮਨੋਰੰਜਨ ਪਾਰਕ 'ਚ ਗੋਦਾਮ ਵਜੋਂ ਵਰਤਿਆ ਜਾ ਰਿਹੈ

ਜਿਸ ਵਿੱਚ ਇਟਲੀ ਦੇ ਪ੍ਰਸਿੱਧ ਰਾਜ ਗਾਇਕ ਕਾਲਾ ਪਨੇਸਰ ਅਤੇ ਮੌਹਿਤ ਸ਼ਰਮਾ ਤੇ ਸਾਥੀਆਂ ਵਲੋਂ ਸ਼ਿਵ ਭੋਲੇ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ। ਭੋਲੇ ਸ਼ਿਵ ਸ਼ੰਕਰ ਜੀ ਨੂੰ ਪਿਆਰ ਕਰਨ ਵਾਲੇ ਭਗਤਾਂ ਵਲੋਂ ਭੋਲੇ ਸ਼ੰਕਰ ਦੇ ਬੰਬ ਬੰਬ ਭੋਲੇ ਨਾਥ ਦੇ ਜੈਕਾਰੇ ਲਗਾਏ ਤੇ ਭਗਤੀ ਭਰੇ ਗੀਤ ਗਾਏ ਗਏ। ਇਸ ਮੌਕੇ ਮੰਦਰ ਦੇ ਪ੍ਰੰਬਧਕਾਂ ਵਲੋਂ ਸਭ ਨੂੰ ਸ਼ਿਵਰਾਤਰੀ ਦੀਆਂ ਮੁਬਾਰਕਾਂ ਦਿੱਤੀਆਂ। ਸੰਗਤਾਂ ਲਈ ਵੱਖ-ਵੱਖ ਪ੍ਰਕਾਰ ਦੇ ਲੰਗਰ ਵੀ ਵਰਤਾਏ ਗਏ। ਸਮਾਪਤੀ ਮੌਕੇ ਪ੍ਰੰਬਧਕ ਕਮੇਟੀ ਵਲੋਂ ਇਸ ਉਸਤਵ ਵਿੱਚ ਸੇਵਾਵਾਂ ਕਰਨ ਵਾਲੀਆਂ ਸੰਗਤਾਂ ਅਤੇ ਸੇਵਾਦਾਰਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News